ਕੋਲਾਰ– ਕਰਨਾਟਕ ਦੇ ਕੋਲਾਰ ਜ਼ਿਲੇ ’ਚ ਇਕ ਸਰਕਾਰੀ ਸਕੂਲ ’ਚ ਕਥਿਤ ਰੂਪ ’ਚ ਮੁਸਲਮਾਨ ਵਿਦਿਆਰਥੀਆਂ ਨੂੰ ਜਮਾਤ ’ਚ ਹੀ ਨਮਾਜ ਪੜ੍ਹਣ ਦੀ ਇਜਾਜ਼ਤ ਦਿੱਤੇ ਜਾਣ ਤੋਂ ਬਾਅਦ ਹਿੰਦੂ ਸੰਗਠਨਾਂ ਦੇ ਵਿਰੋਧ ਪ੍ਰਦਰਸ਼ਨ ਨੂੰ ਵੇਖਦੇ ਹੋਏ ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।
ਡਿਪਟੀ ਕਮਿਸ਼ਨਰ ਉਮੇਸ਼ ਕੁਮਾਰ ਨੇ ਮਾਮਲੇ ’ਚ ਜਾਂਚ ਦਾ ਹੁਕਮ ਦਿੱਤਾ ਹੈ। ਡਿਪਟੀ ਕਮਿਸ਼ਨਰ ਨੇ ਪਬਲਿਕ ਐਜੂਕੇਸ਼ਨ ਦੇ ਡਿਪਟੀ ਡਾਇਰੈਕਟਰ (ਡੀ. ਡੀ. ਪੀ. ਆਈ.) ਕੋਲੋਂ ਮਾਮਲੇ ’ਤੇ ਸਪਸ਼ਟੀਕਰਨ ਮੰਗਿਆ ਹੈ। ਹਿੰਦੂ ਸੰਗਠਨਾਂ ਨੇ ਬਲੇਚਨਗੱਪਾ ਸਰਕਾਰੀ ਕੰਨੜ ਅੱਪਰ ਪ੍ਰਾਇਮਰੀ ਸਕੂਲ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਅਤੇ ਪ੍ਰਿੰਸੀਪਲ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ, ਜਿਨ੍ਹਾਂ ਨੇ ਸ਼ੁੱਕਰਵਾਰ ਨੂੰ ਜਮਾਤ ’ਚ ਹੀ ਮੁਸਲਮਾਨ ਵਿਦਿਆਰਥੀਆਂ ਨੂੰ ਨਮਾਜ ਪੜ੍ਹਣ ਦੀ ਇਜਾਜ਼ਤ ਦਿੱਤੀ।
ਹਿੰਦੂ ਸੰਗਠਨਾਂ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਘਟਨਾ ਦਾ ਨੋਟਿਸ ਲਿਆ, ਜਿਸ ’ਚ ਮੁਸਲਮਾਨ ਵਿਦਿਆਰਥੀਆਂ ਦੇ ਇਕ ਸਮੂਹ ਨੂੰ ਜਮਾਤ ’ਚ ਨਮਾਜ ਪੜ੍ਹਦੇ ਵੇਖਿਆ ਜਾ ਰਿਹਾ ਹੈ। ਹਿੰਦੂ ਸੰਗਠਨਾਂ ਨੇ ਇਸ ਮਾਮਲੇ ’ਚ ਪੁਲਸ ਡੀ. ਐੱਸ. ਪੀ. ਗਿਰੀ ਨੂੰ ਇਕ ਮੈਮੋਰੰਡੰਮ ਵੀ ਸੌਂਪਿਆ ਹੈ। ਉਨ੍ਹਾਂ ਦਾ ਇਲਜ਼ਾਮ ਹੈ ਕਿ ਸਕੂਲ ਧਾਰਮਿਕ ਪ੍ਰਚਾਰ ਨੂੰ ਉਤਸ਼ਾਹ ਦੇ ਰਿਹਾ ਹੈ।
ਲਾੜੀ ਦੀ ਜਿੱਦ ਕਾਰਨ ਬੇਰੰਗ ਪਰਤੀ ਬਾਰਾਤ, ਡਾਕੂਆਂ ਦੇ ਪਿੰਡ ਜਾਣ ਤੋਂ ਕੀਤਾ ਇਨਕਾਰ
NEXT STORY