ਸ਼੍ਰੀਨਗਰ : ਘਾਟੀ 'ਚ ਨੌਜਵਾਨਾਂ ਨੂੰ ਨਸ਼ੇ ਦੇ ਪ੍ਰਤੀ ਜਾਗਰੂਕ ਕਰਨ ਲਈ ਇੱਕ ਸਥਾਨਕ ਗਾਇਕੀ ਅਤੇ ਸੰਗੀਤ ਗਰੁੱਪ ਨੇ ਅਨੋਖੇ ਤਰੀਕੇ ਨਾਲ ਕੋਸ਼ਿਸ਼ ਕੀਤੀ ਹੈ। ਗਰੁੱਪ ਨੇ ਨੌਜਵਾਨਾਂ ਨੂੰ ਸ਼੍ਰੀਨਗਰ ਦੇ ਟੈਗੋਰ ਹਾਲ 'ਚ ਆਯੋਜਿਤ ਸੰਗੀਤ ਕੰਸਰਟ 'ਚ ਸੱਦਿਆ ਅਤੇ ਉਨ੍ਹਾਂ ਨੂੰ ਨਸ਼ੇ ਪ੍ਰਤੀ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਸੰਗੀਤ ਜਾਂ ਫਿਰ ਹੋਰ ਕੋਈ ਰਸਤਾ ਅਪਣਾ ਕੇ ਨੌਜਵਾਨ ਖੁਦ ਨੂੰ ਇਸ ਬੁਰਾਈ ਤੋਂ ਦੂਰ ਰੱਖ ਸਕਦੇ ਹਨ।
ਸ਼ਕੀਰ ਅਹਿਮਦ ਨਾਮਕ ਇੱਕ ਭਾਗੀਦਾਰ ਨੇ ਕਿਹਾ, ਸੰਗੀਤ ਇੱਕ ਅਜਿਹਾ ਸਾਧਨ ਹੈ ਜਿਸ ਦੇ ਨਾਲ ਸਕਾਰਾਤਮਕ ਤਰੀਕੇ ਨਾਲ ਜਾਗਰੂਕਤਾ ਨੂੰ ਫੈਲਾਇਆ ਜਾ ਸਕਦਾ ਹੈ। ਮੈਨੂੰ ਲੱਗਦਾ ਹੈ ਕਿ ਇਹ ਅਜਿਹਾ ਜ਼ਰੀਆ ਹੈ ਜਿਸ ਦੇ ਨਾਲ ਸਭ ਕੁੱਝ ਸੋਚ ਸਕਦੇ ਹਾਂ ਅਤੇ ਖੁਦ ਨੂੰ ਤਾਜ਼ਾ ਕਰ ਸਕਦੇ ਹਾਂ।
ਇਸ ਕਸੰਰਟ 'ਚ ਕਸ਼ਮੀਰ ਦੇ ਪ੍ਰਸਿੱਧ ਗਾਇਕਾਂ ਨੇ ਭਾਗ ਲਿਆ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇੱਕ ਮੰਚ 'ਤੇ ਆਉਣ ਅਤੇ ਨਸ਼ੇ ਖ਼ਿਲਾਫ਼ ਮੁਹਿੰਮ ਛੇੜਣ। ਕਸ਼ਮੀਰੀ ਗਾਇਕ ਮਹਮੀਤ ਸਈਦ ਨੇ ਕਿਹਾ ਕਿ ਕਸ਼ਮੀਰ ਦੇ ਨੌਜਵਾਨਾਂ 'ਚ ਬਹੁਤ ਪ੍ਰਤੀਭਾ ਹੈ ਪਰ ਉਨ੍ਹਾਂ ਨੂੰ ਮੌਕੇ ਅਤੇ ਮੰਚ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਲੈ ਜਾਣ ਲਈ ਸੰਗੀਤ ਸਭ ਤੋਂ ਬਿਹਤਰ ਤਰੀਕਾ ਹੈ।
ਅਸੀਂ ਦੇਸ਼ ਵਿਰੋਧੀ ਨਹੀਂ ਹਾਂ: ਫਾਰੂਕ ਅਬਦੁੱਲਾ
NEXT STORY