ਸ਼੍ਰੀਨਗਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਜੰਮੂ-ਕਸ਼ਮੀਰ ਦੇ ਸੋਨਮਰਗ ਖੇਤਰ 'ਚ ਰਣਨੀਤਕ ਰੂਪ ਨਾਲ ਮਹੱਤਵਪੂਰਨ 6.5 ਕਿਲੋਮੀਟਰ ਲੰਬੀ ਜ਼ੈੱਡ-ਮੋੜ ਸੁਰੰਗ ਦਾ ਉਦਘਾਟਨ ਕੀਤਾ, ਜਿਸ ਨਾਲ ਇਸ ਸੈਲਾਨੀ ਸਥਾਨ ਤੱਕ ਪੂਰੇ ਸਾਲ ਪਹੁੰਚਾਉਣਾ ਸੌਖਾ ਹੋ ਜਾਵੇਗਾ। ਜ਼ੈੱਡ-ਮੋੜ ਸੁਰੰਗ ਦੇ ਨਿਰਮਾਣ 'ਤੇ 2,700 ਕਰੋੜ ਰੁਪਏ ਦੀ ਲਾਗਤ ਆਈ ਹੈ। ਸੁਰੰਗ ਦਾ ਉਦਘਾਟਨ ਕਰਨ ਤੋਂ ਬਾਅਦ, ਪ੍ਰਧਾਨ ਮੰਤਰੀ ਇਸ ਦੇ ਅੰਦਰ ਗਏ ਅਤੇ ਪ੍ਰਾਜੈਕਟ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਉਹ ਉਨ੍ਹਾਂ ਨਿਰਮਾਣ ਕਾਮਿਆਂ ਨੂੰ ਵੀ ਮਿਲੇ ਜਿਨ੍ਹਾਂ ਨੇ ਸੁਰੰਗ ਦੇ ਨਿਰਮਾਣ ਨੂੰ ਪੂਰਾ ਕਰਨ ਲਈ ਮੁਸ਼ਕਲ ਹਾਲਤਾਂ 'ਚ ਬਹੁਤ ਸਾਵਧਾਨੀਪੂਰਵਕ ਕੰਮ ਕੀਤਾ। ਉਦਘਾਟਨ ਦੌਰਾਨ ਕੇਂਦਰੀ ਮੰਤਰੀ ਨਿਤਿਨ ਗਡਕਰੀ, ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਅਤੇ ਮੁੱਖ ਮੰਤਰੀ ਉਮਰ ਅਬਦੁੱਲਾ ਵੀ ਮੌਜੂਦ ਸਨ।
ਅਧਿਕਾਰੀਆਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸਵੇਰੇ ਕਰੀਬ 10.45 ਵਜੇ ਸ਼੍ਰੀਨਗਰ ਹਵਾਈ ਅੱਡੇ 'ਤੇ ਉਤਰੇ ਅਤੇ ਸੁਰੰਗ ਦੇ ਉਦਘਾਟਨ ਲਈ ਸੋਨਮਰਗ ਲਈ ਰਵਾਨਾ ਹੋ ਗਏ। ਉਹ ਇਕ ਜਨ ਸਭਾ ਨੂੰ ਵੀ ਸੰਬੋਧਨ ਕਰਨਗੇ। ਪਿਛਲੇ ਸਾਲ ਸਤੰਬਰ-ਅਕਤੂਬਰ 'ਚ ਵਿਧਾਨ ਸਭਾ ਚੋਣਾਂ ਸੰਪੰਨ ਹੋਣ ਤੋਂ ਬਾਅਦ ਜੰਮੂ ਕਸ਼ਮੀਰ ਦੀ ਇਹ ਉਨ੍ਹਾਂ ਦੀ ਪਹਿਲੀ ਯਾਤਰਾ ਹੈ। ਮੱਧ ਕਸ਼ਮੀਰ ਦੇ ਗਾਂਦਰਬਲ ਜ਼ਿਲ੍ਹੇ 'ਚ ਗਗਨਗੀਰ ਅਤੇ ਸੋਨਮਰਗ ਦਰਮਿਆਨ ਬਣਾਈ ਗਈ 6.5 ਕਿਲੋਮੀਟਰ ਲੰਬੀਆਂ 2 ਲੇਨ ਵਾਲੀ ਸੜਕ ਸੁਰੰਗ 'ਚ ਐਮਰਜੈਂਸੀ ਸਥਿਤੀ ਲਈ ਸਮਾਨਾਂਤਰ 7.5 ਮੀਟਰ ਚੌੜਾ ਨਿਕਾਸੀ ਮਾਰਗ ਵੀ ਹੈ। ਇਹ ਸੁਰੰਗ 2 ਦਿਸ਼ਾਵਾਂ ਦੀ ਆਵਾਜਾਈ ਲਈ ਹੋਵੇਗੀ। ਸਮੁੰਦਰ ਤਲ ਤੋਂ 8,650 ਫੁੱਟ ਦੀ ਉੱਚਾਈ 'ਤੇ ਸਥਿਤ ਇਹ ਸੁਰੰਗ ਜ਼ਮੀਨ ਖਿਸਕਣ ਅਤੇ ਬਰਫ਼ ਦੇ ਤੋਦੇ ਡਿੱਗਣ ਵਾਲੇ ਮਾਰਗਾਂ ਤੋਂ ਵੱਖ ਲੇਹ ਦੇ ਰਸਤੇ ਸ਼੍ਰੀਨਗਰ ਅਤੇ ਸੋਨਮਰਗ ਵਿਚਾਲੇ ਸਾਰੇ ਮੌਸਮਾਂ 'ਚ ਸੰਪਰਕ ਨੂੰ ਵਧਾਏਗੀ।
ਇਹ ਵੀ ਪੜ੍ਹੋ : ਮੁੜ ਵਧੀਆਂ ਸਕੂਲਾਂ ਦੀਆਂ ਛੁੱਟੀਆਂ, ਇੰਨੇ ਦਿਨ ਹੋਰ ਬੰਦ ਰਹਿਣਗੇ ਸਕੂਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਹਾਕੁੰਭ 'ਚ 11 ਸ਼ਰਧਾਲੂਆਂ ਨੂੰ ਪਿਆ ਦਿਲ ਦਾ ਦੌਰਾ, ਡਾਕਟਰਾਂ ਨੇ ਦੱਸੀ ਇਹ ਵਜ੍ਹਾ
NEXT STORY