ਨਵੀਂ ਦਿੱਲੀ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਲ 'ਚ ਹੋਈ ਉਜ਼ਬੇਕਿਸਤਾਨ ਯਾਤਰਾ ਦੌਰਾਨ ਉਨ੍ਹਾਂ ਦੀਆਂ ਕਵਿਤਾਵਾਂ ਆਕਰਸ਼ਨ ਦਾ ਕੇਂਦਰ ਰਹੀਆਂ। ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਸ਼ੌਕਤ ਮਿਜ਼ੀਯੋਯੇਵ ਵਲੋਂ ਆਯੋਜਿਤ ਗੈਰ-ਰਸਮੀ ਰਾਤ ਦੇ ਭੋਜਨ 'ਚ ਮੋਦੀ ਦੀ ਕਵਿਤ 'ਅਭੀ ਤੋ ਸੂਰਜ ਉਗਾ ਹੈ' 'ਤੇ ਸੰਗੀਤਕ ਪ੍ਰਦਰਸ਼ਨੀ ਦਿੱਤੀ ਅਤੇ ਤਾਸ਼ਕੰਦ 'ਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਉਨ੍ਹਾਂ ਦੀਆਂ ਕਵਿਤਾਵਾਂ ਪੜ੍ਹੀਆਂ।
ਅਧਿਕਾਰੀਆਂ ਨੇ ਦੱਸਿਆ ਕਿ 'ਤਾਸ਼ਕੰਦ ਸਟੇਟ ਯੂਨੀਵਰਸਿਟੀ ਆਫ਼ ਓਰੀਐਂਟਲ ਸਟੱਡੀਜ਼' ਦੇ ਉਜ਼ਬੇਕ ਵਿਦਿਆਰਥੀਆਂ ਨੇ ਪ੍ਰਧਾਨ ਮੰਤਰੀ ਦੇ ਸਾਹਮਣੇ ਉਨ੍ਹਾਂ ਦੀਆਂ ਕਵਿਤਾਵਾਂ ਹਿੰਦੀ ਅਤੇ ਉਜ਼ਬੇਕ ਦੋਵੇਂ ਭਾਸ਼ਾਵਾਂ 'ਚ ਸੁਣਾਈਆਂ। ਯੂਨੀਵਰਸਿਟੀ ਦੇ ਚੌਥੇ ਸਾਲ ਦੇ ਵਿਦਿਆਰਥੀ ਕੇਲਦਿਓਰੋਵ ਦਿਲਹੁਸ਼ਬੇਕ ਨੇ 'ਅਭੀ ਤੋ ਸੂਰਜ ਉਗਾ ਹੈ, ਕਵਿਤਾ ਹਿੰਦੀ 'ਚ ਸੁਣਾਈ, ਜਦੋਂ ਕਿ ਤੀਜੇ ਸਾਲ ਦੀ ਵਿਦਿਆਰਥਣ ਦਿਲਸ਼ੋਦਾ ਜੁਰਬੋਏਵਾ ਨੇ ਇਸ ਦਾ ਉਜ਼ਬੇਕ ਅਨੁਵਾਦ (ਟਰਾਂਸਲੇਟ) ਪੜ੍ਹਿਆ।
ਪ੍ਰਧਾਨ ਮੰਤਰੀ ਮੋਦੀ ਦੀ ਇਕ ਹੋਰ ਕਵਿਤਾ 'ਨਵੇਂ ਭਾਰਤ ਦੇ ਨਵੇਂ ਸੰਕਲਪ' ਆਤਮਵਿਸ਼ਵਾਸ ਅਤੇ ਇੱਛਾਵਾਂ ਨਾਲ ਭਰੇ 'ਨਵੇਂ ਭਾਰਤ' ਦੀ ਭਾਵਨਾ ਨੂੰ ਜ਼ਾਹਰ ਕਰਦੀ ਹੈ। ਚੌਥੇ ਸਾਲ ਦੇ ਵਿਦਿਆਰਥੀ ਓਤਾਬੇਕ ਅਮੀਰੋਵ ਨੇ ਇਸ ਨੂੰ ਹਿੰਦੀ 'ਚ ਸੁਣਾਇਆ, ਜਦੋਂ ਕਿ ਯੂਨੀਵਰਸਿਟੀ ਦੇ ਤੀਜੇ ਸਾਲ ਦੇ ਵਿਦਿਆਰਥੀ ਇਕ੍ਰੋਮਖੁਜਾ ਸਾਦਿਲਾਏਵ ਨੇ ਇਸ ਦਾ ਉਜ਼ਬੇਕ ਅਨੁਵਾਦ ਪੜ੍ਹਿਆ। ਵਿਦਿਆਰਥੀਆਂ ਨੇ ਨਰਿੰਦਰ ਮੋਦੀ ਦੀ ਇਕ ਹੋਰ ਰਚਨਾ 'ਮਾਨਵਤਾ ਨੂੰ ਕਹੀਂ ਨਾ ਲੱਗ ਜਾਏ ਦਾਗ' ਦਾ ਸੁਣਾਈ, ਜੋ ਮਨੁੱਖਤਾ, ਦਇਆ ਅਤੇ ਸ਼ਾਂਤੀ 'ਤੇ ਕੇਂਦਰਿਤ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਕਵਿਤਾਵਾਂ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ। ਪ੍ਰਧਾਨ ਮੰਤਰੀ 29 ਤੋਂ 30 ਅਗਸਤ ਤੱਕ ਉਜ਼ਬੇਕਿਸਤਾਨ ਦੀ ਯਾਤਰਾ 'ਤੇ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮਾਮਲਾ ‘ਆਨਰ ਕਿਲਿੰਗ’: ਤਾਮਿਲਨਾਡੂ ’ਚ ਅਸੁਰੱਖਿਅਤ ਜੋੜਿਆਂ ਲਈ ਬਣਨਗੇ ‘ਸੇਫ਼ ਹਾਊਸ’
NEXT STORY