ਨੈਸ਼ਨਲ ਡੈਸਕ: ਮਹਾਰਾਸ਼ਟਰ ਦੇ ਦੋ ਜ਼ਿਲ੍ਹਿਆਂ ਔਰੰਗਾਬਾਦ ਅਤੇ ਉਸਮਾਨਾਬਾਦ ਦਾ ਨਾਂ ਬਦਲਣ ਨੂੰ ਲੈ ਕੇ ਕੇਂਦਰ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ। ਹੁਣ ਤੋਂ ਔਰੰਗਾਬਾਦ ਨੂੰ ਛਤਰਪਤੀ ਸੰਭਾਜੀਨਗਰ ਅਤੇ ਉਸਮਾਨਾਬਾਦ ਨੂੰ ਧਾਰਾਸ਼ਿਵ ਦੇ ਨਾਂ ਨਾਲ ਜਾਣਿਆ ਜਾਵੇਗਾ। ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦਵਿੰਦਰ ਫਡਨਵੀਸ ਨੇ ਇਕ ਟਵੀਟ ਕਰ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਟਵੀਟ ਕਰ ਦੱਸਿਆ ਕਿ ਏਕਨਾਥ ਸਿੰਦੇ ਦੀ ਅਗਵਾਈ ਵਿਚ ਸਥਾਪਤ ਸਰਕਾਰ ਨੇ ਔਰੰਗਾਬਾਦ ਤੇ ਉਸਮਾਨਾਬਾਦ ਦਾ ਨਾਂ ਬਦਲ ਵਿਖਾਇਆ ਹੈ।
ਇਹ ਖ਼ਬਰ ਵੀ ਪੜ੍ਹੋ - ਪਾਕਿਸਤਾਨੀ ਜਾਸੂਸ ਨੂੰ ਖ਼ੁਫੀਆ ਜਾਣਕਾਰੀ ਦੇਣ ਵਾਲਾ DRDO ਅਧਿਕਾਰੀ ਗ੍ਰਿਫ਼ਤਾਰ
ਦਵਿੰਦਰ ਫਡਨਵੀਸ ਨੇ ਔਰੰਗਾਬਾਦ ਤੇ ਉਸਮਾਨਾਬਾਦ ਦੇ ਨਾਂ ਬਦਲਣ ਨੂੰ ਲੈ ਕੇ ਦਿੱਤੀ ਗਈ ਪ੍ਰਵਾਨਗੀ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਿਚ ਮਹਾਰਾਸ਼ਟਰ ਸਰਕਾਰ ਵੱਲੋਂ ਦੋਵਾਂ ਸ਼ਹਿਰਾਂ ਦਾ ਨਾਂ ਬਦਲ ਗਿਆ ਹੈ। ਦੱਸ ਦੇਈਏ ਕਿ 35 ਸਾਲ ਪਹਿਲਾਂ ਸ਼ਿਵ ਸੈਨਾ ਮੁਖੀ ਬਾਲਾ ਸਾਹਿਬ ਠਾਕਰੇ ਵੱਲੋਂ ਔਰੰਗਾਬਾਦ ਵਿਚ ਇਕ ਜਨਸਭਾ ਦੌਰਾਨ ਔਰੰਗਾਬਾਦ ਦਾ ਨਾਂ ਬਦਲ ਕੇ ਸੰਭਾਜੀਨਗਰ ਕਰ ਦਿੱਤਾ ਸੀ।
ਇਹ ਖ਼ਬਰ ਵੀ ਪੜ੍ਹੋ - MCD 'ਚ ਫਿਰ ਭਿੜੇ 'ਆਪ' ਤੇ ਭਾਜਪਾ ਦੇ ਨੁਮਾਇੰਦੇ, ਲਹੂ-ਲੁਹਾਨ ਹੋਏ ਕੌਂਸਲਰ, ਵੇਖੋ ਤਸਵੀਰਾਂ
ਦੱਸ ਦੇਈਏ ਕਿ ਇਕ ਪਾਸੇ ਔਰੰਗਾਬਾਦ ਤੇ ਉਸਮਾਨਾਬਾਦ ਦੇ ਨਾਂ ਨੂੰ ਬਦਲ ਦਿੱਤਾ ਗਿਆ ਹੈ। ਉੱਥੇ ਹੀ ਇਸ ਬਾਰੇ ਮੁੰਬਈ ਹਾਈਕੋਰਟ ਵਿਚ ਪਹਿਲਾਂ ਹੀ ਪਟਿਸ਼ਨਾਂ ਦਾਖ਼ਲ ਹਨ। ਇਸ ਵਿਚਾਲੇ ਸੂਬਾ ਸਰਕਾਰ ਦੀ ਸਿਫ਼ਾਰਸ਼ ਤੋਂ ਬਾਅਦ ਕੇਂਦਰ ਸਰਕਾਰ ਨੇ ਔਰੰਗਾਬਾਦ ਦਾ ਨਾਂ ਸੰਭਾਜੀਨਗਰ ਅਤੇ ਉਸਮਾਨਾਬਾਦ ਦਾ ਨਾਂ ਧਾਰਾਸ਼ਿਵ ਕਰਨ ਦੀ ਮੰਜ਼ੂਰੀ ਦੇ ਦਿੱਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਮਹਾਰਾਸ਼ਟਰ 'ਚ AAP ਦੀ ਐਂਟਰੀ: ਕੇਜਰੀਵਾਲ, ਭਗਵੰਤ ਮਾਨ ਤੇ ਰਾਘਵ ਚੱਢਾ ਨੇ ਊਧਵ ਠਾਕਰੇ ਨਾਲ ਕੀਤੀ ਮੁਲਾਕਾਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਵਿਸ਼ਵ ਟੂਰ 'ਤੇ ਇਕੱਲੀ ਨਿਕਲੀ ਈਰਾਨ ਦੀ ਨੇਤਰਹੀਣ ਔਰਤ, ਭਾਰਤ ਬਾਰੇ ਕਹੀ ਇਹ ਗੱਲ
NEXT STORY