ਲਖਨਊ– ਸਮਾਰਜਵਾਦੀ ਪਾਰਟੀ ਦੇ ਸਰਪ੍ਰਸਤ ਮੁਲਾਇਮ ਸਿੰਘ ਯਾਦਵ ਦੀ ਅਚਾਨਕ ਸਿਹਤ ਵਿਗੜ ਗਈ ਹੈ। ਮੁਲਾਇਮ ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਦੇ ਆਈ.ਸੀ.ਯੂ. ’ਚ ਦਾਖਲ ਕਰਵਾਇਆ ਗਿਆ ਹੈ। ਇਸ ’ਤੇ ਡਿਪਟੀ ਸੀ.ਐੱਮ. ਬ੍ਰਿਜੇਸ਼ ਪਾਠਕ ਨੇ ਕਿਹਾ ਕਿ ਮੁਲਾਇਮ ਸਿੰਘ ਦੀ ਹਾਲਤ ’ਤੇ ਯੂ.ਪੀ. ਸਰਕਾਰ ਨਜ਼ਰ ਰੱਖ ਰਹੀ ਹੈ। ਉਨ੍ਹਾਂ ਦੀ ਸਿਹਤ ਲਈ ਸਰਕਾਰ ਗੰਭੀਰ ਹੈ। ਮੇਦਾਂਤਾ ਹਸਪਤਾਲ ਦੇ ਡਾਕਟਰਾਂ ਦੇ ਸੰਪਰਕ ’ਚ ਹਾਂ, ਲਗਾਤਾਰ ਉਨ੍ਹਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ।
ਮੁਲਾਇਮ ਸਿੰਘ ਯਾਦਵ ਦੀ ਖਰਾਬ ਸਿਹਤ ’ਤੇ ਡਿਪਟੀ ਸੀ.ਐੱਮ. ਕੇਸ਼ਵ ਪ੍ਰਸਾਦ ਮੌਰੀਆ ਨੇ ਟਵੀਟ ਕਰਕੇ ਲਿਖਿਆ ਕਿ ਯੂ.ਪੀ. ਦੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਜੀ ਦੀ ਸਿਹਤ ਖਰਾਬ ਹੋਣ ਦੀ ਮੀਡੀਆ ਰਾਹੀਂ ਜਾਣਕਾਰੀ ਮਿਲੀ, ਮੈਂ ਭਗਵਾਨ ਤੋਂ ਉਨ੍ਹਾਂ ਦੇ ਜਲਦ ਠੀਕ ਹੋਣ ਦੀ ਕਾਮਨਾ ਅਤੇ ਪ੍ਰਾਧਨਾ ਕਰਦਾ ਹੈ।
ਇਸਦੀ ਜਾਣਕਾਰੀ ਮਿਲਦੇ ਹੀ ਸਪਾ ਪ੍ਰਧਾਨ ਅਖਿਲੇਸ਼ ਯਾਦਵ ਲਖਨਊ ਤੋਂ ਦਿੱਲੀ ਪਹੁੰਚ ਗਏ ਹਨ। ਮੁਲਾਇਮ ਸਿੰਘ ਯਾਦਵ ਦੀ ਨੂੰਹ ਅਰਪਣਾ ਯਾਦਵ ਅਤੇ ਪ੍ਰਤੀਕ ਯਾਦਵ ਵੀ ਦਿੱਲੀ ਰਵਾਨਾ ਹੋ ਗਈ ਹੈ। ਸ਼ਿਵਪਾਲ ਯਾਦਵ ਵੀ ਦਿੱਲੀ ’ਚ ਮੌਜੂਦ ਹਨ। ਡਾਕਟਰ ਸੁਸ਼ੀਲਾ ਕਟਾਰੀਆ ਦੀ ਨਿਗਰਾਨੀ ’ਚ ਮੁਲਾਇਮ ਸਿੰਘ ਯਾਦਵ ਦਾ ਇਲਾਜ ਚੱਲ ਰਿਹਾ ਹੈ। ਜਾਣਖਾਰੀ ਮੁਤਾਬਕ, ਉਨ੍ਹਾਂ ਦਾ ਆਕਸੀਜਨ ਲੈਵਲ ਘੱਟ ਹੋ ਗਿਆ ਹੈ ਅਤੇ ਉਨ੍ਹਾਂ ਦੇ ਯੂਰਿਨ ’ਚ ਵੀ ਇਨਫੈਕਸ਼ਨ ਦੱਸੀ ਜਾ ਰਹੀ ਹੈ।
ਓਡੀਸ਼ਾ ਦੇ ਇੰਸਟੀਚਿਊਟ ’ਚ ਕਬਾੜ ਤੋਂ ਬਣਾਈ ਗਈ ਮਹਾਤਮਾ ਗਾਂਧੀ ਦੀ 6 ਫੁੱਟ ਉੱਚੀ ਮੂਰਤੀ
NEXT STORY