ਲਖਨਊ- ਵੱਖ-ਵੱਖ ਅਪਰਾਧਕ ਮਾਮਲਿਆਂ 'ਚ ਬਾਂਦਾ ਜੇਲ੍ਹ 'ਚ ਬੰਦ ਸਾਬਕਾ ਵਿਧਾਇਕ ਮੁਖਤਾਰ ਅੰਸਾਰੀ ਦੀ ਸਿਹਤ ਵਿਗੜਨ ਮਗਰੋਂ ਉਸ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਅੰਸਾਰੀ ਦੇ ਭਰਾ ਅਤੇ ਗਾਜ਼ੀਪੁਰ ਤੋਂ ਸੰਸਦ ਮੈਂਬਰ ਅਫਜ਼ਾਲ ਅੰਸਾਰੀ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੰਗਲਵਾਰ ਤੜਕੇ ਉਨ੍ਹਾਂ ਨੂੰ ਮੁਹੰਮਦਾਬਾਦ ਥਾਣੇ ਤੋਂ ਸੁਨੇਹਾ ਪ੍ਰਾਪਤ ਹੋਇਆ ਹੈ ਕਿ ਮੁਖਤਾਰ ਦੀ ਸਿਹਤ ਖਰਾਬ ਹੈ ਅਤੇ ਉਸ ਨੂੰ ਬਾਂਦਾ ਮੈਡੀਕਲ ਕਾਲਜ ਵਿਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ, ਜੇਲ੍ਹ ਪ੍ਰਸ਼ਾਸਨ ਅਤੇ ਹਸਪਤਾਲ ਪ੍ਰਸ਼ਾਸਨ ਮੁਖਤਾਰ ਦੀ ਸਿਹਤ ਬਾਰੇ ਉਨ੍ਹਾਂ ਨੂੰ ਕੁਝ ਵੀ ਨਹੀਂ ਦੱਸ ਰਿਹਾ ਹੈ।
ਅਫ਼ਜ਼ਾਲ ਨੇ ਦੋਸ਼ ਲਾਇਆ ਕਿ ਮੁਖਤਾਰ ਦੇ ਵਕੀਲ ਨੂੰ ਵੀ ਉਸ ਨਾਲ ਮਿਲਣ ਨਹੀਂ ਦਿੱਤਾ ਜਾ ਰਿਹਾ ਹੈ। ਅਫ਼ਜ਼ਾਲ ਨੇ ਕਿਹਾ ਕਿ ਉਨ੍ਹਾਂ ਨੇ ਬਾਂਦਾ ਰਵਾਨਾ ਹੋਣ ਤੋਂ ਪਹਿਲਾਂ ਮੁੱਖ ਮੰਤਰੀ ਦਫ਼ਤਰ ਵਿਚ ਸੂਚਨਾ ਲਈ ਫੋਨ ਕੀਤਾ ਸੀ ਪਰ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਗੋਰਖਪੁਰ ਹੋਣ ਕਰ ਕੇ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਉਨ੍ਹਾਂ ਨੇ ਦੱਸਿਆ ਕਿ ਮੁੱਖ ਮੰਤਰੀ ਦਫ਼ਤਰ ਵਿਚ ਫੋਨ ਕਰਨ ਦਾ ਮਕਸਦ ਇਹ ਬੇਨਤੀ ਕਰਨਾ ਸੀ ਕਿ ਬਾਂਦਾ ਮੈਡੀਕਲ ਕਾਲਜ ਵਿਚ ਜੇਕਰ ਇਲਾਜ ਦੀ ਉੱਚਿਤ ਵਿਵਸਥਾ ਨਾ ਹੋਵੇ ਤਾਂ ਮੁਖਤਾਰ ਨੂੰ ਲਖਨਊ ਦੇ ਮੇਦਾਂਤਾ ਹਸਪਤਾਲ ਜਾਂ ਕਿਸੇ ਹੋਰ ਵੱਡੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਜਾਵੇ। ਜੇਕਰ ਸਰਕਾਰ ਇਲਾਜ ਦਾ ਖ਼ਰਚਾ ਨਹੀਂ ਚੁੱਕ ਸਕਦੀ ਤਾਂ ਪਰਿਵਾਰ ਇਹ ਖ਼ਰਚਾ ਚੁੱਕੇਗਾ।
ਅਫਜ਼ਾਲ ਨੇ ਦੱਸਿਆ ਕਿ 21 ਮਾਰਚ ਨੂੰ ਬਾਰਾਬੰਕੀ ਅਦਾਲਤ 'ਚ ਡਿਜੀਟਲ ਮਾਧਿਅਮ ਰਾਹੀਂ ਇਕ ਕੇਸ ਦੀ ਸੁਣਵਾਈ ਦੌਰਾਨ ਮੁਖਤਾਰ ਦੇ ਵਕੀਲ ਨੇ ਦੋਸ਼ ਲਾਇਆ ਸੀ ਕਿ ਉਸ ਦੇ ਮੁਵੱਕਿਲ ਨੂੰ ਜੇਲ੍ਹ 'ਚ ‘ਸਲੋ ਪੋਇਜ਼ਨ’ ਦਿੱਤਾ ਗਿਆ ਸੀ, ਜਿਸ ਕਾਰਨ ਉਸ ਦੀ ਹਾਲਤ ਵਿਗੜ ਰਹੀ ਹੈ। ਮੌੜ ਤੋਂ ਕਈ ਵਾਰ ਵਿਧਾਇਕ ਰਹਿ ਚੁੱਕੇ ਮੁਖਤਾਰ ਅੰਸਾਰੀ ਵੱਖ-ਵੱਖ ਕੇਸਾਂ ਵਿਚ ਸਜ਼ਾ ਕੱਟ ਚੁੱਕੇ ਹਨ ਅਤੇ ਇਸ ਸਮੇਂ ਬਾਂਦਾ ਜੇਲ੍ਹ ਵਿਚ ਬੰਦ ਹਨ।
ਦਿੱਲੀ ਮੈਟਰੋ ਨੇ ਤਿੰਨ ਸਟੇਸ਼ਨਾਂ ਦੇ ਗੇਟ ਕੀਤੇ ਬੰਦ, 'ਆਪ' ਦੇ ਪ੍ਰਦਰਸ਼ਨ ਕਾਰਨ ਲਿਆ ਗਿਆ ਇਹ ਫ਼ੈਸਲਾ
NEXT STORY