ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਕਿ ਸ਼ਨੀਵਾਰ ਨੂੰ ਪੰਚਾਇਤੀ ਰਾਜ ਦਿਵਸ ਦੇ ਮੌਕੇ ’ਤੇ ਡਿਜ਼ੀਟਲ ਮਾਧਿਅਮ ਜ਼ਰੀਏ ਲੋਕਾਂ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸਵਾਮਿਤਵ ਯੋਜਨਾ ਦੀ ਸ਼ੁਰੂਆਤ ਕਰਦੇ ਹੋਏ ਇਸ ਦੇ ਤਹਿਤ 4 ਲੱਖ ਤੋਂ ਵਧੇਰੇ ਲੋਕਾਂ ਦਰਮਿਆਨ ਉਨ੍ਹਾਂ ਦੀ ਸੰਪਤੀ ਦੇ ਈ-ਪ੍ਰਾਪਰਟੀ ਕਾਰਡ ਵੰਡੇ। ਆਪਣੇ ਸੰਬੋਧਨ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਆਧੁਨਿਕ ਭਾਰਤ ਦੇ ਪਿੰਡ ਸਮਰੱਥ ਹੋਣ, ਆਤਮਨਿਰਭਰ ਹੋਣ। ਇਸ ਸਾਲ ਕੋਰੋਨਾ ਵਾਇਰਸ ਇਕ ਵੱਡੀ ਚੁਣੌਤੀ ਹੈ। ਇਹ ਮਹਾਮਾਰੀ ਪਹਿਲਾਂ ਨਾਲੋਂ ਵਧੇਰੇ ਗੰਭੀਰ ਹੈ ਅਤੇ ਪਿੰਡਾਂ ਤੱਕ ਇਸ ਵਾਇਰਸ ਨੂੰ ਕਿਸੇ ਵੀ ਹਾਲਤ ’ਚ ਨਹੀਂ ਪਹੁੰਚਣ ਦੇਣਾ, ਇਸ ਨੂੰ ਰੋਕਣਾ ਹੀ ਹੈ। ਪਿੰਡ ’ਚ ਕੋਰੋਨਾ ਤੋਂ ਬਚਣ ਦੇ ਪ੍ਰੋਟੋਕਾਲ ਨੂੰ ਲਾਗੂ ਕਰਨਾ ਬੇਹੱਦ ਜ਼ਰੂਰੀ ਹੈ।
ਇਹ ਵੀ ਪੜ੍ਹੋ– ਬੇਕਾਬੂ ਹੋਇਆ ਕੋਰੋਨਾ, ਪਿਛਲੇ 24 ਘੰਟਿਆਂ ’ਚ ਆਏ 3.32 ਲੱਖ ਤੋਂ ਜ਼ਿਆਦਾ ਨਵੇਂ ਮਾਮਲੇ, 2263 ਮਰੀਜ਼ਾਂ ਦੀ ਮੌਤ
ਮੋਦੀ ਨੇ ਪਿਛਲੇ ਸਾਲ ਵਾਂਗ ਇਸ ਵਾਰ ਵੀ ਪੂਰੀ ਚੌਕਸੀ ਨਾਲ ਕੋਰੋਨਾ ਨੂੰ ਹਰਾਉਣਾ ਹੈ। ਟੀਕਾਕਰਨ ਮੁਹਿੰਮ ਨੂੰ ਵੀ ਤੇਜ਼ ਕੀਤਾ ਜਾਵੇ। ਤੁਹਾਡੇ ਕੋਲ ਆਫ਼ਤ ਤੋਂ ਬਚਣ ਦੀ ਹੁਣ ਜ਼ਿਆਦਾ ਜਾਣਕਾਰੀ ਹੈ। ਵੈਕਸੀਨ ਦਾ ਸੁਰੱਖਿਆ ਕਵਚ ਹੈ, ਇਸ ਲਈ ਸਾਨੂੰ ਸਾਰੀਆਂ ਸਾਵਧਾਨੀਆਂ ਦਾ ਪਾਲਣ ਕਰਨਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਪਿੰਡਾਂ ਦੀ ਅਗਵਾਈ ਕਰਨ ਵਾਲੇ ਲੋਕ ਕੋਰੋਨਾ ਨੂੰ ਰੋਕਣ ’ਚ ਸਫ਼ਲ ਹੋਣਗੇ। ਇਹ ਵੀ ਯਕੀਨੀ ਕਰਨਾ ਹੈ ਕਿ ਪਿੰਡ ਦੇ ਹਰ ਵਿਅਕਤੀ ਨੂੰ ਵੈਕਸੀਨ ਦੀ ਦੋਵੇਂ ਡੋਜ਼ ਲੱਗੇ। ਆਪਣੇ ਸੰਬੋਧਨ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਸਰਕਾਰ 45 ਸਾਲ ਤੋਂ ਉੱਪਰ ਦੇ ਲੋਕਾਂ ਦਾ ਮੁਫ਼ਤ ਟੀਕਾਕਰਨ ਕਰ ਰਹੀ ਹੈ। ਹਿੰਦੋਸਤਾਨ ਦੇ ਹਰ ਸੂਬੇ ’ਚ ਕਰ ਰਹੀ ਹੈ। ਹੁਣ 1 ਮਈ 2021 ਤੋਂ 18 ਸਾਲ ਤੋਂ ਉੱਪਰ ਦੇ ਸਾਰੇ ਨਾਗਰਿਕਾਂ ਦਾ ਟੀਕਾਕਰਨ ਸ਼ੁਰੂ ਹੋਵੇਗਾ। ਸਾਡੇ ਸਾਰੇ ਸਾਥੀਆਂ ਦੇ ਸਹਿਯੋਗ ਨਾਲ ਇਹ ਟੀਕਾਕਰਨ ਮੁਹਿੰਮ ਸ਼ੁਰੂ ਹੋਵੇਗੀ।
ਇਹ ਵੀ ਪੜ੍ਹੋ– ਕੋਰੋਨਾ ਕਾਲ ’ਚ ਇਕ ਵਾਰ ਫਿਰ ਮੁਫਤ ਰਾਸ਼ਨ ਦੇਵੇਗੀ ਮੋਦੀ ਸਰਕਾਰ, 80 ਕਰੋੜ ਲੋਕਾਂ ਨੂੰ ਹੋਵੇਗਾ ਫਾਇਦਾ
ਮੁਸ਼ਕਲ ਸਮੇਂ ’ਚ ਗਰੀਬਾਂ ਨੂੰ ਮਿਲੇਗਾ ਅਨਾਜ-
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਮੁਸ਼ਕਲ ਸਮੇਂ ’ਚ ਕੋਈ ਪਰਿਵਾਰ ਭੁੱਖਾ ਨਾ ਸੌਂਵੇ, ਇਹ ਵੀ ਸਾਡੀ ਜ਼ਿੰਮੇਵਾਰੀ ਹੈ। ਇਸ ਲਈ ਦੇਸ਼ ਦੇ ਹਰ ਗਰੀਬ ਨੂੰ ਮਈ ਅਤੇ ਜੂਨ ’ਚ ਮੁਫ਼ਤ ਅਨਾਜ ਮਿਲੇਗਾ, ਇਸ ਦਾ ਫਾਇਦਾ 80 ਕਰੋੜ ਤੋਂ ਵਧੇਰੇ ਦੇਸ਼ ਵਾਸੀਆਂ ਨੂੰ ਮਿਲੇਗਾ। ਇਸ ਵਾਰ ਭਾਰਤ ਸਰਕਾਰ 26,000 ਕਰੋੜ ਤੋਂ ਜ਼ਿਆਦਾ ਖਰਚ ਕਰੇਗੀ। ਇਹ ਰਾਸ਼ਨ ਗਰੀਬਾਂ ਦਾ ਹੈ, ਦੇਸ਼ ਦਾ ਹੈ। ਅੰਨ ਦਾ ਹਰ ਦਾਣਾ ਉਸ ਪਰਿਵਾਰ ਕੋਲ ਪਹੁੰਚੇ, ਜਿਨ੍ਹਾਂ ਨੂੰ ਇਸ ਦੀ ਜ਼ਰੂਰਤ ਹੈ। ਇਹ ਯਕੀਨੀ ਕਰਨਾ ਵੀ ਸਾਡੀ ਜ਼ਿੰਮੇਵਾਰੀ ਹੈ। ਸੂਬਾ ਸਰਕਾਰਾਂ ਅਤੇ ਪੰਚਾਇਤ ਦੇ ਸਾਥੀ ਇਸ ਕੰਮ ਨੂੰ ਬਾਖੂਬੀ ਨਿਭਾਉਣਗੇ।
ਇਹ ਵੀ ਪੜ੍ਹੋ– ਵੱਡੀ ਰਾਹਤ : ਬੋਕਾਰੋ ਤੋਂ UP ਪਹੁੰਚੀ ਆਕਸੀਜਨ ਐਕਸਪ੍ਰੈੱਸ, ਲਖਨਊ ਅਤੇ ਵਾਰਾਣਸੀ ਨੂੰ ਮਿਲੀ 'ਪ੍ਰਾਣਵਾਯੂ'
ਇਹ ਵੀ ਪੜ੍ਹੋ– ਕੋਰੋਨਾ ਆਫ਼ਤ: ਦੇਸ਼ ’ਚ ਲਗਾਤਾਰ ਵਧ ਰਿਹਾ ਮੌਤਾਂ ਦਾ ਅੰਕੜਾ, ਇਕ ਦਿਨ ’ਚ ਆਏ 3.46 ਲੱਖ ਦੇ ਪਾਰ ਨਵੇਂ ਕੇਸ
ਆਕਸੀਜਨ ਦੀ ਘਾਟ ਕਾਰਨ ਫੋਰਟਿਸ ਹਸਪਤਾਲ ਦਾ ਫੈਸਲਾ, ਨਵੇਂ ਮਰੀਜ਼ਾਂ ਨੂੰ ਨਹੀਂ ਕਰੇਗਾ ਦਾਖਲ
NEXT STORY