ਨਵੀਂ ਦਿੱਲੀ (ਵਾਰਤਾ)- ਕਾਂਗਰਸ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਅਪੀਲ ਕਰਦੇ ਹੋਏ ਕਿਹਾ ਹੈ ਕਿ ਮੋਦੀ ਸਰਕਾਰ ਰਾਜਨੀਤਕ ਪ੍ਰਚਾਰ ਲਈ ਫ਼ੌਜ ਦਾ ਇਸਤੇਮਾਲ ਕਰਨਾ ਚਾਹੁੰਦੀ ਹੈ, ਉਹ ਅਜਿਹਾ ਨਾ ਕਰੇ, ਇਸ ਲਈ ਰਾਸ਼ਟਰਪਤੀ ਨੂੰ ਇਸ ਮਾਮਲੇ 'ਚ ਦਖ਼ਲਅੰਦਾਜੀ ਕਰਨੀ ਚਾਹੀਦੀ ਹੈ। ਕਾਂਗਰਸ ਸੰਚਾਰ ਵਿਭਾਗ ਦੇ ਮੁਖੀ ਜੈਰਾਮ ਰਮੇਸ਼ ਨੇ ਸੋਮਵਾਰ ਨੂੰ ਇੱਥੇ ਜਾਰੀ ਇਕ ਬਿਆਨ 'ਚ ਕਿਹਾ,''ਭਾਰਤ ਦੀ ਫ਼ੌਜ ਪੂਰੇ ਦੇਸ਼ ਦੀ ਫ਼ੌਜ ਹੈ ਅਤੇ ਸਾਨੂੰ ਮਾਣ ਹੈ ਕਿ ਸਾਡੀ ਬਹਾਦਰ ਫ਼ੌਜ ਕਦੇ ਵੀ ਦੇਸ਼ ਦੀ ਅੰਦਰੂਨੀ ਰਾਜਨੀਤੀ ਦਾ ਹਿੱਸਾ ਨਹੀਂ ਬਣੀ। ਸਾਢੇ 9 ਸਾਲ ਦੀ ਸਰਕਾਰ ਦੌਰਾਨ ਮਹਿੰਗਾਈ, ਬੇਰੁਜ਼ਗਾਰੀ ਅਤੇ ਸਾਰੇ ਮੋਰਚਿਆਂ 'ਤੇ ਅਸਫ਼ਲ ਰਹਿਣ ਤੋਂ ਬਾਅਦ ਮੋਦੀ ਸਰਕਾਰ ਹੁਣ ਫ਼ੌਜ ਤੋਂ ਆਪਣੀ ਰਾਜਨੀਤਕ ਪ੍ਰਚਾਰ ਕਰਵਾਉਣ ਦੀ ਬੇਹੱਦ ਘਟੀਆ ਕੋਸ਼ਿਸ਼ ਕਰ ਰਹੀ ਹੈ। ਫ਼ੌਜ ਦਾ ਰਾਜਨੀਤੀਕਰਨ ਕਰਨ ਦੀ ਇਹ ਕੋਸ਼ਿਸ਼ ਬੇਹੱਦ ਖ਼ਤਰਨਾਕ ਕਦਮ ਹੈ।''
ਉਨ੍ਹਾਂ ਕਿਹਾ,''ਭਾਰਤੀ ਫ਼ੌਜ ਫ਼ੋਰਸਾਂ ਦੀ ਸਰਵਉੱਚ ਕਮਾਂਡਰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਜੀ ਤੋਂ ਸਾਡੀ ਅਪੀਲ ਹੈ ਕਿ ਉਹ ਇਸ ਮਾਮਲੇ 'ਚ ਦਖ਼ਲਅੰਦਾਜੀ ਕਰ ਕੇ ਮੋਦੀ ਸਰਕਾਰ ਨੂੰ ਇਸ ਗਲ਼ਤ ਕਦਮ ਨੂੰ ਤੁਰੰਤ ਵਾਪਸ ਲੈਣ ਦਾ ਨਿਰਦੇਸ਼ ਦੇਣ।'' ਪਾਰਟੀ ਨੇ ਇਸ ਦੇ ਨਾਲ ਹੀ ਇਕ ਅਖ਼ਬਾਰ 'ਚ ਛਪੀ ਇਹ ਖ਼ਬਰ ਵੀ ਪੋਸਟ ਕੀਤੀ ਹੈ, ਜਿਸ 'ਚ ਕਿਹਾ ਗਿਆ ਹੈ ਕਿ ਫ਼ੌਜ ਸਰਕਾਰੀ ਯੋਜਨਾਵਾਂ ਦਾ ਪ੍ਰਚਾਰ ਕਰੇਗੀ ਅਤੇ ਦੇਸ਼ ਦੇ 9 ਸ਼ਹਿਰਾਂ 'ਚ ਬਣੇਗੀ ਸੈਲਫ਼ੀ ਪੁਆਇੰਟ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ED ਨੇ ਸਾਬਕਾ ਸੰਸਦ ਮੈਂਬਰ ਦੀ 315 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਕੁਰਕ
NEXT STORY