ਕਲਬੁਰਗੀ— ਕਰਨਾਟਕ 'ਚ ਅੱਜ ਚੋਣ ਪ੍ਰਚਾਰ ਅਭਿਆਨ ਦੌਰਾਨ ਗੁਲਬਰਗ 'ਚ ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ 'ਚ ਬਦਲਾਅ ਹੋ ਰਿਹਾ ਹੈ। ਚਾਰ ਸਾਲਾਂ ਤੋਂ ਕਾਂਗਰਸ ਦੀ ਸਭ ਪਾਸੇ ਤੋਂ ਛੁੱਟੀ ਹੋ ਰਹੀ ਹੈ। ਦੇਸ਼ ਨੂੰ ਭਾਜਪਾ ਦੇ ਰੂਪ 'ਚ ਨਵੀਂ ਚੋਣ ਮਿਲੀ ਹੈ। ਹੁਣ ਵਾਰੀ ਕਰਨਾਟਕ 'ਚ ਬਦਲਾਅ ਦੀ ਹੈ। ਨੌਜਵਾਨ ਵਧ ਚੜ੍ਹ ਕੇ ਚੋਣਾਂ 'ਚ ਹਿੱਸਾ ਲੈਣ ਅਤੇ ਰਾਜ ਦੇ ਭਵਿੱਖ ਤੈਅ ਕਰਨ। ਮੋਦੀ ਨੇ ਕਿਹਾ ਕਿ ਇਹ ਚੋਣ ਪਾਰਟੀ ਦੀ ਹਾਰ-ਜਿੱਤ ਦੀ ਨਹੀਂ ਸਗੋਂ ਵਿਕਾਸ ਅਤੇ ਤਰੱਕੀ ਦੀ ਹੈ। ਪੀ.ਐਮ ਮੋਦੀ ਨੇ ਆਪਣਾ ਭਾਸ਼ਣ ਕੰਨ੍ਹੜ ਭਾਸ਼ਾ 'ਚ ਸ਼ੁਰੂ ਕੀਤਾ। ਉਹ ਅਗਲਾ ਚੋਣ ਪ੍ਰਚਾਰ ਅਭਿਆਨ ਤਮਾਕੁਰਾ 'ਚ 5 ਮਈ ਨੂੰ ਕਰਨਗੇ।
ਰਾਹੁਲ ਗਾਂਧੀ ਦਾ ਵੀ ਕਰਨਾਟਕ ਦੌਰਾ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੀ ਅੱਜ ਕਰਨਾਟਕ 'ਚ ਚੁਣਾਵੀ ਦੌਰ 'ਤੇ ਹਨ। ਕਰਨਾਟਕ 'ਚ ਇਹ ਰਾਹੁਲ ਦਾ ਇਸ ਸਾਲ ਦਾ 8ਵਾਂ ਦੌਰਾ ਹੋਵੇਗਾ। ਰਾਹੁਲ ਬੀਦਰ ਜ਼ਿਲੇ ਦੇ ਔਰਦ, ਭਾਲਕੀ ਅਤੇ ਹੁਮਨਾਬਾਦ ਇਲਾਕੇ 'ਚ ਪ੍ਰਚਾਰ ਕਰਨਗੇ। ਇਸ ਦੇ ਬਾਅਦ ਉਹ 7-10 ਮਈ ਤੱਕ ਫਿਰ ਤੋਂ ਕਰਨਾਟਕ ਦੌਰੇ 'ਤੇ ਜਾਣਗੇ। ਰਾਜ 'ਚ 12 ਮਈ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਪਰ ਉਸ ਤੋਂ ਪਹਿਲੇ ਭਾਜਪਾ ਅਤੇ ਕਾਂਗਰਸ ਆਪਣੀ-ਆਪਣੀ ਜਿੱਤ ਦਰਜ ਕਰਾਉਣ ਲਈ ਰੈਲੀਆਂ ਕਰ ਰਹੇ ਹਨ।
