ਹੈਦਰਾਬਾਦ : ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਸਵਰਗੀ ਸਾਬਕਾ ਪ੍ਰਧਾਨ ਮੰਤਰੀ ਪੀ. ਵੀ. ਨਰਸਿਮ੍ਹਾ ਰਾਓ ਨੂੰ ਉਨ੍ਹਾਂ ਦੀ 100ਵੀਂ ਜਯੰਤੀ ’ਤੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਰਾਓ ਇਕ ਦੁਰਲੱਭ ਵਿਦਵਾਨ ਤੇ ਸਿਆਸਤਦਾਨ ਸਨ, ਜਿਨ੍ਹਾਂ ਦੇਸ਼ ਦੀਆਂ ਆਰਥਿਕ ਤੇ ਵਿਦੇਸ਼ ਨੀਤੀਆਂ ਨੂੰ ਨਵੀਂ ਦਿਸ਼ਾ ਦਿੱਤੀ।
ਮਨਮੋਹਨ ਸਿੰਘ ਤੇਲੰਗਾਨਾ ’ਚ ਕਾਂਗਰਸ ਵਲੋਂ ਆਯੋਜਿਤ ਰਾਓ ਜਨਮ ਸ਼ਤਾਬਦੀ ਸਮਾਗਮ ਦੇ ਸਮਾਪਤੀ ਪ੍ਰੋਗਰਾਮ ਨੂੰ ਡਿਜੀਟਲ ਮਾਧਿਅਮ ਰਾਹੀਂ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਨਰਸਿਮ੍ਹਾ ਰਾਓ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਆਰਥਿਕ ਸੁਧਾਰਾਂ ਦੇ ਵੱਖ-ਵੱਖ ਅਹਿਮ ਪਹਿਲੂਆਂ ਵਿਚੋਂ ਇਕ ਇਹ ਵੀ ਸੀ ਕਿ ਉਨ੍ਹਾਂ ਭਾਰਤੀ ਸਥਿਤੀ ਦੀਆਂ ਅਸਲੀਅਤਾਂ ਦੀ ਅਨੋਖੀ ਕਿਸਮ ਨੂੰ ਧਿਆਨ ਵਿਚ ਰੱਖਿਆ। ਰਾਓ ਨੇ ਮਹਿਸੂਸ ਕੀਤਾ ਕਿ ਸੁਧਾਰਾਂ ਵਿਚ ਭਾਰਤੀ ਚਿੰਤਾਵਾਂ ਨੂੰ ਧਿਆਨ ਵਿਚ ਰੱਖਣਾ ਪਵੇਗਾ ਅਤੇ ਦੇਸ਼ ਦੇ ਗਰੀਬਾਂ ਤੇ ਮਿਹਨਤੀ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਰਾਓ ਦੇਸ਼ ਦੀ ਵਿਦੇਸ਼ ਨੀਤੀ ਵਿਚ ਯਥਾਰਥਵਾਦ ਲਿਆਏ ਅਤੇ ਉਨ੍ਹਾਂ ਗੁਆਂਢੀ ਦੇਸ਼ਾਂ ਨਾਲ ਭਾਰਤ ਦੇ ਰਿਸ਼ਤਿਆਂ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ।
ਸਿੰਘ ਨੇ ਕਿਹਾ ਕਿ ਰਾਓ ਨੇ ਭਾਰਤ ਨੂੰ ਵੱਖ-ਵੱਖ ਪੂਰਬੀ ਤੇ ਦੱਖਣ-ਪੂਰਬੀ ਏਸ਼ੀਆਈ ਖੇਡਾਂ ਨਾਲ ਜੋੜਨ ਵਾਲੀ ਨੀਤੀ ਸ਼ੁਰੂ ਕੀਤੀ, ਜਿਸ ਨੂੰ ਲੁੱਕ ਈਸਟ ਪਾਲਿਸੀ ਦੇ ਰੂਪ ’ਚ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਰਾਓ ਅਸਲ ’ਚ ਸਿਆਸਤ ਵਿਚ ਸੰਨਿਆਸੀ ਸਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਬਰੇਲੀ ’ਚ ਪੰਚਾਇਤ ਦਾ ਫਰਮਾਨ- ਹੁਣ ਗਰਭਪਾਤ ਕਰਵਾ ਦਿਓ, ਦੋਵਾਂ ਦੇ ਬਾਲਗ ਹੋਣ ’ਤੇ ਕਰਵਾ ਦੇਵਾਂਗੇ ਵਿਆਹ
NEXT STORY