ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੁੜੀਆਂ ਦੇ ਵਿਆਹ ਦੀ ਸਹੀ ਉਮਰ ਨੂੰ ਲੈ ਕੇ ਗਠਿਤ ਕੀਤੀ ਗਈ ਕਮੇਟੀ ਆਉਂਦੇ ਹੀ ਸਰਕਾਰ ਇਸ 'ਤੇ ਕਾਰਵਾਈ ਕਰੇਗੀ। ਪ੍ਰਧਾਨ ਮੰਤਰੀ ਨੇ ਇਹ ਗੱਲ ਸ਼ੁੱਕਰਵਾਰ ਨੂੰ ਵੀਡੀਓ ਕਾਨਫਰੰਸ ਦੇ ਮਾਧਿਅਮ ਨਾਲ ਸੰਯੁਕਤ ਰਾਸ਼ਟਰ ਦੇ ਖੁਰਾਕ ਅਤੇ ਖੇਤੀਬਾੜੀ ਸੰਗਠਨ (ਐੱਫ.ਏ.ਓ.) ਦੀ 75ਵੀਂ ਵਰ੍ਹੇਗੰਢ ਮੌਕੇ ਆਯੋਜਿਤ ਇਕ ਪ੍ਰੋਗਰਾਮ 'ਚ ਕਹੀ। ਉਨ੍ਹਾਂ ਨੇ ਕਿਹਾ,''ਧੀਆਂ ਦਾ ਵਿਆਹ ਦੇ ਉੱਚਿਤ ਉਮਰ ਕੀ ਹੋਵੇ, ਇਹ ਤੈਅ ਕਰਨ ਲਈ ਵੀ ਚਰਚਾ ਚੱਲ ਰਹੀ ਹੈ। ਮੈਨੂੰ ਦੇਸ਼ ਭਰ ਦੀਆਂ ਜਾਗਰੂਕ ਧੀਆਂ ਦੀਆਂ ਚਿੱਠੀਆਂ ਆਉਂਦੀਆਂ ਹਨ ਕਿ ਜਲਦੀ ਨਾਲ ਫੈਸਲਾ ਕਰੋ। ਮੈਂ ਉਨ੍ਹਾਂ ਸਾਰੀਆਂ ਧੀਆਂ ਨੂੰ ਭਰੋਸਾ ਦਿੰਦਾ ਹਾਂ ਕਿ ਬਹੁਤ ਹੀ ਜਲਦ ਰਿਪੋਰਟ ਆਉਂਦੇ ਹੀ ਉਸ 'ਤੇ ਸਰਕਾਰ ਆਪਣੀ ਕਾਰਵਾਈ ਕਰੇਗੀ।''
ਦੱਸਣਯੋਗ ਹੈ ਕਿ 15 ਅਗਸਤ ਨੂੰ ਇਸ ਸਾਲ ਲਾਲ ਕਿਲੇ ਤੋਂ ਆਪਣੇ ਸੰਬੋਧਨ 'ਚ ਮੋਦੀ ਨੇ ਕੁੜੀਆਂ ਦੇ ਵਿਆਹ ਦੀ ਸਹੀ ਉਮਰ ਤੈਅ ਕਰਨ ਲਈ ਇਕ ਕਮੇਟੀ ਦੇ ਗਠਨ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ,''ਧੀਆਂ 'ਚ ਕੁਪੋਸ਼ਣ ਖਤਮ ਹੋਵੇ, ਉਨ੍ਹਾਂ ਦੇ ਵਿਆਹ ਦੀ ਸਹੀ ਉਮਰ ਕੀ ਹੋਵੇ, ਇਸ ਲਈ ਅਸੀਂ ਕਮੇਟੀ ਬਣਾਈ ਹੈ। ਉਸ ਦੀ ਰਿਪੋਰਟ ਆਉਂਦੇ ਹੀ ਧੀਆਂ ਦੇ ਵਿਆਹ ਦੀ ਉਮਰ ਬਾਰੇ ਵੀ ਉੱਚਿਤ ਫੈਸਲੇ ਲਏ ਜਾਣਗੇ।'' ਦੇਸ਼ 'ਚ ਹੁਣ ਕੁੜੀਆਂ ਦੇ ਵਿਆਹ ਦੀ ਘੱਟੋ-ਘੱਟ ਉਮਰ 18 ਸਾਲ ਤੈਅ ਹੈ, ਜਦੋਂ ਕਿ ਮੁੰਡਿਆਂ ਦੀ ਉਮਰ 21 ਸਾਲ ਹੈ। ਆਪਣੇ ਸੰਬੋਧਨ 'ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਛੋਟੀ ਉਮਰ 'ਚ ਗਰਭ ਧਾਰਨ ਕਰਨਾ, ਸਿੱਖਿਆ ਦੀ ਕਮੀ, ਜਾਣਕਾਰੀ ਦੀ ਕਮੀ, ਸ਼ੁੱਧ ਪਾਣੀ ਨਾ ਹੋਣਾ, ਸਵੱਛਤਾ ਦੀ ਕਮੀ, ਅਜਿਹੇ ਕਈ ਕਾਰਨਾਂ ਨਾਲ ਕੁਪੋਸ਼ਣ ਵਿਰੁੱਧ ਲੜਾਈ 'ਚ ਜੋ ਨਤੀਜੇ ਮਿਲਣੇ ਚਾਹੀਦੇ ਸਨ, ਉਹ ਨਹੀਂ ਮਿਲ ਸਕੇ।
ਜੰਮੂ ਕਸ਼ਮੀਰ : ਬੜਗਾਮ 'ਚ ਅੱਤਵਾਦੀਆਂ ਨੇ ਸੁਰੱਖਿਆ ਦਸਤਿਆਂ 'ਤੇ ਗੋਲੀਆਂ ਚਲਾਈਆਂ, ਇਕ ਅੱਤਵਾਦੀ ਗ੍ਰਿਫ਼ਤਾਰ
NEXT STORY