ਨਵੀਂ ਦਿੱਲੀ — ਸਮਾਜਵਾਦੀ ਪਾਰਟੀ ਦੇ ਸ਼ਫੀਕੁਰ ਰਹਿਮਾਨ ਬਰਕ ਨੇ ਦਿੱਲੀ 'ਚ ਪਿਛਲੇ ਦਿਨੀਂ ਹੋਈ ਹਿੰਸਾ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਬੁੱਧਵਾਰ ਨੂੰ ਕਿਹਾ ਕਿ ਇਸ ਦੇਸ਼ 'ਚ ਮੁਸਲਮਾਨ ਸੁਰੱਖਿਅਤ ਨਹੀਂ ਹਨ। ਮੀਡੀਆ ਰਿਪੋਰਟ ਮੁਤਾਬਕ ਅਨੁਸਾਰ, 'ਦਿੱਲੀ ਦੇ ਕੁਝ ਹਿੱਸਿਆਂ 'ਚ ਕਾਨੂੰਨ ਵਿਵਸਥਾ ਦੀ ਸਥਿਤੀ' 'ਤੇ ਲੋਕ ਸਭਾ 'ਤੇ ਚਰਚਾ ਦੌਰਾਨ ਸ਼੍ਰੀ ਬਰਕ ਨੇ ਦੋਸ਼ ਲਗਾਇਆ ਕਿ ਸਰਕਾਰ ਦੀ ਪਹਿਲਾਂ ਤੋਂ ਨਿਰਧਾਰਤ ਨੀਤੀ ਕਾਰਨ ਹਿੰਸਾ ਹੋਈ। ਹਾਦਸੇ ਦੀ ਬੁਨਿਆਦ ਕੁਝ ਲੋਕਾਂ ਵੱਲੋਂ ਗਲਤ ਪ੍ਰਚਾਰ ਹੈ। ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਪ੍ਰਵੇਸ਼ ਵਰਮਾ ਅਤੇ ਅਨੁਰਾਗ ਠਾਕੁਰ 'ਤੇ ਕਾਰਵਾਈ ਦੀ ਮੰਗ ਕੀਤੀ। ਬਰਕ ਨੇ ਕਿਹਾ ਕਿ ਇਸ ਦੇਸ਼ 'ਚ ਮੁਸਲਮਾਨ ਅਤੇ ਉਸ ਦੀ ਇੱਜਤ-ਆਬਰੂ ਸੁਰੱਖਿਅਤ ਨਹੀਂ ਹੈ।
ਕਰੋਨਾ ਦੀ ਦਹਿਸ਼ਤ ਪਰ ਇਨ੍ਹਾਂ ਬਿਮਾਰੀਆਂ ਨਾਲ ਵੀ ਹਰ ਸਾਲ ਮਰਦੇ ਹਨ ਲੋਕ
NEXT STORY