ਨਾਗਪੁਰ- ਮਹਾਰਾਸ਼ਟਰ ਦੇ ਨਾਗਪੁਰ ਸ਼ਹਿਰ ’ਚ ਪਿਛਲੇ ਹਫ਼ਤੇ ਹੋਈ ਹਿੰਸਾ ਦੇ ਮਾਸਟਰਮਾਈਂਡ ਫਹੀਮ ਖਾਨ ਦੇ 2 ਮੰਜ਼ਿਲਾ ਘਰ ਦੀ ਅਣਅਧਿਕਾਰਤ ਉਸਾਰੀ ਨੂੰ ਸੋਮਵਾਰ ਸਵੇਰੇ ਬੁਲਡੋਜ਼ਰ ਦੀ ਮਦਦ ਨਾਲ ਢਾਹ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਮਾਹਲ ਖੇਤਰ ’ਚ ਸਥਿਤ ਇਕ ਹੋਰ ਮੁਲਜ਼ਮ ਯੂਸਫ਼ ਸ਼ੇਖ ਦੇ ਘਰ ਦੇ ਗੈਰ-ਕਾਨੂੰਨੀ ਹਿੱਸੇ ਨੂੰ ਵੀ ਢਾਹ ਦਿੱਤਾ ਗਿਆ। 17 ਮਾਰਚ ਨੂੰ ਨਾਗਪੁਰ ਦੇ ਇਕ ਇਲਾਕੇ ’ਚ ਹਿੰਸਾ ਭੜਕ ਗਈ ਸੀ। ਇਸ ਸਬੰਧੀ ਘੱਟ ਗਿਣਤੀ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਫਹੀਮ ਵਿਰੁੱਧ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਹ 17 ਮਾਰਚ ਨੂੰ ਨਾਗਪੁਰ ’ਚ ਹੋਈ ਹਿੰਸਾ ਸਬੰਧੀ ਗ੍ਰਿਫ਼ਤਾਰ ਕੀਤੇ ਗਏ 100 ਤੋਂ ਵੱਧ ਵਿਅਕਤੀਆਂ ’ਚ ਸ਼ਾਮਲ ਹੈ।

ਸੂਤਰਾਂ ਅਨੁਸਾਰ ਨਾਗਪੁਰ ਨਗਰ ਨਿਗਮ ਨੇ ਕੁਝ ਦਿਨ ਪਹਿਲਾਂ ਹੀ ਫਹੀਮ ਖਾਨ ਨੂੰ ਇਕ ਨੋਟਿਸ ਜਾਰੀ ਕੀਤਾ ਸੀ, ਜਿਸ ’ਚ ਉਸ ਦੇ ਘਰ ਦੀ ਉਸਾਰੀ ’ਚ ਕਈ ਖਾਮੀਆਂ ਦਾ ਜ਼ਿਕਰ ਕੀਤਾ ਗਿਆ ਸੀ। ਢਾਹੁਣ ਦੀ ਮੁਹਿੰਮ ਦੌਰਾਨ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਪੂਰੇ ਖੇਤਰ ਦੀ ਡਰੋਨ ਰਾਹੀਂ ਨਿਗਰਾਨੀ ਕੀਤੀ ਜਾ ਰਹੀ ਸੀ। ਜਿਸ ਖੇਤਰ ’ਚ ਢਾਹੁਣ ਦੀ ਕਾਰਵਾਈ ਹੋ ਰਹੀ ਸੀ, ਉੱਥੇ ਬੈਰੀਕੇਡ ਲਾਏ ਗਏ ਸਨ। ਇਕ ਵਿਰੋਧ ਪ੍ਰਦਰਸ਼ਨ ਦੌਰਾਨ ਆਇਤਾਂ ਵਾਲੀ ਇਕ ਚਾਦਰ ਨੂੰ ਸਾੜਨ ਦੀ ਅਫਵਾਹ ਦੌਰਾਨ 17 ਮਾਰਚ ਨੂੰ ਨਾਗਪੁਰ ਦੇ ਕਈ ਇਲਾਕਿਆਂ ’ਚ ਹਿੰਸਕ ਭੀੜ ਨੇ ਪੱਥਰਾਅ ਤੇ ਸਾੜਫੂਕ ਕੀਤੀ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੰਮ੍ਰਿਤਪਾਲ ਸਿੰਘ 'ਤੇ ਟੁੱਟੇਗੀ NSA? ਡਿਬਰੂਗੜ੍ਹ ਪਹੁੰਚੀ ਪੁਲਸ, ਪੰਜਾਬ ਲਿਆਂਦਾ ਜਾਵੇਗਾ ਇਕ ਹੋਰ ਸਾਥੀ
NEXT STORY