ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ 10 ਦਸੰਬਰ ਨੂੰ ਦਿੱਲੀ 'ਚ ਬਣਨ ਜਾ ਰਹੀ ਸੰਸਦ ਭਵਨ ਦੀ ਨਵੀਂ ਬਿਲਡਿੰਗ ਦਾ ਨੀਂਹ ਪੱਥਰ ਰੱਖਣਗੇ। ਇਸ ਦੇ ਨਾਲ ਇਸ ਮੌਕੇ ਪ੍ਰਧਾਨ ਮੰਤਰੀ ਭੂਮੀ ਪੂਜਨ ਵੀ ਕਰਨਗੇ। ਇਸ ਗੱਲ ਦੀ ਜਾਣਕਾਰੀ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਦਿੱਤੀ ਹੈ। ਜਾਣਕਾਰੀ ਅਨੁਸਾਰ ਇਸ ਨਵੀਂ ਬਿਲਡਿੰਗ 'ਚ ਭਾਰਤ ਦੀ ਲੋਕਤੰਤਰੀ ਵਿਰਾਸਤ ਦਿਖਾਉਣ ਲਈ ਇਕ ਸ਼ਾਨਦਾਰ ਸੰਵਿਧਾਨ ਹਾਲ, ਸੰਸਦ ਦੇ ਮੈਂਬਰਾਂ ਲਈ ਇਕ ਲਾਊਂਜ, ਇਕ ਲਾਇਬਰੇਰੀ, ਕਈ ਕਮੇਟੀ ਕਮਰੇ, ਡਾਇਨਿੰਗ ਏਰੀਆ ਅਤੇ ਪੂਰਾ ਪਾਰਕਿੰਗ ਸਥਾਨ ਵੀ ਹੋਵੇਗਾ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ: PM ਮੋਦੀ ਦੀ ਬੈਠਕ ਖ਼ਤਮ, ਨਵਾਂ ਫਾਰਮੂਲਾ ਪੇਸ਼ ਕਰਨ ਦੀ ਤਿਆਰੀ 'ਚ ਸਰਕਾਰ
ਅਧਿਕਾਰੀਆਂ ਦਾ ਕਹਿਣਾ ਹੈ ਕਿ ਅਧਿਕਾਰਤ ਤੌਰ 'ਤੇ ਪੀ.ਐੱਮ. ਮੋਦੀ ਨੂੰ ਸੱਦਾ ਦੇਣ ਲਈ ਓਮ ਬਿਰਲਾ ਉਨ੍ਹਾਂ ਨੂੰ ਮਿਲਣ ਉਨ੍ਹਾਂ ਦੇ ਘਰ ਵੀ ਗਏ ਸਨ। ਇਸ ਨਵੀਂ ਬਿਲਡਿੰਗ ਨੂੰ ਟ੍ਰਾਇਐਂਗਲ ਦੀ ਤਰ੍ਹਾਂ ਡਿਜ਼ਾਈਨ ਕੀਤਾ ਜਾਵੇਗਾ ਅਤੇ ਇਸ ਨੂੰ ਮੌਜੂਦਾ ਕੰਪਲੈਕਸ ਦੇ ਕਰੀਬ ਬਣਾਇਆ ਜਾਵੇਗਾ। ਬਿਲਡਿੰਗ ਨੂੰ ਟਾਟਾ ਪ੍ਰਾਜੈਕਟਸ ਲਿਮਟਿਡ ਵਲੋਂ 861.90 ਕਰੋੜ ਰੁਪਏ 'ਚ ਬਣਾਇਆ ਜਾ ਰਿਹਾ ਹੈ। ਬਿਲਡਿੰਗ ਨੂੰ ਤਿਆਰ ਹੋਣ 'ਚ ਸਾਲ ਭਰ ਦਾ ਸਮਾਂ ਲੱਗ ਜਾਵੇਗਾ। ਕੇਂਦਰੀ ਲੋਕ ਨਿਰਮਾਣ ਵਿਭਾਗ ਨੇ ਇਸ ਦੀ ਲਾਗਤ ਦਾ ਅਨੁਮਾਨ 940 ਕਰੋੜ ਰੁਪਏ ਲਗਾਇਆ ਸੀ। ਹਾਲਾਂਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਐੱਨ.ਸੀ.ਪੀ ਦੀ ਸੁਪ੍ਰਿਆ ਸੁਲੇ ਨੇ ਬਿਲਡਿੰਗ ਦੇ ਨਿਰਮਾਣ ਦੇ ਸਮੇਂ ਨੂੰ ਲੈ ਕੇ ਸਰਕਾਰ 'ਤੇ ਨਿਸ਼ਾਨਾ ਸਾਧਿਆ ਸੀ। ਇਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਦੀ ਪਹਿਲ 'ਚ ਇਹ ਬਿਲਡਿੰਗ ਆਉਂਦੀ ਹੈ, ਜਦੋਂ ਕਿ ਦੇਸ਼ ਹਾਲੇ ਕੋਰੋਨਾ ਵਾਇਰਸ ਨਾਲ ਲੜ ਰਿਹਾ ਹੈ।
ਇਹ ਵੀ ਪੜ੍ਹੋ : ਸਿੰਘੂ ਸਰਹੱਦ 'ਤੇ ਕਿਸਾਨਾਂ ਨੂੰ ਮਿਲ ਰਹੀ ਹੈ ਡਾਕਟਰੀ ਸਹਾਇਤਾ, ਲੱਗਾ ਮੈਡੀਕਲ ਕੈਂਪ
ਪਾਕਿਸਤਾਨ ਨੇ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ, ਭਾਰਤੀ ਫ਼ੌਜ ਨੇ ਦਿੱਤਾ ਮੂੰਹ ਤੋੜ ਜਵਾਬ
NEXT STORY