ਨਵੀਂ ਦਿੱਲੀ (ਭਾਸ਼ਾ)— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਫੇਲ ਜਹਾਜ਼ ਸੌਦੇ ਮਾਮਲੇ ਨੂੰ ਲੈ ਕੇ ਇਕ ਵਾਰ ਫਿਰ ਮੋਦੀ ਸਰਕਾਰ ਨੂੰ ਘੇਰਿਆ ਅਤੇ ਦਾਅਵਾ ਕੀਤਾ ਕਿ ਇਸ ਮਾਮਲੇ ਵਿਚ ਪੂਰੀ ਸੱਚਾਈ ਸਾਹਮਣੇ ਆ ਕੇ ਰਹੇਗੀ ਅਤੇ ਪ੍ਰਧਾਨ ਮੰਤਰੀ ਨੂੰ ਇਸ ਵਜ੍ਹਾ ਕਰ ਕੇ ਨੀਂਦ ਨਹੀਂ ਆ ਰਹੀ ਹੈ। ਉਨ੍ਹਾਂ ਨੇ ਇਹ ਵੀ ਦੋਸ਼ ਲਾਇਆ ਕਿ ਨਰਿੰਦਰ ਮੋਦੀ ਨੇ 5 ਸਾਲ ਵਿਚ ਸਿਰਫ ਦੇਸ਼ ਨੂੰ ਵੰਡਣ ਦਾ ਕੰਮ ਕੀਤਾ ਹੈ। ਰਾਹੁਲ ਗਾਂਧੀ ਭਾਰਤੀ ਯੁਵਾ ਕਾਂਗਰਸ ਦੀ 'ਇਕਲਾਬ ਰੈਲੀ' ਵਿਚ ਬੋਲ ਰਹੇ ਸਨ।
ਗਾਂਧੀ ਨੇ ਕਿਹਾ ਕਿ ਸਾਢੇ 4 ਸਾਲ ਪਹਿਲਾਂ ਨਰਿੰਦਰ ਮੋਦੀ ਜੀ ਨੇ ਬੋਲਿਆ ਕਿ ਉਹ ਹਿੰਦੋਸਤਾਨ ਤੋਂ ਕਾਂਗਰਸ ਦੀ ਵਿਚਾਰਧਾਰਾ ਅਤੇ ਸੰਗਠਨ ਨੂੰ ਮਿਟਾਉਣਾ ਚਾਹੁੰਦੇ ਹਨ। ਮੋਦੀ ਜਿੱਥੇ ਜਾਂਦੇ ਸਨ ਕਹਿੰਦੇ ਸਨ ਕਿ ਉਹ ਚੌਕੀਦਾਰ ਬਣਾਉਣਾ ਚਾਹੁੰਦੇ ਹਨ। ਹੁਣ ਪਤਾ ਲੱਗਾ ਕਿ ਚੌਕੀਦਾਰ ਕੀ ਹੈ। ਮੋਦੀ ਜੀ ਨੇ ਵਾਅਦਾ ਕੀਤਾ ਸੀ ਕਿ ਹਰ ਸਾਲ ਦੋ ਕਰੋੜ ਨੌਜਵਾਨਾਂ ਨੂੰ ਰੋਜ਼ਗਾਰ ਦੇਣਗੇ। ਕੀ ਹਿੰਦੋਸਤਾਨ ਦਾ ਯੁਵਾ ਕਹਿ ਰਿਹਾ ਹੈ ਕਿ 2 ਕਰੋੜ ਰੋਜ਼ਗਾਰ ਮਿਲਿਆ? ਉਨ੍ਹਾਂ ਨੇ ਕਿਹਾ ਕਿ ਹੌਲੀ-ਹੌਲੀ ਰਾਫੇਲ ਦੀ ਸੱਚਾਈ ਦੇਸ਼ ਦੀ ਜਨਤਾ ਦੇ ਸਾਹਮਣੇ ਆ ਰਹੀ ਹੈ। ਇਕ ਤੋਂ ਬਾਅਦ ਇਕ ਸਬੂਤ ਸਾਹਮਣੇ ਆ ਰਹੇ ਹਨ। ਪੂਰੀ ਸੱਚਾਈ ਸਾਹਮਣੇ ਆਵੇਗੀ। ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਵੇਗਾ। ਰਾਹੁਲ ਨੇ ਅੱਗੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਮੋਦੀ ਜੀ ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆ ਰਹੀ ਹੈ। ਤੁਹਾਨੂੰ ਅਨਿਲ ਅੰਬਾਨੀ, ਰਾਫੇਲ ਜਹਾਜ਼ ਅਤੇ ਸ਼ਹੀਦਾਂ ਦੀਆਂ ਤਸਵੀਰਾਂ ਦਿਖਾਈ ਦੇ ਰਹੀਆਂ ਹਨ।
ਨਵੇਂ SC/ST ਐਕਟ 'ਤੇ ਰੋਕ ਲਗਾਉਣ 'ਤੇ ਸੁਪਰੀਮ ਕੋਰਟ ਨੇ ਕੀਤਾ ਇਨਕਾਰ
NEXT STORY