ਸੈਫਈ—ਹੋਲੀ ਦੇ ਮੌਕੇ 'ਤੇ ਮੁਲਾਇਮ ਪਰਿਵਾਰ ਨੇ ਗਿਲੇ-ਸ਼ਿਕਵੇ ਭੁਲਾ ਕੇ ਸੈਫਈ 'ਚ ਫੁੱਲਾਂ ਦੀ ਹੋਲੀ ਖੇਡੀ। ਇਸ ਦੌਰਾਨ ਸ਼ਿਵਪਾਲ ਯਾਦਵ ਨੇ ਮੁਲਾਇਮ ਸਿੰਘ ਯਾਦਵ ਦੇ ਪੈਰ ਛੂਏ। ਅਖਿਲੇਸ਼ ਵੀ ਇਸ ਦੌਰਾਨ ਪਿੱਛੇ ਨਹੀਂ ਰਹੇ ਅਤੇ ਉਨ੍ਹਾਂ ਨੇ ਵੀ ਚਾਚਾ ਸ਼ਿਵਪਾਲ ਯਾਦਵ ਦੇ ਪੈਰ ਛੂਹ ਕੇ ਅਸ਼ੀਰਵਾਦ ਲਿਆ।
ਦੱਸ ਦੇਈਏ ਕਿ ਹੋਲੀ ਦੇ ਮੌਕੇ 'ਤੇ ਸੈਫਈ 'ਚ ਮੁਲਾਇਮ ਸਿੰਘ ਯਾਦਵ ਦੇ ਘਰ ਦੇ ਬਾਹਰ ਪੰਡਾਲ ਲਗਾਇਆ ਗਿਆ ਸੀ। ਇਸ ਮੰਚ 'ਤੇ ਸਭ ਤੋਂ ਪਹਿਲਾਂ ਅਖਿਲੇਸ਼ ਯਾਦਵ ਆਏ ਅਤੇ ਇਸ ਤੋਂ ਬਾਅਦ ਮੁਲਾਇਮ ਸਿੰਘ ਯਾਦਵ ਨੇ ਮੰਚ 'ਤੇ ਆ ਕੇ ਲੋਕਾਂ ਨੂੰ ਹੋਲੀ ਦੀ ਵਧਾਈ ਦਿੱਤੀ। ਮੰਚ 'ਤੇ ਅਖਿਲੇਸ਼ ਯਾਦਵ ਦਾ ਭਾਸ਼ਣ ਚੱਲ ਰਿਹਾ ਸੀ ਕਿ ਉਸੇਂ ਸਮੇਂ ਸ਼ਿਵਪਾਲ ਯਾਦਵ ਮੰਚ 'ਤੇ ਆਏ। ਮੰਚ 'ਤੇ ਆਉਂਦਿਆਂ ਹੀ ਸ਼ਿਵਪਾਲ ਨੇ ਮੁਲਾਇਮ ਸਿੰਘ ਯਾਦਵ ਦੇ ਪੈਰ ਛੂਹ ਕੇ ਅਸ਼ੀਰਵਾਦ ਲਿਆ। ਇਸ ਤੋਂ ਬਾਅਦ ਅਖਿਲੇਸ਼ ਯਾਦਵ ਨੇ ਵੀ ਚਾਚੇ ਦੇ ਪੈਰ ਛੂਹ ਕੇ ਅਸ਼ੀਰਵਾਦ ਲਿਆ। ਇਸ ਦੌਰਾਨ ਸਪਾ ਵਰਕਰਾਂ ਨੇ ਚਾਚਾ-ਭਤੀਜਾ ਜਿੰਦਾਬਾਦ ਦੇ ਖੂਬ ਨਾਅਰੇ ਲਗਾਏ। ਅਖਿਲੇਸ਼ ਯਾਦਵ ਨੇ ਆਪਣਾ ਭਾਸ਼ਣ ਰੋਕ ਕੇ ਲੋਕਾਂ ਨੂੰ ਨਾਅਰੇਬਾਜ਼ੀ ਨਾ ਕਰਨ ਲਈ ਕਿਹਾ। ਇਹ ਵੀ ਦੱਸਿਆ ਜਾਂਦਾ ਹੈ ਕਿ ਹੋਲੀ ਦੇ ਮੌਕੇ 'ਤੇ ਸੈਫਈ 'ਚ ਮੰਚ 'ਤੇ ਸਪੇਰਿਆਂ ਨੇ ਬੀਨ ਵਜਾ ਕੇ ਡਾਂਸ ਕੀਤਾ। ਮੁਲਾਇਮ ਸਿੰਘ ਯਾਦਵ ਨੇ ਇਸ ਦੌਰਾਨ ਖੂਬ ਤਾੜੀਆ ਮਾਰੀਆਂ। ਮੁਲਾਇਮ ਯਾਦਵ ਦੇ ਜਾਣ ਤੋਂ ਬਾਅਦ ਸਪਾ ਦੇ ਰਾਸ਼ਟਰੀ ਜਨਰਲ ਸਕੱਤਰ ਮੰਚ 'ਤੇ ਪਹੁੰਚੇ।
