ਨਾਹਨ—ਹਿਮਾਚਲ ਪ੍ਰਦੇਸ਼ ਦੇ ਪਚਛਾਦ ਵਿਧਾਨ ਸਭਾ ਖੇਤਰ ਤੋਂ ਭਾਜਪਾ ਤੋਂ ਬਾਗੀ ਹੋਈ ਦਿਆਲ ਪਿਆਰੀ ਨੇ ਆਪਣਾ ਨਾਮਜ਼ਦਗੀ ਪੱਤਰ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਦੱਸ ਦੇਈਏ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨਾਲ ਬੁੱਧਵਾਰ ਨੂੰ ਮੁਲਾਕਾਤ ਕਰਨ ਤੋਂ ਬਾਅਦ ਇਹ ਖਬਰ ਸਾਹਮਣੇ ਆਈ ਸੀ ਕਿ ਦਿਆਲ ਪਿਆਰੀ ਪਚਛਾਦ ਤੋਂ ਵੀਰਵਾਰ ਨੂੰ ਆਪਣਾ ਨਾਮਜ਼ਦਗੀ ਪੱਤਰ ਵਾਪਸ ਲੈ ਲਵੇਗੀ ਪਰ ਹੁਣ ਵੀਰਵਾਰ ਨੂੰ ਦਿਆਲ ਪਿਆਰੀ ਨੇ ਨਾਮਜ਼ਦਗੀ ਪੱਤਰ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਹੈ।
ਦੱਸਣਯੋਗ ਹੈ ਕਿ ਦਿਆਲ ਪਿਆਰੀ ਬੁੱਧਵਾਰ ਨੂੰ ਸ਼ਿਮਲਾ ਤੋਂ ਵਾਪਸ ਆਉਣ ਤੋਂ ਬਾਅਦ ਸੋਲਨ ਦੇ ਇਕ ਹੋਟਲ 'ਚ ਆਪਣੇ ਪਰਿਵਾਰ ਨਾਲ ਰੁਕੀ ਹੋਈ ਸੀ। ਵੀਰਵਾਰ ਸਵੇਰਸਾਰ ਜਿਵੇਂ ਹੀ ਹੋਟਲ ਤੋਂ ਬਾਹਰ ਨਿਕਲੀ ਤਾਂ ਇਸ ਦੌਰਾਨ ਹੰਗਾਮਾ ਹੋ ਗਿਆ। ਇੱਕ ਗੱਡੀ 'ਚ ਉਨ੍ਹਾਂ ਨੂੰ ਜਬਰਦਸਤੀ ਬਿਠਾਇਆ ਗਿਆ ਪਰ ਇਹ ਪਤਾ ਨਹੀਂ ਲੱਗਿਆ ਹੈ ਕਿ ਇਹ ਭਾਜਪਾ ਦੇ ਸਮਰਥਕ ਸੀ ਜਾਂ ਦਿਆਲ ਪਿਆਰੀ ਦੇ, ਫਿਲਹਾਲ ਇਸ ਸੰਬੰਧੀ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਭਾਜਪਾ ਦੀ ਬਾਗੀ ਨੇਤਾ ਦਿਆਲ ਪਿਆਰੀ ਨੇ ਭਾਜਪਾ 'ਤੇ ਦੋਸ਼ ਲਗਾਏ ਹਨ ਕਿ ਪਾਰਟੀ ਤਾਨਾਸ਼ਾਹੀ 'ਤੇ ਉਤਰ ਆਈ ਹੈ। ਕੁਝ ਤਾਨਾਸ਼ਾਹੀ ਨੇਤਾ ਮੈਨੂੰ ਪਾਰਟੀ ਤੋਂ ਬਾਹਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਮੇਰੇ 'ਤੇ ਲਗਾਤਾਰ ਟਿਕਟ ਵਾਪਸ ਲੈਣ ਦਾ ਦਬਾਅ ਬਣਾਇਆ ਜਾ ਰਿਹਾ ਹੈ।
ਭਾਜਪਾ ਤੋਂ ਬਾਗੀ ਵਿਧਾਇਕ ਦਿਆਲ ਪਿਆਰੀ ਨੂੰ ਲੈ ਕੇ ਭਾਜਪਾ ਦੇ ਸੂਬਾ ਪ੍ਰਧਾਨ ਸਤਪਾਲ ਸੱਤੀ ਦਾ ਬਿਆਨ ਸਾਹਮਣੇ ਆਇਆ ਹੈ। ਪਚਛਾਦ ਦੇ ਰਾਮਗੜ੍ਹ ਪਹੁੰਚੇ ਸੱਤੀ ਬੋਲੇ ਕਿ ਉਮੀਦ ਹੈ ਕਿ ਅੱਜ ਸ਼ਾਮ ਤੱਕ ਦਿਆਲ ਪਿਆਰੀ ਨਾਮਜ਼ਦਗੀ ਵਾਪਸ ਲੈ ਲਵੇਗੀ।
ਰਾਜਸਥਾਨ ਪੁਲਸ ਅਕੈਡਮੀ 'ਚ ਲਾਗੂ ਹੋਈ 'ਨੋ ਪਲਾਸਟਿਕ ਪਾਲਿਸੀ'
NEXT STORY