ਨੈਸ਼ਨਲ ਡੈਸਕ- ਮੰਗਲਵਾਰ ਦੁਪਹਿਰ ਨੂੰ ਜੰਮੂ ਦੇ ਇੱਕ ਬੱਸ ਸਟੈਂਡ 'ਤੇ ਇੱਕ ਲਾਵਾਰਸ ਬੈਗ ਮਿਲਿਆ, ਜਿਸ 'ਚ ਬੰਬ ਹੋਣ ਦੀ ਅਫਵਾਹ ਫੈਲਣ ਮਗਰੋਂ ਲੋਕਾਂ ਦੇ ਮਨਾਂ 'ਚ ਡਰ ਪੈਦਾ ਹੋ ਗਿਆ। ਹਾਲਾਂਕਿ ਅਧਿਕਾਰੀਆਂ ਨੇ ਦੱਸਿਆ ਕਿ ਤਲਾਸ਼ੀ ਦੌਰਾਨ ਕੁਝ ਵੀ ਸ਼ੱਕੀ ਨਹੀਂ ਮਿਲਿਆ।
ਇੱਕ ਅਧਿਕਾਰੀ ਨੇ ਦੱਸਿਆ ਕਿ ਕੰਕਰੀਟ ਦੇ ਥੰਮ੍ਹ ਦੇ ਕੋਲ ਇੱਕ ਲਾਵਾਰਸ ਬੈਗ ਪਏ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ, ਇੱਕ ਪੁਲਸ ਟੀਮ ਨੇ ਬੰਬ ਡਿਸਪੋਜ਼ਲ ਸਕੁਐਡ (ਬੀ.ਡੀ.ਐੱਸ.) ਦੇ ਨਾਲ ਮਿਲ ਕੇ ਇਲਾਕੇ ਨੂੰ ਘੇਰ ਲਿਆ। ਅਧਿਕਾਰੀ ਨੇ ਕਿਹਾ ਕਿ ਬੀਡੀਐਸ ਟੀਮ ਨੇ ਬੈਗ ਦੀ ਜਾਂਚ ਕੀਤੀ ਅਤੇ ਕੁਝ ਵੀ ਸ਼ੱਕੀ ਨਹੀਂ ਮਿਲਿਆ।
ਉਨ੍ਹਾਂ ਕਿਹਾ ਕਿ ਬੈਗ ਨੂੰ ਨਜ਼ਦੀਕੀ ਪੁਲਸ ਸਟੇਸ਼ਨ ਲਿਜਾਇਆ ਗਿਆ ਹੈ ਅਤੇ ਇਸ ਦੇ ਮਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਅਧਿਕਾਰੀ ਨੇ ਕਿਹਾ ਕਿ ਜਾਂਚ ਤੋਂ ਬਾਅਦ ਬੱਸ ਸਟੈਂਡ 'ਤੇ ਆਮ ਗਤੀਵਿਧੀਆਂ ਮੁੜ ਸ਼ੁਰੂ ਹੋ ਗਈਆਂ ਹਨ। ਨਵੇਂ ਸਾਲ ਦੇ ਜਸ਼ਨਾਂ ਦੌਰਾਨ ਸ਼ਾਂਤੀ ਬਣਾਈ ਰੱਖਣ ਲਈ ਜੰਮੂ ਖੇਤਰ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ, ਜਦੋਂ ਕਿ ਕਿਸ਼ਤਵਾੜ, ਡੋਡਾ, ਪੁੰਛ ਅਤੇ ਰਾਜੌਰੀ ਜ਼ਿਲ੍ਹਿਆਂ ਦੇ ਉੱਚ ਪਹਾੜੀ ਖੇਤਰਾਂ ਵਿੱਚ ਇੱਕ ਵੱਡਾ ਅੱਤਵਾਦ ਵਿਰੋਧੀ ਅਭਿਆਨ ਚੱਲ ਰਿਹਾ ਹੈ।
ਟਾਈਗਰ ਡਿਵੀਜ਼ਨ ਨੇ 1965 ਦੀ ਜੰਗ ਦੀ Diamond Jubilee ਮੌਕੇ 1,212 ਕਿਲੋਮੀਟਰ ਦੀ ਸਾਈਕਲ ਯਾਤਰਾ ਕੀਤੀ ਪੂਰੀ
NEXT STORY