ਕੁਸ਼ੀਨਗਰ- ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਜ਼ਿਲ੍ਹੇ ਤੋਂ ਇਕ ਹੈਰਾਨ ਕਰਨ ਵਾਲੀ ਅਤੇ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਮੁਸਲਿਮ ਔਰਤ ਨੇ ਆਪਣੇ ਆਪ ਨੂੰ ਹਿੰਦੂ ਦੱਸ ਕੇ ਮੱਧ ਪ੍ਰਦੇਸ਼ ਦੇ ਇਕ ਟੀਚਰ ਨਾਲ ਵਿਆਹ ਕਰਵਾ ਲਿਆ ਪਰ ਵਿਆਹ ਦੀ ਪਹਿਲੀ ਹੀ ਰਾਤ ਔਰਤ ਨੇ ਟੀਚਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।
ਕਿਵੇਂ ਰਚੀ ਗਈ ਸਾਜ਼ਿਸ਼
ਦਰਅਸਲ ਦੇਵਰੀਆ ਦੀ ਰਹਿਣ ਵਾਲੀ ਮੁਸਲਿਮ ਔਰਤ ਨੇ ਟੀਚਰ ਇੰਦਰ ਸ੍ਰੀਵਾਸਤਵ ਨੂੰ ਆਪਣੇ ਜਾਲ ਵਿਚ ਫਸਾਇਆ। ਪਹਿਲਾਂ ਤਾਂ ਉਸ ਨੇ ਪਿਆਰ ਦਾ ਨਾਟਕ ਕਰਦਿਆਂ ਵਿਆਹ ਕਰ ਲਿਆ ਫਿਰ ਨਵ ਵਿਆਹੀ ਜੋੜਾ ਹੋਟਲ 'ਚ ਗਿਆ। ਉਥੇ ਸੁਹਾਗਰਾਤ ਦੇ ਦਿਨ ਹੀ ਉਸ ਨੇ ਆਪਣੇ ਪ੍ਰੇਮੀ ਦੀ ਮਦਦ ਨਾਲ ਇੰਦਰ ਦਾ ਕਤਲ ਕਰ ਦਿੱਤਾ। ਕਤਲ ਮਗਰੋ ਲਾਸ਼ ਨੂੰ 25 ਕਿਲੋਮੀਟਰ ਦੂਰ ਲੈ ਜਾ ਕੇ ਝਾੜੀਆਂ ਵਿਚ ਸੁੱਟ ਦਿੱਤਾ ਗਿਆ। ਇਸ ਤੋਂ ਬਾਅਦ ਔਰਤ ਟੀਚਰ ਦਾ ਮੋਬਾਇਲ, ਸੋਨੇ ਦੇ ਗਹਿਣੇ ਅਤੇ 1.5 ਲੱਖ ਰੁਪਏ ਲੈ ਕੇ ਗਾਇਬ ਹੋ ਗਈ। ਔਰਤ ਆਪਣੇ ਪ੍ਰੇਮੀ ਨਾਲ ਭੱਜ ਗਈ।
ਕਥਾਵਾਚਕ ਦੀ ਵੀਡੀਓ ਵੇਖ ਬਣਾਈ ਸੀ ਕਤਲ ਦੀ ਯੋਜਨਾ
ਔਰਤ ਨੇ ਟੀਚਰ ਇੰਦਰ ਨੂੰ ਫਸਾਉਣ ਦੀ ਪੂਰੀ ਯੋਜਨਾ ਇਕ ਕਥਾਵਾਚਕ ਦੀ ਵੀਡੀਓ ਦੇਖਣ ਤੋਂ ਬਾਅਦ ਬਣਾਈ ਗਈ ਸੀ, ਜਿੱਥੇ ਉਹ ਇਹ ਦੱਸ ਰਿਹਾ ਸੀ ਕਿ ਕਿਵੇਂ ਕਿਸੇ ਨੂੰ ਧੋਖਾ ਦੇ ਕੇ ਫਸਾਇਆ ਜਾ ਸਕਦਾ ਹੈ। ਮਾਮਲਾ ਉਦੋਂ ਖੁੱਲ੍ਹਿਆ ਜਦੋਂ ਔਰਤ ਅਤੇ ਉਸ ਦਾ ਪ੍ਰੇਮੀ ਫਰਾਰ ਹੋਏ। ਜਾਂਚ ਦੌਰਾਨ ਇਹ ਸਾਬਤ ਹੋਇਆ ਕਿ ਔਰਤ ਲੰਬੇ ਸਮੇਂ ਤੋਂ ਅਧਿਆਪਕ ਦਾ ਮੋਬਾਇਲ ਇਸਤੇਮਾਲ ਕਰ ਰਹੀ ਸੀ। ਫਿਲਹਾਲ ਦੋਸ਼ੀਆਂ ਦੀ ਭਾਲ ਜਾਰੀ ਹੈ। ਪੁਲਸ ਵਲੋਂ ਦਾਅਵਾ ਕੀਤਾ ਹੈ ਕਿ ਦੋਸ਼ੀਆਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।
ਅਣਜਾਣ ਬੰਦੂਕਧਾਰੀਆਂ ਨੇ ਚਾਰ ਲੋਕਾਂ ਦਾ ਗੋਲੀ ਮਾਰ ਕੇ ਕੀਤਾ ਕਤਲ
NEXT STORY