ਨਵੀਂ ਦਿੱਲੀ (ਏਜੰਸੀ) - ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ (ਸੀ. ਆਈ. ਐੱਸ. ਐੱਫ.) ਨੇ ਸ਼ਹਿਰੀ ਹਵਾਬਾਜ਼ੀ ਖੇਤਰ ’ਚ ਅਹਿਮ ਬੁਨਿਆਦੀ ਢਾਂਚੇ ਅਤੇ ਹਵਾਈ ਅੱਡਿਆਂ ਦੀ ‘ਸਾਈਬਰ ਸੁਰੱਖਿਆ’ ਨੂੰ ਹੋਰ ਜ਼ਿਆਦਾ ਮਜ਼ਬੂਤ ਬਣਾਉਣ ਦੀ ਦਿਸ਼ਾ ’ਚ ਬੇਹੱਦ ਅਹਿਮ ਕਦਮ ਚੁੱਕਦਿਆਂ ਭਾਰਤੀ ਟੈਕਨਾਲੋਜੀ ਸੰਸਥਾਨ, ਆਈ. ਆਈ. ਟੀ. ਰੋਪੜ ਨਾਲ ਇਕ ਅਹਿਮ ਸਮਝੌਤਾ ਪੱਤਰ ’ਤੇ ਦਸਤਖ਼ਤ ਕੀਤੇ ਹਨ।
ਪੜ੍ਹੋ ਇਹ ਵੀ - 9, 10, 11, 12, 13, 14, 15 ਅਗਸਤ ਨੂੰ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਕਰ 'ਤੀ ਭਵਿੱਖਬਾਣੀ
ਇਸ ਸਮਝੌਤੇ ਤਹਿਤ ਸੀ. ਆਈ. ਐੱਸ. ਐੱਫ. ਦੇ ਜਵਾਨਾਂ ਨੂੰ ਸਾਈਬਰ ਸੁਰੱਖਿਆ ’ਚ ਨਿਪੁੰਨ ਬਣਾਉਣ ਲਈ 6 ਹਫ਼ਤਿਆਂ ਦੀ ਵਿਸ਼ੇਸ਼ ਰਿਹਾਇਸ਼ੀ ਟ੍ਰੇਨਿੰਗ ਦਿੱਤੀ ਜਾਵੇਗੀ। ਸੀ. ਆਈ. ਐੱਸ. ਐੱਫ. ਦੇ ਡਾਇਰੈਕਟਰ ਜਨਰਲ ਪ੍ਰਵੀਰ ਰੰਜਨ ਦੀ ਅਗਵਾਈ ’ਚ, ਫੋਰਸ ਨੇ ਉੱਭਰਦੇ ਹੋਏ ਸਾਈਬਰ ਖ਼ਤਰਿਆਂ ਨੂੰ ਪਛਾਣਨ, ਉਨ੍ਹਾਂ ਨਾਲ ਨਜਿੱਠਣ ਅਤੇ ਉਨ੍ਹਾਂ ਦਾ ਤੁਰੰਤ ਹੱਲ ਕਰਨ ਲਈ ਵਿਸ਼ੇਸ਼ ਜਵਾਨਾਂ ਦੀ ਇਕ ਟੀਮ ਤਿਆਰ ਕਰਨ ਦਾ ਬੀੜਾ ਚੁੱਕਿਆ ਹੈ।
ਹਵਾਈ ਅੱਡੇ ਦੇਸ਼ ਦੇ ਸਭ ਤੋਂ ਸੰਵੇਦਨਸ਼ੀਲ ਅਤੇ ਅਹਿਮ ਬੁਨਿਆਦੀ ਢਾਂਚਿਆਂ ’ਚੋਂ ਇਕ ਹਨ। ਅਜਿਹੇ ’ਚ ਇੱਥੇ ਹੋਣ ਵਾਲਾ ਕੋਈ ਵੀ ਸਾਈਬਰ ਵਿਘਨ ਵੱਡੇ ਪੱਧਰ ’ਤੇ ਸੁਰੱਖਿਆ, ਸੰਚਾਲਨ ਅਤੇ ਅਰਥਵਿਵਸਥਾ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸੇ ਖਦਸ਼ੇ ਨੂੰ ਭਾਂਪਦਿਆਂ ਇਹ ਵਿਸ਼ੇਸ਼ ਕੇਡਰ ਤਿਆਰ ਕੀਤਾ ਜਾ ਰਿਹਾ ਹੈ।
ਪੜ੍ਹੋ ਇਹ ਵੀ - ਹੈਂ! ਲਾੜੀ ਨੂੰ ਮੰਡਪ 'ਚ ਛੱਡ ਫੂਡ ਡਿਲਵਰੀ ਦਾ ਕੰਮ ਕਰਨ ਤੁਰ ਪਿਆ ਲਾੜਾ! ਪੂਰੀ ਸੱਚਾਈ ਜਾਣ ਉੱਡਣਗੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸੋਮਵਾਰ ਨੂੰ ਲੋਕ ਸਭਾ 'ਚ ਪੇਸ਼ ਹੋਣਗੇ 4 ਅਹਿਮ ਬਿੱਲ, ਟ੍ਰਿਬਿਊਨਲਾਂ-ਖਣਿਜਾਂ ਤੇ ਕੇਰਲ ਦਾ ਨਾਂ ਬਦਲਣ ਦਾ ਪ੍ਰਸਤਾਵ
NEXT STORY