ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਵਿਸ਼ਵ ਜਲ ਦਿਵਸ ਮੌਕੇ ਧਰਤੀ ਦੇ ਭਵਿੱਖ ਨੂੰ ਆਕਾਰ ਦੇਣ ਵਾਲੇ ਇਸ ਜ਼ਰੂਰੀ ਤੱਤ ਦੀ ਸੁਰੱਖਿਆ ਦੀ ਅਪੀਲ ਕੀਤੀ। ਪੀ.ਐੱਮ. ਮੋਦੀ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ,''ਪਾਣੀ ਸਾਨੂੰ ਜੀਵਨ ਦਿੰਦਾ ਹੈ ਅਤੇ ਸਾਡੇ ਗ੍ਰਹਿ ਦੇ ਭਵਿੱਖ ਨੂੰ ਆਕਾਰ ਦਿੰਦਾ ਹੈ। ਵਿਸ਼ਵ ਜਲ ਦਿਵਸ ਮੌਕੇ ਆਓ ਅਸੀਂ ਇਕ-ਇਕ ਬੂੰਦ ਪਾਣੀ ਦੀ ਸੁਰੱਖਿਆ ਅਤੇ ਉਸ ਦੇ ਜ਼ਿੰਮੇਵਾਰ ਉਪਯੋਗ ਦੇ ਪ੍ਰਤੀ ਆਪਣੀ ਵਚਨਬੱਧਤਾ ਦੋਹਰਾਈਏ।''

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦਿਨ ਉਨ੍ਹਾਂ ਲੋਕਾਂ ਦੀ ਸ਼ਲਾਘਾ ਕਰਨ ਦਾ ਵੀ ਹੈ, ਜੋ ਟਿਕਾਊ ਤਰੀਕਿਆਂ ਨੂੰ ਅਪਣਾਉਂਦੇ ਹਨ, ਜਾਗਰੂਕਤਾ ਫੈਲਾਉਂਦੇ ਹਨ ਅਤੇ ਸੁਰੱਖਿਆ ਦੀ ਸੰਸਕ੍ਰਿਤੀ ਨੂੰ ਉਤਸ਼ਾਹ ਦਿੰਦੇ ਹਨ। ਸੰਯੁਕਤ ਰਾਸ਼ਟਰ ਅਨੁਸਾਰ ਵਿਸ਼ਵ ਜਲ ਦਿਵਸ ਦਾ ਇਕ ਮੁੱਖ ਉਦੇਸ਼ ਟਿਕਾਊ ਵਿਕਾਸ ਟੀਚਾ-6 ਨੂੰ ਹਾਸਲ ਕਰਨਾ ਹੈ। ਜਿਸ ਦਾ ਮਕਸਦ 2030 ਤੱਕ ਸਾਰਿਆਂ ਲਈ ਸਵੱਛ ਪਾਣੀ ਅਤੇ ਸਵੱਛਤਾ ਯਕੀਨੀ ਕਰਨਾ ਹੈ। ਸੰਯੁਕਤ ਰਾਸ਼ਟਰ ਨੇ ਆਪਣੀ ਵੈੱਬਸਾਈਟ 'ਤੇ ਕਿਹਾ ਕਿ 2026 ਦੇ ਵਿਸ਼ਵ ਜਲ ਦਿਵਸ ਮੁਹਿੰਮ 'ਚ ਪਰਿਵਰਤਨਕਾਰੀ ਅਤੇ ਅਧਿਕਾਰ ਆਧਾਰਤ ਦ੍ਰਿਸ਼ਟੀਕੋਣ ਅਪਣਾਉਣ ਦੀ ਅਪੀਲ ਕੀਤੀ ਗਈ ਹੈ, ਜਿਸ 'ਚ ਔਰਤਾਂ ਨੂੰ ਜਲ ਸੰਬੰਧੀ ਫ਼ੈਸਲਿਆਂ 'ਚ ਸਮਾਨ ਆਵਾਜ਼, ਅਗਵਾਈ ਅਤੇ ਮੌਕੇ ਦਿੱਤੇ ਜਾਣ 'ਤੇ ਜ਼ੋਰ ਦਿੱਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਵਿਧਾਇਕ ਦੀ ਲਗਜ਼ਰੀ ਕਾਰ ਅਚਾਨਕ ਬਣੀ ਅੱਗ ਦਾ ਗੋਲਾ! ਨੌਜਵਾਨਾਂ ਨੇ ਚੱਲਦੀ ਕਾਰ 'ਚੋਂ ਛਾਲਾਂ ਮਾਰ ਬਚਾਈ ਜਾਨ
NEXT STORY