ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 69 ਸਾਲ ਦੇ ਹੋ ਗਏ ਹਨ। 17 ਸਤੰਬਰ 1950 ਨੂੰ ਗੁਜਰਾਤ ਦੇ ਵਡਨਗਰ 'ਚ ਮੋਦੀ ਦਾ ਜਨਮ ਹੋਇਆ। ਗੁਜਰਾਤ ਦੇ ਮੁੱਖ ਮੰਤਰੀ ਬਣਨ ਤੋਂ ਲੈ ਕੇ ਦੇਸ਼ ਦੇ ਪੀ. ਐੱਮ. ਬਣਨ ਦਾ ਮੋਦੀ ਦਾ ਸਫਰ ਕਾਫੀ ਦਿਲਚਸਪ ਹੈ। ਮੋਦੀ ਆਪਣੇ ਪਿਤਾ ਨਾਲ ਚਾਹ ਵੇਚਦੇ ਸਨ। 2014 'ਚ ਮੋਦੀ ਦੇਸ਼ ਦੇ ਪੀ. ਐੱਮ. ਬਣੇ ਅਤੇ 2019 'ਚ ਮੁੜ ਦੇਸ਼ ਦੀ ਵਾਂਗਡੋਰ ਉਨ੍ਹਾਂ ਦੇ ਹੱਥ 'ਚ ਆਈ ਯਾਨੀ ਕਿ ਫਿਰ ਪੀ. ਐੱਮ. ਬਣੇ। ਆਪਣੇ ਸਖਤ ਫੈਸਲਿਆਂ ਕਾਰਨ ਮੋਦੀ ਦਾ ਨਾਂ ਦੁਨੀਆ 'ਚ ਵੀ ਗੂੰਜਦਾ ਹੈ। ਪੀ. ਐੱਮ. ਮੋਦੀ ਇਕ ਹੋਰ ਖਾਸ ਵਜ੍ਹਾ ਕਰ ਕੇ ਲੋਕਪ੍ਰਿਅ ਹਨ। ਉਹ ਹੈ ਉਨ੍ਹਾਂ ਦੀ ਡਰੈਸਿੰਗ ਸਟਾਈਲ। ਸੋਸ਼ਲ ਮੀਡੀਆ 'ਚ ਨੌਜਵਾਨਾਂ ਵਿਚਾਲੇ ਮੋਦੀ ਨੂੰ ਲੈ ਕੇ ਕਾਫੀ ਕਰੇਜ਼ ਹੈ। ਮੋਦੀ ਕੁੜਤਾ ਤੋਂ ਲੈ ਕੇ ਸੂਟ-ਪੈਂਟ ਤਕ ਇਨ੍ਹਾਂ ਤਸਵੀਰਾਂ 'ਚ ਦੇਖੋ ਮੋਦੀ ਦਾ ਉਹ ਡਰੈਸਿੰਗ ਸਟਾਈਲ ਜਿਸ ਨੇ ਸੋਸ਼ਲ ਮੀਡੀਆ 'ਤੇ ਸੁਰੱਖਿਆ ਬਟੋਰੀਆਂ ਹਨ।

ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਮੋਦੀ ਕੁੜਤਾ ਕਾਫੀ ਲੋਕਪ੍ਰਿਅ ਹੋ ਗਿਆ ਸੀ। ਹਾਲ ਹੀ 'ਚ ਉਨ੍ਹਾਂ ਦਾ ਹਾਫ ਸਲੀਵ ਕੁੜਤਾ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਗਿਆ।

ਮੋਦੀ ਦਾ ਪੱਗੜੀ ਨਾਲ ਕਾਫੀ ਲਗਾਵ ਹੈ। ਆਜ਼ਾਦੀ ਦਿਵਸ ਦੇ ਮੌਕਿਆਂ 'ਤੇ ਪੀ. ਐੱਮ. ਮੋਦੀ ਵੱਖਰੇ ਹੀ ਅੰਦਾਜ਼ ਵਿਚ ਨਜ਼ਰ ਆਉਂਦੇ ਹਨ। ਕੁੜਤੇ-ਪਜਾਮੇ ਨਾਲ ਰੰਗ-ਬਿਰੰਗੀ ਪੱਗੜੀ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲੈਂਦੀ ਹੈ।

ਵਿਦੇਸ਼ੀ ਦੌਰਿਆਂ 'ਤੇ ਪੀ. ਐੱਮ. ਮੋਦੀ ਅਕਸਰ ਤਰ੍ਹਾਂ-ਤਰ੍ਹਾਂ ਦੇ ਸੂਟ 'ਚ ਨਜ਼ਰ ਆਉਂਦੇ ਹਨ। ਡਰੈਸਿੰਗ ਦੇ ਮਾਮਲੇ ਵਿਚ ਮੋਦੀ ਨੇ ਆਪਣੀ ਇਸ ਵੱਖਰੀ ਲੁੱਕ 'ਚ ਵਿਦੇਸ਼ੀ ਨੇਤਾਵਾਂ ਨੂੰ ਵੀ ਸਖਤ ਟੱਕਰ ਦਿੰਦੇ ਹਨ।

ਸਾਦੇ ਕੁੜਤੇ ਪਜਾਮੇ ਨੂੰ ਕਿਵੇਂ ਰੰਗੀਨ ਅਤੇ ਸਟਾਈਲਿਸ਼ ਬਣਾਇਆ ਜਾਵੇ, ਇਹ ਕੋਈ ਪੀ. ਐੱਮ. ਮੋਦੀ ਤੋਂ ਸਿੱਖੇ। ਕੁੜਤੇ-ਪਜਾਮੇ ਨਾਲ ਕਦੇ ਸਟਾਲ ਤੇ ਕਦੇ ਸ਼ਾਲ ਲੈ ਕੇ ਉਹ ਫੈਸ਼ਨ ਨੂੰ ਇਕ ਵੱਖਰਾ ਅੰਦਾਜ਼ ਦੇ ਰਹੇ ਹਨ।

ਪ੍ਰਿੰਸ ਚਾਲਰਸ ਨਾਲ ਮੁਲਾਕਾਤ ਦੌਰਾਨ ਪੀ. ਐੱਮ. ਮੋਦੀ ਨੇ ਕਾਲੇ ਰੰਗ ਦਾ ਨਹਿਰੂ ਕਾਲਰ ਸੂਟ ਪਹਿਨਿਆ ਸੀ। ਸੂਟ 'ਚ ਉਨ੍ਹਾਂ ਨੇ ਪਾਕੇਟ ਸਕਵਾਇਰ ਲਾਇਆ ਸੀ। ਪੀ. ਐੱਮ. ਮੋਦੀ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈ ਸੀ।
ਜਦੋਂ ਪੀ.ਐੱਮ. ਮੋਦੀ ਨੇ ਕੈਕਟਸ ਗਾਰਡਨ 'ਚ ਉੱਡਾਈਆਂ ਤਿੱਤਲੀਆਂ (ਵੀਡੀਓ)
NEXT STORY