ਮੁੰਬਈ- ਮੁੰਬਈ 'ਚ ਪੁਲਸ ਵਾਲੇ ਲਗਾਤਾਰ ਕੋਰੋਨਾ ਵਾਇਰਸ ਦੇ ਸ਼ਿਕਾਰ ਹੋ ਰਹੇ ਹਨ। ਤਾਜ਼ਾ ਮਾਮਲਾ ਓਸ਼ਿਵਾੜਾ ਪੁਲਸ ਸਟੇਸ਼ਨ ਦਾ ਹੈ। ਇੱਥੋਂ ਦੇ 12 ਪੁਲਸ ਕਰਮਚਾਰੀ ਕੋਰੋਨਾ ਪਾਜ਼ੇਟਿਵ ਮਿਲੇ ਹਨ। ਹੁਣ ਤੱਕ ਮੁੰਬਈ 'ਚ 762 ਪੁਲਸ ਕਰਮਚਾਰੀ ਕੋਰੋਨਾ ਨਾਲ ਇਨਫੈਕਟਡ ਹੋ ਚੁਕੇ ਹਨ, ਜਦੋਂ ਕਿ ਮਹਾਰਾਸ਼ਟਰ 'ਚ ਹੁਣ ਤੱਕ 1600 ਤੋਂ ਵਧ ਪੁਲਸ ਕਰਮਚਾਰੀ ਕੋਰੋਨਾ ਦੀ ਲਪੇਟ 'ਚ ਆ ਗਏ ਹਨ। ਸੂਬੇ 'ਚ ਹੁਣ ਤੱਕ ਇਸ ਖਤਰਨਾਕ ਵਾਇਰਸ ਨਾਲ 16 ਪੁਲਸ ਵਾਲਿਆਂ ਦੀ ਮੌਤ ਹੋ ਗਈ ਹੈ।
ਪਿਛਲੇ ਇਕ ਹਫਤੇ ਦੀ ਗੱਲ ਕਰੀਏ ਤਾਂ ਕੁੱਲ 686 ਪੁਲਸ ਕਰਮਚਾਰੀ ਕੋਰੋਨਾ ਪਾਜ਼ੇਟਿਵ ਹੋਏ ਹਨ, ਜੋ ਕਿ ਹੁਣ ਤੱਕ ਦਾ ਇਕ ਹਫਤੇ ਦਾ ਸਭ ਤੋਂ ਵੱਡਾ ਅੰਕੜਾ ਹੈ। ਇਸ ਮੁੱਦੇ 'ਤੇ ਭਾਜਪਾ ਨੇ ਸਰਕਾਰ 'ਤੇ ਪੁਲਸ ਕਰਮਚਾਰੀਆਂ ਦੀ ਸਹੀ ਦੇਖਭਾਲ ਨਾ ਕਰਨ ਦਾ ਦੋਸ਼ ਵੀ ਲਗਾਇਆ ਹੈ। ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਦੇਵੇਂਦਰ ਫੜਨਵੀਸ ਨੇ ਮਹਾਵਿਕਾਸ ਅਘਾੜੀ ਸਰਕਾਰ 'ਤੇ ਪੁਲਸ ਕਰਮਚਾਰੀਆਂ ਦੀ ਸਹੀ ਤਰ੍ਹਾਂ ਦੇਖਭਾਲ ਨਾ ਕਰਨ ਅਤੇ ਸੁਰੱਖਿਆ ਮੁਹੱਈਆ ਨਾ ਕਰਵਾਉਣ ਦਾ ਦੋਸ਼ ਲਗਾਇਆ ਹੈ। ਫੜਨਵੀਸ ਨੇ ਕਿਹਾ ਕਿ ਠਾਕਰੇ ਸਰਕਾਰ ਪੁਲਸ ਕਰਮਚਾਰੀਆਂ ਨੂੰ ਸੁਰੱਖਿਆ ਦੇਣ 'ਚ ਅਸਫ਼ਲ ਰਹੀ ਹੈ।
ਮਹਾਰਾਸ਼ਟਰ ਪੁਲਸ ਵਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ, ਪਿਛਲੇ 48 ਘੰਟਿਆਂ 'ਚ 290 ਪੁਲਸ ਕਰਮਚਾਰੀ ਪਾਜ਼ੇਟਿਵ ਪਾਏ ਗਏ ਹਨ, ਜਿਸ 'ਚ 41 ਪੁਲਸ ਅਧਿਕਾਰੀ ਅਤੇ 237 ਪੁਲਸ ਕਰਮਚਾਰੀ ਹਨ। ਅੰਕੜੇ ਅਨੁਸਾਰ ਪਿਛਲੇ ਇਕ ਹਫਤੇ 'ਚ ਪੂਰੇ ਸੂਬੇ 'ਚ 686 ਪੁਲਸ ਕਰਮਚਾਰੀ ਕੋਰੋਨਾ ਪਾਜ਼ੇਟਿਵ ਹੋਏ ਹਨ, ਜਦੋਂ ਕਿ ਇਸ ਦੌਰਾਨ 8 ਪੁਲਸ ਕਰਮਚਾਰੀਆਂ ਦੀ ਮੌਤ ਹੋਈ ਹੈ।
ਸ਼ੂਗਰਫੈੱਡ ਦੇ ਸਾਬਕਾ ਚੇਅਰਮੈਨ ਕਥੂਰੀਆ 3 ਮੰਜ਼ਿਲਾ ਇਮਾਰਤ ਤੋਂ ਹੇਠਾ ਡਿੱਗੇ
NEXT STORY