ਨਵੀਂ ਦਿੱਲੀ– ਲੋਕ ਸਭਾ ਦੀਆਂ ਚੋਣਾਂ ਦੇ ਆਖਰੀ ਗੇੜ ਦੀ ਪੋਲਿੰਗ ਐਤਵਾਰ ਹੋਣੀ ਹੈ ਪਰ ਉਸ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਕ ਵੱਡਾ ਬਿਆਨ ਦਿੱਤਾ ਹੈ। ਕੇਜਰੀਵਾਲ ਨੇ ਦਾਅਵਾ ਕੀਤਾ ਹੈ ਕਿ ਦਿੱਲੀ ਵਿਚ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਹੀ ਮਾਹੌਲ ਬਦਲਿਆ ਅਤੇ ਮੁਸਲਿਮ ਵੋਟਰ ਕਾਂਗਰਸ ਵੱਲ ਰੁਖ਼ ਕਰ ਗਏ।
ਇਸ ਤੋਂ ਪਹਿਲਾਂ ਰਾਜਧਾਨੀ ਦੀਆਂ ਸਾਰੀਆਂ 7 ਸੀਟਾਂ ’ਤੇ ਜਿੱਤ ਦਾ ਦਾਅਵਾ ਕਰਨ ਵਾਲੇ ਕੇਜਰੀਵਾਲ ਦਾ ਹੁਣ ਕਹਿਣਾ ਹੈ ਕਿ ਮੁਸਲਿਮ ਵੋਟਰਾਂ ਦੇ ਸ਼ਿਫਟ ਹੋਣ ਨਾਲ ਆਮ ਆਦਮੀ ਪਾਰਟੀ ਦੀਆਂ ਉਮੀਦਾਂ ’ਤੇ ਅਸਰ ਪਏਗਾ। ਮੁਸਲਿਮ ਭਾਈਚਾਰੇ ਦੀਆਂ ਵੋਟਾਂ ਨੂੰ ਲੈ ਕੇ ਕੇਜਰੀਵਾਲ ਦੇ ਬਿਆਨ ’ਤੇ ਸ਼ੀਲਾ ਦੀਕਸ਼ਿਤ ਨੇ ਹਮਲਾ ਕੀਤਾ ਹੈ।
ਸ਼ੀਲਾ ਨੇ ਕਿਹਾ ਕਿ ਪਤਾ ਨਹੀਂ ਕੇਜਰੀਵਾਲ ਕੀ ਕਹਿਣਾ ਚਾਹੁੰਦੇ ਹਨ? ਲੋਕਾਂ ਨੂੰ ਕਿਸੇ ਵੀ ਪਾਰਟੀ ਨੂੰ ਵੋਟ ਪਾਉਣ ਦਾ ਹੱਕ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕ ਕੇਜਰੀਵਾਲ ਦੇ ਗਵਰਨੈਂਸ ਮਾਡਲ ਨੂੰ ਸਮਝ ਨਹੀਂ ਸਕੇ।
ਇਕ ਅਖਬਾਰ ਨੂੰ ਦਿੱਤੀ ਇੰਟਰਵਿਊ ਦੌਰਾਨ ਕੇਜਰੀਵਾਲ ਨੇ ਦਿੱਲੀ ਵਿਚ ਆਪਣੀਆਂ ਸੀਟਾਂ ਦੇ ਅਨੁਮਾਨ ਨੂੰ ਲੈ ਕੇ ਪੁਛੇ ਜਾਣ ’ਤੇ ਮੁਸਲਿਮ ਵੋਟਰਾਂ ਦੇ ਸ਼ਿਫਟ ਹੋਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਵੋਟਾਂ ਪੈਣ ਤੋਂ 48 ਘੰਟੇ ਪਹਿਲਾਂ ਇਹ ਲੱਗ ਰਿਹਾ ਸੀ ਕਿ ਆਮ ਆਦਮੀ ਪਾਰਟੀ ਸਾਰੀਆਂ 7 ਸੀਟਾਂ ’ਤੇ ਜਿੱਤ ਹਾਸਲ ਕਰੇਗੀ ਪਰ ਆਖਰੀ ਸਮੇਂ ਵਿਚ ਮੁਸਲਿਮ ਵੋਟਰ ਕਾਂਗਰਸ ਵਲ ਸ਼ਿਫਟ ਹੋ ਗਏ। ਅਸੀਂ ਅਜੇ ਵੀ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸਲ ਵਿਚ ਹੋਇਆ ਕੀ?
ਖੁਫੀਆ ਏਜੰਸੀਆਂ ਨੇ ਜਤਾਇਆ ਅੱਤਵਾਦੀ ਹਮਲੇ ਦਾ ਖਦਸ਼ਾ, ਪੰਜਾਬ ਤੇ ਰਾਜਸਥਾਨ 'ਚ ਅਲਰਟ
NEXT STORY