ਜ਼ਿਕਰਯੋਗ ਹੈ ਕਿ ਬੀਤੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਮੁਲਾਇਮ ਸਿੰਘ ਦੇ ਪਰਿਵਾਰ 'ਚ ਸ਼ਿਵਪਾਲ ਅਤੇ ਅਖਿਲੇਸ਼ ਦੇ ਵਿਚਾਲੇ ਤਣਾਅ ਦੇਖਣ ਨੂੰ ਮਿਲਿਆ ਹੈ। ਮੁਲਾਇਮ ਸਿੰਘ ਦੀਆਂ ਲੱਖਾਂ ਕੋਸ਼ਿਸ਼ਾਂ ਤੋਂ ਬਾਅਦ ਵੀ ਚਾਚੇ-ਭਤੀਜੇ ਵਿਚਾਲੇ ਸੁਲਾਹ ਨਹੀਂ ਹੋਈ ਹੈ। ਅੰਤ ਬਗਾਵਤ ਕਰਕੇ ਸ਼ਿਵਪਾਲ ਯਾਦਵ ਨੇ ਪਾਰਟੀ ਛੱਡ ਦਿੱਤੀ। ਨਤੀਜਾ ਇਹ ਨਿਕਲਿਆ ਕਿ ਸਮਾਜਵਾਦੀ ਪਾਰਟੀ ਨੂੰ ਚੋਣਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਸ਼ਿਵਪਾਲ ਨੇ ਆਪਣੀ ਪਾਰਟੀ ਬਣਾ ਲਈ ਅਤੇ ਲੋਕ ਸਭਾ ਚੋਣਾਂ 'ਚ ਉਤਰ ਗਏ ਲੋਕ ਸਭਾ ਚੋਣਾਂ 'ਚ ਸ਼ਿਵਪਾਲ ਨੂੰ ਇੱਕ ਵੀ ਸੀਟ ਨਹੀਂ ਮਿਲੀ ਜਦਕਿ ਵੋਟਾਂ ਦੇ ਬਿਖਰਾਅ ਕਾਰਨ ਸਪਾ ਨੂੰ ਵੀ ਇਸ ਦਾ ਖਮਿਆਜਾ ਭੁਗਤਣਾ ਪਿਆ। ਇੱਥੇ ਦੱਸਿਆ ਜਾਂਦਾ ਹੈ ਕਿ ਵਿਧਾਨ ਸਭਾ ਅਤੇ ਲੋਕ ਸਭਾ 'ਚ ਪਾਰਟੀ ਨੂੰ ਕਰਾਰੀ ਹਾਰ ਤੋਂ ਬਾਅਦ ਦੋਵਾਂ ਨੇਤਾਵਾਂ ਨੇ ਇਕ-ਦੂਜੇ ਨਾਲ ਚੰਗੇ ਸੰਬੰਧ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਸਫਲਤਾ ਨਹੀਂ ਮਿਲੀ। ਹੁਣ ਹੋਲੀ ਦੇ ਮੌਕੇ 'ਤੇ ਇਕ ਵਾਰ ਫਿਰ ਦੋਵਾਂ ਨੇਤਾਵਾਂ ਨੇ ਗਿਲੇ-ਸ਼ਿਕਵੇ ਭੁਲਾ ਕੇ ਨੇੜੇ ਆਉਣ ਦੀ ਕੋਸ਼ਿਸ਼ ਕੀਤੀ, ਅੱਗੇ ਇਹ ਦੇਖਣਾ ਹੋਵੇਗਾ ਕਿ ਦੋਵਾਂ ਨੇਤਾਵਾਂ ਵਿਚਾਲੇ ਦੂਰੀ ਕਿੰਨੀ ਦੂਰ ਹੁੰਦੀ ਹੈ।
ਇਹ ਡਰਾਈਵਰ ਲੋਕਾਂ ਨੂੰ ਕੋਰੋਨਾ ਤੋਂ ਬਚਾਉਣ ਲਈ ਵੰਡ ਰਿਹੈ ਮੁਫਤ 'ਚ ਮਾਸਕ
NEXT STORY