ਨਵੀਂ ਦਿੱਲੀ- ਭਾਜਪਾ ਪ੍ਰਧਾਨ ਜੇ.ਪੀ. ਨੱਢਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਕਰਨ 'ਤੇ ਕਾਂਗਰਸ ਨੇਤਾ ਰਾਹੁਲ ਗਾਂਧੀ 'ਤੇ ਹਮਲਾ ਬੋਲਿਆ। ਉਨ੍ਹਾਂ ਨੇ ਸੋਮਵਾਰ ਨੂੰ ਕਿਹਾ ਕਿ ਉਹ ਤੱਥਾਂ ਨੂੰ ਕਮਜ਼ੋਰ ਅਤੇ ਚਿੱਕੜ ਉਛਾਲਣ 'ਚ ਮਜ਼ਬੂਤ ਬਿਆਨ ਦੇ ਕੇ ਵਿਦੇਸ਼ ਨੀਤੀ ਦੇ ਮੁੱਦਿਆਂ ਦਾ ਸਿਆਸੀਕਰਨ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਇਕ ਵੰਸ਼ ਸਾਲਾਂ ਤੋਂ ਪ੍ਰਧਾਨ ਮੰਤਰੀ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕਰਦਾ ਆ ਰਿਹਾ ਹੈ। ਨੱਢਾ ਦੀ ਇਹ ਪ੍ਰਤੀਕਿਰਿਆ ਰਾਹੁਲ ਗਾਂਧੀ ਦੇ ਉਸ ਬਿਆਨ ਤੋਂ ਬਾਅਦ ਆਈ, ਜਿਸ 'ਚ ਉਨ੍ਹਾਂ ਨੇ ਲੱਦਾਖ 'ਚ ਚੀਨ ਨਾਲ ਗਤੀਰੋਧ ਦੀ ਪਿੱਠਭੂਮੀ 'ਚ ਦਾਅਵਾ ਕੀਤਾ ਕਿ ਇਹ ਸਰਹੱਦ ਵਿਵਾਦ ਨਾਲ ਜੁੜਿਆ ਇਕ ਸਾਧਾਰਨ ਮਾਮਲਾ ਨਹੀਂ ਹੈ ਸਗੋਂ ਪ੍ਰਧਾਨ ਮੰਤਰੀ ਦੀ 56 ਇੰਚ ਵਾਲੀ ਅਕਸ 'ਤੇ ਹਮਲੇ ਦੀ ਚੀਨ ਦੀ ਸਾਜਿਸ਼ ਹੈ।
ਭਾਜਪਾ ਪ੍ਰਧਾਨ ਨੇ ਟਵੀਟ ਕਰ ਕੇ ਕਿਹਾ,''ਭਾਵੇਂ ਉਹ ਡੋਕਲਾਮ ਦਾ ਮਾਮਲਾ ਹੋਵੇ ਜਾਂ ਹਾਲ ਹੀ ਦਾ, ਹਾਲ ਦੇ ਸਾਲਾਂ 'ਚ ਰਾਹੁਲ ਜੀ ਭਾਰਤੀ ਹਥਿਆਰਬੰਦ ਫੋਰਸਾਂ 'ਤੇ ਵਿਸ਼ਵਾਸ ਕਰਨ ਦੀ ਬਜਾਏ ਚੀਨ ਵਲੋਂ ਦਿੱਤੀ ਗਈ ਜਾਣਕਾਰੀ 'ਚ ਜ਼ਿਆਦਾ ਦਿਲਚਸਪੀ ਰੱਖਦੇ ਹਨ। ਕਿਉਂ ਇਕ ਪਰਿਵਾਰ ਭਾਰਤ ਨੂੰ ਕਮਜ਼ੋਰ ਅਤੇ ਚੀਨ ਨੂੰ ਮਜ਼ਬੂਤ ਦੇਖਣਾ ਚਾਹੁੰਦਾ ਹੈ। ਕਾਂਗਰਸ 'ਚ ਵੀ ਕਈ ਨੇਤਾ ਇਕ ਵੰਸ਼ ਦੇ ਇਸ ਧੋਖੇ ਨੂੰ ਨਾਪਸੰਦ ਕਰਦੇ ਹਨ।''
