ਨਵੀਂ ਦਿੱਲੀ (ਇੰਟ.)- ਸਾਡੀ ਧਰਤੀ ’ਤੇ ਹਰ ਥਾਂ ’ਤੇ ਆਪਣੀ ਸੰਸਕ੍ਰਿਤੀ ਅਤੇ ਸੱਭਿਅਤਾ ਹੈ। ਸਾਰਿਆਂ ਦੀ ਪਛਾਣ ਆਪਣੀ ਸੰਸਕ੍ਰਿਤੀ ਨਾਲ ਹੁੰਦੀ ਹੈ। ਹਾਲਾਂਕਿ ਜ਼ਿਆਦਾਤਰ ਇਕੋ ਜਿਹੇ ਹੁੰਦੇ ਹਨ, ਪਰ ਕੁਝ ਅਜਿਹੇ ਸੰਸਕ੍ਰਿਤੀ ਅਤੇ ਸੱਭਿਅਤਾ ਦੇ ਲੋਕ ਦੇਖਣ ਨੂੰ ਮਿਲਦੇ ਹਨ, ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਲਗਦਾ ਹੈ ਕਿ ਇਹ ਧਰਤੀ ਦੇ ਪ੍ਰਾਣੀ ਨਹੀਂ ਹੋ ਸਕਦੇ ਹਨ। ਅਸੀਂ ਤੁਹਾਨੂੰ ਇਕ ਅਜਿਹੀ ਜਨਜਾਤੀ ਬਾਰੇ ਦੱਸਣ ਜਾ ਰਹੇ ਹਾਂ ਜਿਸਦੇ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ।
ਇਹ ਖ਼ਬਰ ਵੀ ਪੜ੍ਹੋ - ਪੋਲਿੰਗ ਸਟੇਸ਼ਨ ’ਚ ਬੱਚੇ ਦਾ ਹੋਇਆ ਜਨਮ, ਮਹਿਲਾ ਅਧਿਕਾਰੀਆਂ ਤੇ ਵੋਟਰਾਂ ਨੇ ਔਰਤ ਦੇ ਜਣੇਪੇ ’ਚ ਕੀਤੀ ਮਦਦ
ਮੁਰਸੀ ਜਨਜਾਤੀ ਦੀ ਗਿਣਤੀ ਧਰਤੀ ਦੇ ਸਭ ਤੋਂ ਖਤਰਨਾਕ ਕਬੀਲਿਆਂ ਵਿਚ ਹੁੰਦੀ ਹੈ। ਉਹ ਬਹੁਤ ਖਤਰਨਾਕ ਹੁੰਦੇ ਹਨ। ਕਿਹਾ ਜਾਂਦਾ ਹੈ ਕਿ ਇਹ ਲੋਕਾਂ ਨੂੰ ਮਾਰ ਕੇ ਆਪਣੀ ਮਰਦਾਨਗੀ ਸਾਬਿਤ ਕਰਦੇ ਹਨ। ਇਹ ਹਿੰਸਕ ਜਨਜਾਤੀਆਂ ਇਥੋਪੀਆ ਦੀ ਓਮਾਨਾ ਘਾਟੀ ਅਤੇ ਸੂਡਾਨ ਦੀ ਸਰਹੱਦ ਵਿਚ ਰਹਿੰਦੀਆਂ ਹਨ। ਇਨ੍ਹਾਂ ਕਬੀਲਿਆਂ ਨੇੜੇ ਇੰਨੇ ਖਤਰਨਾਕ ਹਥਿਆਰ ਹਨ ਕਿ ਇਹ ਮਿੰਟ ਵਿਚ ਹੀ ਕਿਸੇ ਦੀ ਵੀ ਜਾਨ ਲੈ ਸਕਦੇ ਹਨ। ਮੁਰਸੀ ਜਨਜਾਤੀ ਦੀ ਗਿਣਤੀ ਲਗਭਗ 10,000 ਹੈ। ਉਥੇ, ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਕੋਈ ਗਲਤੀ ਨਾਲ ਉਨ੍ਹਾਂ ਦੇ ਇਲਾਕੇ ਵਿਚ ਆ ਜਾਂਦਾ ਹੈ ਤਾਂ ਉਹ ਉਸਨੂੰ ਮਾਰ ਦਿੰਦੇ ਹਨ।
ਇਹ ਖ਼ਬਰ ਵੀ ਪੜ੍ਹੋ - ਸ਼ੱਕੀ ਭਰਾ-ਭਰਜਾਈ ਦਾ ਸ਼ਰਮਨਾਕ ਕਾਰਾ, 12 ਸਾਲਾ ਭੈਣ ਦੀ ਕੁੱਟ-ਕੁੱਟ ਕੇ ਕੀਤੀ ਹੱਤਿਆ, ਵਜ੍ਹਾ ਜਾਣ ਰਹਿ ਜਾਵੋਗੇ ਹੈਰਾਨ
ਇਹ ਇੰਨੇ ਖਤਰਨਾਕ ਹਨ ਕਿ ਇਥੋਪੀਆ ਦੀ ਸਰਕਾਰ ਨੇ ਆਮ ਲੋਕਾਂ ਦੇ ਇਨ੍ਹਾਂ ਨਾਲ ਮਿਲਣ ’ਤੇ ਰੋਕ ਲਗਾ ਰੱਖੀ ਹੈ। ਜੇਕਰ ਦੂਸਰੇ ਦੇਸ਼ਾਂ ਤੋਂ ਮਹਿਮਾਨ ਆ ਕੇ ਇਸ ਜਨਜਾਤੀ ਦੇ ਲੋਕਾਂ ਨੂੰ ਦੇਖਣਾ ਚਾਹੁੰਦੇ ਹਨ ਤਾਂ ਉਨ੍ਹਾਂ ਇਥੋਪੀਆ ਦੀ ਸਰਕਾਰ ਵੱਲੋਂ ਪੂਰੀ ਸੁਰੱਖਿਆ ਦਿੱਤੀ ਜਾਂਦੀ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਸੁਰੱਖਿਆ ਘੇਰਿਆਂ ਵਿਚ ਘੁਮਾਇਆ ਜਾਂਦਾ ਹੈ ਤਾਂ ਜੋ ਕੋਈ ਉਨ੍ਹਾਂ ’ਤੇ ਹਮਲਾ ਨਾ ਕਰ ਦੇਵੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਮੈਟਰੋ ’ਚ ਫਿਰ ਅਸ਼ਲੀਲ ਹਰਕਤ, ਗਰਲਫ੍ਰੈਂਡ ਨੂੰ ਲਿਪ-ਲਾਕ ਕਰਦੇ ਨਜ਼ਰ ਆਇਆ ਨੌਜਵਾਨ
NEXT STORY