ਨਵੀਂ ਦਿੱਲੀ - ਕੋਰੋਨਾ ਦੀ ਮਾਰ ਝੱਲ ਰਹੇ ਨਾਗਪੁਰ ਦੇ ਵਾਡੀ ਇਲਾਕੇ ਵਿੱਚ ਵੇਲ ਟ੍ਰੀਟ ਕੋਵਿਡ ਹਸਪਤਾਲ ਦੇ ਆਈ.ਸੀ.ਯੂ. ਵਿੱਚ ਅੱਗ ਲੱਗ ਗਈ। ਮਰੀਜ਼ਾਂ ਨੂੰ ਦੂਜੇ ਹਸਪਤਾਲ ਵਿੱਚ ਸ਼ਿਫਟ ਕਰਾਇਆ ਗਿਆ। ਅੱਗ ਲੱਗਣ ਨਾਲ ਲੋਕ ਬੇਹੱਦ ਡਰੇ ਹੋਏ ਹਨ ਅਤੇ ਘਟਨਾ ਵਿੱਚ 3 ਲੋਕਾਂ ਦੀ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ- ਇਸ ਸੂਬੇ 'ਚ 3-4 ਹਫਤੇ ਲਈ ਲੱਗ ਸਕਦੈ ਸੰਪੂਰਨ ਲਾਕਡਾਊਨ
ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਤੋਂ ਇਲਾਵਾ ਪੁਲਸ ਦੇ ਚੋਟੀ ਦੇ ਅਧਿਕਾਰੀ ਵੀ ਪਹੁੰਚ ਗਏ। ਪੁਲਸ ਨੇ ਹਾਦਸੇ 'ਤੇ ਦੱਸਿਆ ਕਿ ਕਰੀਬ 27 ਲੋਕਾਂ ਨੂੰ ਇੱਥੋਂ ਕੱਢ ਕੇ ਦੂਜੇ ਹਸਪਤਾਲ ਵਿੱਚ ਸ਼ਿਫਟ ਕਰਾਇਆ ਗਿਆ ਹੈ। ਉਨ੍ਹਾਂ ਦੇ ਸਿਹਤ ਦੀ ਸਥਿਤੀ ਬਾਰੇ ਕੁੱਝ ਨਹੀਂ ਕਹਿ ਸਕਦੇ।
ਇਹ ਵੀ ਪੜ੍ਹੋ- ਕੋਵਿਡ-19: ਇਸ ਸੂਬੇ 'ਚ ਇੱਕੋਂ ਵਾਰ 42 ਲਾਸ਼ਾਂ ਦਾ ਹੋਇਆ ਸਸਕਾਰ, ਦੋਖੋ ਹੈਰਾਨ ਕਰਦੀਆਂ ਤਸਵੀਰਾਂ
ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾਕਟਰ ਅਵਿਨਾਸ਼ ਗਵਾਂਡੇ ਨੇ ਕਿਹਾ ਕਿ ਸਰਕਾਰੀ ਮੈਡੀਕਲ ਕਾਲਜ ਵਿੱਚ 3 ਲਾਸ਼ਾਂ ਲਿਆਂਦੀਆਂ ਗਈਆਂ ਹਨ। ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਹੈ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਅੱਗ ਏ.ਸੀ. ਤੋਂ ਨਿਕਲਦੀ ਵਿੱਖ ਰਹੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਕੋਰੋਨਾ ਕਾਰਨ ਇਸ ਸੂਬੇ ਦੇ ਸਾਰੇ ਸਕੂਲ-ਕਾਲਜ ਬੰਦ, ਜਾਰੀ ਹੋਏ ਨਵੇਂ ਨਿਯਮ
NEXT STORY