ਦੇਵਬੰਦ - ਇਸਲਾਮਿਕ ਸਿੱਖਿਆ ਸੰਸਥਾ ਦਾਰੂਲ ਉਲੂਮ ਦੇਵਬੰਦ ਨੇ ਫਤਵਾ ਜਾਰੀ ਕਰਕੇ ਕਿਹਾ ਹੈ ਕਿ ਮੁਸਲਿਮ ਔਰਤਾਂ ਦਾ ਘਰੋਂ ਬਾਹਰ ਗੈਰ-ਮਰਦਾਂ ਦੇ ਹੱਥਾਂ 'ਚੋਂ ਚੂੜੀਆਂ ਚੜ੍ਹਾਉਣੀਆਂ ਸ਼ਰੀਅਤ ਦੇ ਵਿਰੁੱਧ ਹੈ।
ਦਾਰੂਲ ਉਲੂਮ ਦੇ ਫਤਵਾ ਵਿਭਾਗ ਦੇ ਸਦਰ ਮੁਕਤੀ ਹਬੀਬੁਲ ਰਹਿਮਾਨ ਖੈਰਾਬਾਦੀ ਨੇ ਅੱਜ ਇਥੇ ਦੱਸਿਆ ਕਿ ਇਕ ਵਿਅਕਤੀ ਨੇ ਸੰਸਥਾ ਦੇ ਦਾਰੂਲਇਸਤਾ ਨੂੰ ਲਿਖਤੀ ਸਵਾਲ ਕੀਤਾ ਸੀ ਕਿ ਔਰਤਾਂ ਨੂੰ ਚੂੜੀਆਂ ਪੁਆਉਣ ਲਈ ਆਪਣੇ ਹੱਥ ਗੈਰ ਮਰਦਾਂ ਦੇ ਹੱਥ 'ਚ ਦੇਣੇ ਪੈਂਦੇ ਹਨ, ਕੀ ਇਹ ਸਹੀ ਹੈ? ਜਵਾਬ ਵਿਚ ਦਾਰੂਲਇਸਤਾ ਨੇ ਕਿਹਾ ਕਿ ਗੈਰ ਮਰਦਾਂ ਦੇ ਹੱਥਾਂ 'ਚੋਂ ਚੂੜੀਆਂ ਪੁਆਉਣੀਆਂ ਸਖਤ ਗੁਨਾਹ ਹੈ। ਇਸ ਤੋਂ ਹਰ ਮੁਸਲਿਮ ਔਰਤ ਨੂੰ ਬਚਣਾ ਚਾਹੀਦਾ ਹੈ। ਯਾਦ ਰਹੇ ਕਿ ਦਾਰੂਲ ਉਲੂਮ ਇਸ ਤੋਂ ਪਹਿਲਾਂ ਔਰਤਾਂ ਵਲੋਂ ਵਾਲ ਕਟਵਾਉਣ, ਭਰਵੱਟੇ ਬਣਵਾਉਣ, ਮਿੰਨੀ ਸਕਰਟ ਪਹਿਨਣ ਅਤੇ ਜੀਨਸ ਪਹਿਨਣ ਅਤੇ ਗੈਰ ਮਰਦਾਂ ਨਾਲ ਨੌਕਰੀਆਂ ਕਰਨ ਸੰਬੰਧੀ ਔਰਤਾਂ 'ਤੇ ਬੰਦਿਸ਼ਾਂ ਲਾਉਣ ਦੇ ਫਤਵੇ ਵੀ ਜਾਰੀ ਕਰ ਚੁੱਕਾ ਹੈ।
ਇਕ ਫਿਲਸਤੀਨੀ ਨੇ ਮੋਦੀ ਨੂੰ ਲਾਈ ਗੁਹਾਰ, 'ਮੋਦੀ ਜੀ ਮੇਰੀ ਧੀ ਨੂੰ ਬਚਾ ਲੋ'
NEXT STORY