ਰਾਹੁਲ ਵਲੋਂ ਸੋਮਵਾਰ ਨੂੰ ਲੱਦਾਖ ਗਤੀਰੋਧ 'ਤੇ ਜਾਰੀ ਤਾਜ਼ਾ ਵੀਡੀਓ ਨੂੰ ਖੁਦ ਨੂੰ ਮੁੜ ਸਥਾਪਤ ਕਰਨ ਦੀ ਉਨ੍ਹਾਂ ਦੀ ਅਸਫ਼ਲ ਕੋਸ਼ਿਸ਼ ਕਰਾਰ ਦਿੰਦੇ ਹੋਏ ਨੱਢਾ ਨੇ ਕਿਹਾ ਕਿ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਉਹ ਤੱਥਾਂ ਦੇ ਮਾਮਲੇ 'ਚ ਕਮਜ਼ੋਰ ਅਤੇ ਚਿੱਕੜ ਉਛਾਲਣ ਦੀ ਆਪਣੀ ਕੋਸ਼ਿਸ਼ 'ਚ ਮਜ਼ਬੂਤ ਦਿੱਸੇ। ਨੱਢਾ ਨੇ ਟਵੀਟ 'ਚ ਕਿਹਾ,''ਰੱਖਿਆ ਅਤੇ ਵਿਦੇਸ਼ ਨੀਤੀ ਨਾਲ ਜੁੜੇ ਮੁੱਦਿਆਂ ਦੇ ਸਿਆਸੀਕਰਨ ਦੀ ਕੋਸ਼ਿਸ਼ ਇਕ ਵੰਸ਼ ਦੀ 1962 'ਚ ਉਨ੍ਹਾਂ ਵਲੋਂ ਕੀਤੇ ਗਏ ਪਹਿਲਾਂ ਦੇ ਪਾਪਾਂ ਤੋਂ ਹੱਥ ਧੋਣ ਅਤੇ ਭਾਰਤ ਨੂੰ ਕਮਜ਼ੋਰ ਕਰਨ ਦੀ ਹਤਾਸ਼ਾ ਨੂੰ ਦਰਸਾਉਂਦਾ ਹੈ।'' ਉਨ੍ਹਾਂ ਨੇ ਦੋਸ਼ ਲਗਾਇਆ ਕਿ 1950 ਦੇ ਦਹਾਕੇ ਤੋਂ ਹੀ ਚੀਨ ਨੇ ਇਕ ਵੰਸ਼ 'ਚ ਰਣਨੀਤਕ ਨਿਵੇਸ਼ ਕੀਤਾ ਹੈ, ਜਿਸ ਦਾ ਉਸ ਨੂੰ ਵੱਡਾ ਲਾਭ ਵੀ ਮਿਲਿਆ ਹੈ।''
ਭਾਜਪਾ ਪ੍ਰਧਾਨ ਨੇ ਕਿਹਾ ਕਿ ਇਸ ਦੇ ਨਤੀਜੇ ਵਜੋਂ ਚੀਨ ਨੇ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਦੀ ਸਰਕਾਰ ਦੇ ਕਾਰਜਕਾਲ 'ਚ ਜ਼ਮੀਨ 'ਤੇ ਕਬਜ਼ਾ ਕੀਤਾ। ਮੋਦੀ ਦੀ ਆਲੋਚਨਾ 'ਤੇ ਪਲਟਵਾਰ ਕਰਦੇ ਹੋਏ ਨੱਢਾ ਨੇ ਕਿਹਾ,''ਸਾਲਾਂ ਤੋਂ ਇਕ ਪਰਿਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਹੈ। ਉਨ੍ਹਾਂ ਲਈ ਦੁਖਦ ਇਹ ਹੈ ਕਿ ਪ੍ਰਧਾਨ ਮੰਤਰੀ ਮੋਦੀ ਦਾ 130 ਕਰੋੜ ਭਾਰਤੀ ਜਨਤਾ ਨਾਲ ਡੂੰਘਾ ਜੁੜਾਵ ਹੈ। ਉਹ ਉਨ੍ਹਾਂ ਲਈ ਜਿਉਂਦੇ ਹਨ ਅਤੇ ਕੰਮ ਕਰਦੇ ਹਨ। ਜੋ ਉਨ੍ਹਾਂ ਨੂੰ ਬਰਬਾਦ ਕਰਨਾ ਚਾਹੁੰਦੇ ਹਨ, ਉਹ ਖੁਦ ਆਪਣੀ ਹੀ ਪਾਰਟੀ ਨੂੰ ਤਬਾਹ ਕਰ ਦੇਣਗੇ।''
ਚੰਗੀ ਖ਼ਬਰ: ਦੇਸ਼ 'ਚ ਕੋਰੋਨਾ ਰਿਕਵਰੀ ਦਰ 'ਚ ਵਾਧਾ, 7 ਲੱਖ ਤੋਂ ਵਧੇਰੇ ਮਰੀਜ਼ ਹੋਏ ਸਿਹਤਯਾਬ
NEXT STORY