ਨਵੀਂ ਦਿੱਲੀ, (ਭਾਸ਼ਾ)- ਭਾਰਤੀ ਅਧਿਕਾਰੀਆਂ ਨੇ ਮੁੰਬਈ ਵਿਚ 26 ਨਵੰਬਰ, 2008 ਨੂੰ ਹੋਏ ਅੱਤਵਾਦੀ ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ਤੋਂ ਪੁੱਛਗਿੱਛ ਦੇ ਆਧਾਰ ’ਤੇ ਅਮਰੀਕਾ ਤੋਂ ਨਵੇਂ ਵੇਰਵੇ ਮੰਗੇ ਹਨ। ਅਧਿਕਾਰੀਆਂ ਨੇ ਦੱਸਿਆ ਕਿ 2008 ਦੇ ਅੱਤਵਾਦੀ ਹਮਲੇ ਦੀ ਜਾਂਚ ਕਰ ਰਹੀ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਦੀ ਅਪੀਲ ’ਤੇ ਭਾਰਤ ਨੇ ਵੇਰਵੇ ਪ੍ਰਾਪਤ ਕਰਨ ਲਈ ਆਪਸੀ ਕਾਨੂੰਨੀ ਸਹਾਇਤਾ ਸੰਧੀ (ਐੱਮ. ਐੱਲ. ਏ. ਟੀ.) ਦੀ ਵਰਤੋਂ ਕੀਤੀ ਹੈ।
ਐੱਨ. ਆਈ. ਏ. ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਰਾਣਾ ਤੋਂ ਪੁੱਛਗਿੱਛ ਦੌਰਾਨ ਇਕੱਠੀ ਕੀਤੀ ਗਈ ਜਾਣਕਾਰੀ ਦੇ ਆਧਾਰ ’ਤੇ ਐੱਮ. ਐੱਲ. ਏ. ਟੀ. ਰਾਹੀਂ ਅਮਰੀਕੀ ਅਧਿਕਾਰੀਆਂ ਤੋਂ ਵੇਰਵੇ ਮੰਗੇ ਗਏ ਹਨ। ਰਾਣਾ ਇਸ ਸਮੇਂ ਤਿਹਾੜ ਜੇਲ ਵਿਚ ਬੰਦ ਹੈ ਅਤੇ ਇਸ ਸਾਲ 10 ਅਪ੍ਰੈਲ ਨੂੰ ਅਮਰੀਕਾ ਤੋਂ ਉਸਦੀ ਹਵਾਲਗੀ ਤੋਂ ਬਾਅਦ ਉਸ ਤੋਂ ਵਿਆਪਕ ਪੁੱਛਗਿੱਛ ਕੀਤੀ ਗਈ ਸੀ।
ਭਾਜਪਾ ਦੇ 5 ਆਗੂ ਝਾਰਖੰਡ ਮੁਕਤੀ ਮੋਰਚਾ ’ਚ ਸ਼ਾਮਲ
NEXT STORY