ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਜੂਨ ਤੋਂ ਤਿੰਨ ਦੇਸ਼ਾਂ ਦੇ ਦੌਰੇ 'ਤੇ ਜਾਣਗੇ। ਵਿਦੇਸ਼ ਮੰਤਰਾਲੇ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਤਰਾਲੇ ਦੇ ਅਨੁਸਾਰ, ਉਹ ਕੈਨੇਡਾ 'ਚ G7 ਸੰਮੇਲਨ 'ਚ ਸ਼ਾਮਲ ਹੋਣਗੇ ਅਤੇ ਸਾਈਪ੍ਰਸ ਤੇ ਕ੍ਰੋਏਸ਼ੀਆ ਵੀ ਜਾਣਗੇ। ਮੰਤਰਾਲੇ ਨੇ ਕਿਹਾ,"ਇਹ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਕ੍ਰੋਏਸ਼ੀਆ ਦੀ ਪਹਿਲੀ ਯਾਤਰਾ ਹੋਵੇਗੀ, ਜੋ ਦੁਵੱਲੇ ਸਬੰਧਾਂ ਦੇ ਲਿਹਾਜ਼ ਨਾਲ ਮਹੱਤਵਪੂਰਨ ਸਾਬਿਤ ਹੋਵੇਗੀ।" ਪੀ.ਐੱਮ. ਮੋਦੀ ਸਭ ਤੋਂ ਪਹਿਲਾਂ, ਸਾਈਪ੍ਰਸ ਦੇ ਰਾਸ਼ਟਰਪਤੀ ਨਿਕੋਸ ਕ੍ਰਿਸਟੋਡੌਲਾਈਡਸ ਦੇ ਸੱਦੇ 'ਤੇ 15-16 ਜੂਨ ਨੂੰ ਸਾਈਪ੍ਰਸ ਜਾਣਗੇ। ਮੰਤਰਾਲੇ ਨੇ ਇਕ ਬਿਆਨ 'ਚ ਕਿਹਾ,"ਇਹ 2 ਦਹਾਕਿਆਂ 'ਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਸਾਈਪ੍ਰਸ ਦੀ ਪਹਿਲੀ ਯਾਤਰਾ ਹੋਵੇਗੀ।" ਬਿਆਨ 'ਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਸਾਈਪ੍ਰਸ ਦੀ ਰਾਜਧਾਨੀ ਨਿਕੋਸੀਆ 'ਚ ਰਾਸ਼ਟਰਪਤੀ ਕ੍ਰਿਸਟੋਡੌਲਾਈਡਸ ਨਾਲ ਗੱਲਬਾਤ ਕਰਨਗੇ ਅਤੇ ਲਿਮਾਸੋਲ 'ਚ ਵਪਾਰਕ ਨੇਤਾਵਾਂ ਨੂੰ ਸੰਬੋਧਨ ਕਰਨਗੇ।
ਇਸ 'ਚ ਕਿਹਾ ਗਿਆ,''ਇਹ ਯਾਤਰਾ ਦੋ-ਪੱਖੀ ਸੰਬੰਧਾਂ ਨੂੰ ਮਜ਼ਬੂਤ ਬਣਾਉਣ ਅਤੇ ਭੂਮੱਧ ਸਾਗਰ ਖੇਤਰ ਅਤੇ ਯੂਰਪੀ ਸੰਘ ਨਾਲ ਭਾਰਤ ਦੇ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਦੋਵਾਂ ਦੇਸ਼ਾਂ ਦੀ ਸਾਂਝੀ ਵਚਨਬੱਧਤਾ ਦੀ ਪੁਸ਼ਟੀ ਕਰੇਗੀ।'' ਆਪਣੀ ਯਾਤਰਾ ਦੇ ਦੂਜੇ ਪੜਾਅ 'ਚ, ਪ੍ਰਧਾਨ ਮੰਤਰੀ ਮੋਦੀ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਸੱਦੇ 'ਤੇ ਜੀ-7 ਸਿਖਰ ਸੰਮੇਲਨ 'ਚ ਹਿੱਸਾ ਲੈਣ ਲਈ 16-17 ਜੂਨ ਨੂੰ ਕੈਨੇਡਾ ਦੇ ਕਨਾਨਾਸਿਕਸ ਜਾਣਗੇ। ਪ੍ਰਧਾਨ ਮੰਤਰੀ ਲਗਾਤਾਰ 6ਵੀਂ ਵਾਰ ਜੀ-7 ਸਿਖਰ ਸੰਮੇਲਨ 'ਚ ਹਿੱਸਾ ਲੈਣਗੇ। ਵਿਦੇਸ਼ ਮੰਤਰਾਲਾ ਨੇ ਕਿਹਾ,''ਸਿਖਰ ਸੰਮੇਲਨ 'ਚ ਪ੍ਰਧਾਨ ਮੰਤਰੀ ਜੀ-7 ਦੇਸਾਂ ਦੇ ਨੇਤਾਵਾਂ, ਹੋਰ ਸੱਦੇ ਗਏ ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਦੇ ਮੁਖੀਆਂ ਨਾਲ ਊਰਜਾ ਸੁਰੱਖਿਆ, ਤਕਨਾਲੋਜੀ ਅਤੇ ਨਵੀਨਤਾ, ਵਿਸ਼ੇਸ਼ ਕਰ ਕੇ ਏਆਈ-ਊਰਜਾ ਸੰਬੰਧ ਅਤੇ ਕੁਆਂਟਮ ਨਾਲ ਸੰਬੰਧਤ ਮੁੱਦਿਆਂ ਸਮੇਤ ਮਹੱਤਵਪੂਰਨ ਗਲੋਬਲ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕਰਨਗੇ।'' ਪ੍ਰਧਾਨ ਮੰਤਰੀ ਸਿਖਰ ਸੰਮੇਲਨ ਦੌਰਾਨ ਕਈ ਦੋ-ਪੱਖੀ ਬੈਠਕਾਂ ਵੀ ਕਰਨਗੇ। ਆਪਣੇ ਦੌਰੇ ਦੇ ਅੰਤਿਮ ਪੜਾਅ 'ਚ, ਮੋਦੀ ਕ੍ਰੋਏਸ਼ੀਆ ਦੇ ਪ੍ਰਧਾਨ ਮੰਤਰੀ ਆਂਦ੍ਰੇਜ ਪਲੇਂਕੋਵਿਚ ਦੇ ਸੱਦੇ 'ਤੇ 18 ਜੂਨ ਨੂੰ ਯੂਰਪੀ ਦੇਸ਼ ਦੀ ਅਧਿਕਾਰਤ ਯਾਤਰਾ ਕਰਨਗੇ। ਮੋਦੀ ਕ੍ਰੋਏਸ਼ੀਆ ਦੇ ਪ੍ਰਧਾਨ ਮੰਤਰੀ ਪਲੇਂਕੋਵਿਚ ਨਾਲ ਦੋ-ਪੱਖੀ ਬੈਠਕ ਕਰਨਗੇ ਅਤੇ ਰਾਸ਼ਟਰੀ ਜ਼ੋਰਾਨ ਮਿਲਨੋਵਿਚ ਨੂੰ ਵੀ ਮਿਲਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਨ੍ਹੇਰੀ-ਤੂਫ਼ਾਨ ਕਾਰਨ ਮਕਾਨ ਦੀ ਕੰਧ ਡਿੱਗੀ, 3 ਲੋਕਾਂ ਦੀ ਮੌਤ
NEXT STORY