ਨੈਸ਼ਨਲ ਡੈਸਕ- ਕੋਲਕਾਤਾ ਅਤੇ ਮੁੰਬਈ ਵਿਚ ਲੱਖਾਂ ਲੋਕ ਸਮੁੰਦਰ ’ਚ ਪਾਣੀ ਦਾ ਪੱਧਰ ਵਧਣ ਅਤੇ ਹਮੇਸ਼ਾ ਲਈ ਪਾਣੀ ਵਿਚ ਡੁੱਬਣ ਕਾਰਨ ਆਪਣੇ ਘਰ ਗੁਆਉਣ ਦੇ 'ਖ਼ਤਰੇ' ਦਾ ਸਾਹਮਣਾ ਕਰ ਰਹੇ ਹਨ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਦੀ ਰਿਪੋਰਟ ‘ਸਮੁੰਦਰ ਦੇ ਪਾਣੀ ਦੇ ਪੱਧਰ ਵਿਚ ਵਾਧੇ ਨਾਲ ਜੁੜੀਆਂ ਚੁਣੌਤੀਆਂ ਅਤੇ ਉਨ੍ਹਾਂ ਨਾਲ ਨਜਿੱਠਣ ਦੇ ਤਰੀਕੇ ਅਤੇ ਉਪਾਅ’ ਵਿਚ ਕਿਹਾ ਗਿਆ ਹੈ, ‘ਸਮੁੰਦਰ ’ਚ ਵਧਦਾ ਪਾਣੀ ਦਾ ਪੱਧਰ ਹੁਣ ਕੋਈ ਦੂਰ ਦੀ ਗੱਲ ਜਾਂ ਭਵਿੱਖ ਦਾ ਖ਼ਤਰਾ ਨਹੀਂ ਰਹਿ ਗਿਆ ਹੈ; ਇਹ ਹੁਣੇ ਹੋ ਰਿਹਾ ਹੈ ਅਤੇ ਇਤਿਹਾਸ 'ਚ ਦਰਜ ਕਿਸੇ ਵੀ ਸਮੇਂ ਦੀ ਤੁਲਨਾ ਵਿਚ ਤੇਜ਼ੀ ਨਾਲ ਹੋ ਰਿਹਾ ਹੈ। ਇਸ ਦੀ ਰਫ਼ਤਾਰ ਵੀ ਵਧ ਰਹੀ ਹੈ, ਜਿਸ ਨਾਲ ਸਮੁੰਦਰ ’ਚ ਪਾਣੀ ਦੇ ਪੱਧਰ ਵਿਚ ਵਾਧਾ ਦੁਨੀਆ ਭਰ ਦੀ ਆਬਾਦੀ, ਚਾਹੇ ਉਹ ਵਿਕਸਿਤ ਦੇਸ਼ ਹੋਣ ਜਾਂ ਵਿਕਾਸਸ਼ੀਲ, ਲਈ ਸਭ ਤੋਂ ਗੰਭੀਰ ਖ਼ਤਰਿਆਂ ਵਿਚੋਂ ਇਕ ਬਣ ਗਿਆ ਹੈ।’
ਇਹ ਵੀ ਪੜ੍ਹੋ- ਭਾਰਤੀਆਂ ਨੂੰ Visa-Free ਐਂਟਰੀ ਦੇਵੇਗਾ ਇਹ ਬੇਹੱਦ ਖ਼ੂਬਸੂਰਤ ਦੇਸ਼ ! PM ਮੋਦੀ ਦੇ ਦੌਰੇ ਮਗਰੋਂ ਹੋਇਆ ਐਲਾਨ
ਰਿਪੋਰਟ 'ਚ ਕਿਹਾ ਗਿਆ ਹੈ ਕਿ ਸਮੁੰਦਰ ’ਚ ਪਾਣੀ ਦਾ ਪੱਧਰ ਵਧਣ ਕਾਰਨ ਸ਼ਹਿਰੀ ਬੁਨਿਆਦੀ ਢਾਂਚੇ, ਵਾਟਰ ਸਿਸਟਮ, ਟਰਾਂਸਪੋਰਟ ਨੈੱਟਵਰਕ, ਪਾਵਰ ਗ੍ਰਿਡਾਂ, ਇਮਾਰਤਾਂ ਅਤੇ ਜ਼ਮੀਨ ਹੇਠਲੇ ਪਾਣੀ ਦੇ ਸਰੋਤਾਂ ਨੂੰ ਪਹਿਲਾਂ ਹੀ ਨੁਕਸਾਨ ਪਹੁੰਚ ਰਿਹਾ ਹੈ। ਇਸ ਦੇ ਦੂਰਗਾਮੀ ਸਿੱਟੇ ਨਿਕਲ ਰਹੇ ਹਨ, ਜਿਸ ਨਾਲ ਮਨੁੱਖੀ ਅਧਿਕਾਰਾਂ ਦੀ ਪ੍ਰਭਾਵੀ ਵਰਤੋਂ, ਲੰਮੇ ਸਮੇਂ ਦੇ ਵਿਕਾਸ ਅਤੇ ਵਿੱਤੀ ਸਥਿਰਤਾ ’ਤੇ ਖ਼ਤਰਾ ਮੰਡਰਾ ਰਿਹਾ ਹੈ।
ਅਮਰੀਕਾ ਦੇ ਮਿਆਮੀ ਤੇ ਨਿਊਯਾਰਕ ਅਤੇ ਚੀਨ ਦੇ ਗੁਆਂਗਝੂ ਵਰਗੇ ਜ਼ਿਆਦਾ ਆਮਦਨ ਵਾਲੇ ਸ਼ਹਿਰਾਂ ਵਿਚ ਇਸ ਦਾ ਮੁੱਖ ਕਾਰਨ ਕੰਢੀ ਬੁਨਿਆਦੀ ਢਾਂਚੇ ’ਤੇ ਪੈਣ ਵਾਲਾ ਭਾਰੀ ਵਿੱਤੀ ਜ਼ੋਖਮ ਹੈ। ਅਨੁਮਾਨ ਹੈ ਕਿ ਇਸ ਕਾਰਨ 2 ਹਜ਼ਾਰ ਅਰਬ ਤੋਂ 3.5 ਹਜ਼ਾਰ ਅਰਬ ਅਮਰੀਕੀ ਡਾਲਰ ਦੀ ਜਾਇਦਾਦ ਖ਼ਤਰੇ ਵਿਚ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਬੈਂਕ ਆਫ਼ ਇੰਡੀਆ 'ਚ ਨਿਕਲੀਆਂ ਭਰਤੀਆਂ, ਮਿਲੇਗੀ 1,20,000 ਤੱਕ ਤਨਖਾਹ
NEXT STORY