- ਇਸ ਚੋਣਾਂ ਦੇ ਜ਼ਰੀਏ ਨਾ ਸਿਰਫ ਕਾਂਗਰਸ ਦੀ ਸਰਕਾਰ ਨੂੰ ਬਦਲਣਾ ਹੈ ਸਗੋਂ ਇਸ ਦੇ ਮਾਧਿਅਮ ਤੋਂ ਵੋਟ ਦੇਣ ਵਾਲੇ ਨੌਜਵਾਨਾਂ ਅਤੇ ਕਿਸਾਨਾਂ ਦੇ ਭਵਿੱਖ ਨੂੰ ਬਦਲਾਂਗੇ।
- ਔਰਤਾਂ ਨੂੰ ਸਨਮਾਨ ਅਤੇ ਸੁਰੱਖਿਆ ਪ੍ਰਦਾਨ ਕਰਾਂਗੇ।
- ਰਾਜ ਦੇ ਹਾਲਾਤ ਨੂੰ ਹੋਰ ਖਰਾਬ ਨਹੀਂ ਹੋਣ ਦਵਾਂਗੇ।
- ਦੇਸ਼ ਦੇ ਹਰ ਕੌਣੇ 'ਚ ਕਾਂਗਰਸ ਨੂੰ ਖਾਰਜ਼ ਕੀਤਾ ਜਾ ਰਿਹਾ ਹੈ।
- ਕਾਂਗਰਸ ਤਾਂ ਜੀਵਨ ਦਾ ਬਲੀਦਾਨ ਦੇਣ ਵਾਲੇ ਸਾਡੇ ਸੈਨਿਕਾਂ ਦਾ ਸਨਮਾਨ ਵੀ ਨਹੀਂ ਕਰਦੀ।
- ਕਾਂਗਰਸ ਦੇ ਸਰਵਉਚ ਨੇਤਾ ਜੇ ਖੁਲ੍ਹੀ ਸਭਾ 'ਚ ਵੰਦੇ ਮਾਤਰਮ ਦਾ ਅਪਮਾਨ ਕਰ ਸਕਦੇ ਹਨ ਤਾਂ ਉਨ੍ਹਾਂ 'ਚ ਦੇਸ਼ ਭਗਤੀ ਦਾ ਭਾਵ ਪ੍ਰਗਟ ਹੋਣਾ ਅਸੰਭਵ ਹੈ।
-ਸਾਡੀ ਸਰਕਾਰ ਨੇ ਸੱਤਾ ਸੰਭਾਲਣ ਦੇ ਬਾਅਦ ਸਿਫਾਰਿਸ਼ਾਂ ਨੂੰ ਸਵੀਕਾਰ ਕੀਤਾ।
-ਕਲਬੁਰਗੀ ਨੂੰ ਦਾਲ ਦੀ ਖੇਤੀ ਲਈ ਜਾਣਿਆ ਜਾਂਦਾ ਹੈ। ਇੱਥੋਂ ਦੇ ਕਿਸਾਨ ਖੇਤੀ 'ਚ ਮਿਹਨਤ ਕਰ ਰਹੇ ਹਨ ਅਤੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਚੁੱਕ ਰਹੇ ਹਨ।
- ਸਿੱਧਰਮਈਆ ਸਰਕਾਰ ਕਿਸਾਨਾਂ ਦੀ ਸਥਿਤੀ ਨੂੰ ਸੁਧਾਰਣ 'ਚ ਅਸਮਰਥ ਰਹੀ ਹੈ।
- ਕਰਨਾਟਕ 'ਚ ਦਲਿਤਾਂ 'ਤੇ ਬਹੁਤ ਅੱਤਿਆਚਾਰ ਹੋਇਆ ਹੈ।
- ਦਿੱਲੀ 'ਚ ਕੈਂਡਲ ਮਾਰਚ ਕੱਢਣ ਵਾਲੇ ਕਾਂਗਰਸ ਦੇ ਨੇਤਾ ਦੱਸਣ, ਇੱਥੇ ਦਲਿਤ ਦੀ ਬੇਟੀ ਨਾਲ ਅੱਤਿਆਚਾਰ ਹੋਇਆ ਤਾਂ ਤੁਹਾਡੀ ਕੈਂਡਲ ਲਾਈਟ ਕਿੱਥੇ ਚਲੀ ਗਈ ਸੀ, ਤੁਹਾਡੇ ਨੇਤਾ ਕਿੱਥੇ ਖੋਹ ਗਏ ਸਨ।
- ਸਾਡੀ ਸਰਕਾਰ ਨੇ ਐਸ.ਸੀ/ਐਸ.ਟੀ ਕਾਨੂੰਨ ਨੂੰ ਮਜ਼ਬੂਤ ਬਣਾਇਆ।
ਇੰਟਰਵਿਊ ਰਾਹੀਂ ਸਿੱਧੀ ਭਰਤੀ, ਕਰੋ ਇਨ੍ਹਾਂ ਸ਼ਰਤਾਂ ਨੂੰ ਪੂਰਾ
NEXT STORY