ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੇਡੀਓ ਸ਼ੋਅ 'ਮਨ ਕੀ ਬਾਤ' ਦਾ ਅੱਜ ਯਾਨੀ ਐਤਵਾਰ ਨੂੰ 122ਵਾਂ ਐਪੀਸੋਡ ਟੈਲੀਕਾਸਟ ਹੋਇਆ। ਐਪੀਸੋਡ ਦੀ ਸ਼ੁਰੂਆਤ 'ਚ ਪੀ.ਐੱਮ. ਮੋਦੀ ਨੇ ਆਪਰੇਸ਼ਨ ਸਿੰਦੂਰ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਆਪਰੇਸ਼ਨ ਸਿੰਦੂਰ ਸਿਰਫ਼ ਇਕ ਫ਼ੌਜ ਮਿਸ਼ਨ ਨਹੀਂ ਹੈ, ਇਹ ਸਾਡੇ ਸੰਕਲਪ, ਸਾਹਸ ਅਤੇ ਬਦਲਦੇ ਭਾਰਤ ਦੀ ਤਸਵੀਰ ਹੈ ਅਤੇ ਇਸ ਤਸਵੀਰ ਨੇ ਪੂਰੇ ਦੇਸ਼ ਨੂੰ ਦੇਸ਼ ਭਗਤੀ ਨਾਲ ਭਰ ਦਿੱਤਾ ਹੈ, ਤਿਰੰਗੇ 'ਚ ਰੰਗ ਦਿੱਤਾ ਹੈ। ਪੀ.ਐੱਮ. ਮੋਦੀ ਨੇ ਭਾਰਤੀ ਫ਼ੌਜ ਦੀ ਬਹਾਦਰੀ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਦੀ ਫ਼ੌਜ ਨੇ ਅੱਤਵਾਦ ਖ਼ਿਲਾਫ਼ ਸਖ਼ਤ ਵਾਰ ਕੀਤਾ। ਉਨ੍ਹਾਂ ਕਿਹਾ ਕਿ ਇਸ ਆਪਰੇਸ਼ਨ ਸਿੰਦੂਰ ਨੇ ਦੇਸ਼ ਨੂੰ ਦੇਸ਼ ਭਗਤੀ ਦੀ ਭਾਵਨਾ ਨਾਲ ਭਰ ਦਿੱਤਾ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਲੋਕ ਤਿਰੰਗਾ ਯਾਤਰਾ ਕੱਢ ਰਹੇ ਹਨ।
ਇਹ ਵੀ ਪੜ੍ਹੋ : ਭਖਦੀ ਗਰਮੀ ਨੇ ਇਨ੍ਹਾਂ ਸੂਬਿਆਂ ਦੇ ਸਕੂਲਾਂ ਨੂੰ ਲਵਾ'ਤੇ ਤਾਲੇ ! ਹੋ ਗਿਆ ਛੁੱਟੀਆਂ ਦਾ ਐਲਾਨ
ਪ੍ਰਧਾਨ ਮੰਤਰੀ ਮੋਦੀ ਨੇ ਸੰਬੋਧਨ ਦੌਰਾਨ ਕਹੀਆਂ ਇਹ ਗੱਲਾਂ :
ਹਰ ਭਾਰਤੀ ਦਾ ਸੰਕਲਪ ਅੱਤਵਾਦ ਖ਼ਤਮ ਕਰਨਾ
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਪੂਰਾ ਦੇਸ਼ ਅੱਤਵਾਦ ਵਿਰੁੱਧ ਇਕਜੁੱਟ ਅਤੇ ਦ੍ਰਿੜ ਹੈ। ਅੱਜ ਇਹ ਹਰ ਭਾਰਤੀ ਦਾ ਸੰਕਲਪ ਹੈ, ਸਾਨੂੰ ਅੱਤਵਾਦ ਨੂੰ ਖਤਮ ਕਰਨਾ ਪਵੇਗਾ। ਆਪਰੇਸ਼ਨ ਸਿੰਦੂਰ ਦੌਰਾਨ ਸਾਡੀਆਂ ਫੌਜਾਂ ਦੁਆਰਾ ਦਿਖਾਈ ਗਈ ਬਹਾਦਰੀ ਨੇ ਹਰ ਭਾਰਤੀ ਨੂੰ ਮਾਣ ਮਹਿਸੂਸ ਕਰਵਾਇਆ ਹੈ। ਜਿਸ ਸਟੀਕਤਾ ਨਾਲ ਸਾਡੀਆਂ ਫੌਜਾਂ ਨੇ ਸਰਹੱਦ ਪਾਰ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕੀਤਾ, ਉਹ ਹੈਰਾਨੀਜਨਕ ਹੈ। 'ਆਪਰੇਸ਼ਨ ਸਿੰਦੂਰ' ਨੇ ਦੁਨੀਆ ਭਰ 'ਚ ਅੱਤਵਾਦ ਵਿਰੁੱਧ ਲੜਾਈ ਨੂੰ ਨਵਾਂ ਵਿਸ਼ਵਾਸ ਅਤੇ ਉਤਸ਼ਾਹ ਦਿੱਤਾ ਹੈ।

ਬੱਚਿਆਂ ਦਾ ਨਾਮ 'ਸਿੰਦੂਰ' ਰੱਖਿਆ ਗਿਆ
ਪ੍ਰਧਾਨ ਮੰਤਰੀ ਨੇ ਕਿਹਾ ਕਿ 'ਆਪਰੇਸ਼ਨ ਸਿੰਦੂਰ' ਨੇ ਦੇਸ਼ ਦੇ ਲੋਕਾਂ ਨੂੰ ਇੰਨਾ ਪ੍ਰਭਾਵਿਤ ਕੀਤਾ ਹੈ ਕਿ ਬਹੁਤ ਸਾਰੇ ਪਰਿਵਾਰਾਂ ਨੇ ਇਸ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਿਆ ਹੈ। ਬਿਹਾਰ ਦੇ ਕਟਿਹਾਰ, ਯੂਪੀ ਦੇ ਕੁਸ਼ੀਨਗਰ ਅਤੇ ਕਈ ਹੋਰ ਸ਼ਹਿਰਾਂ 'ਚ, ਉਸ ਦੌਰਾਨ ਪੈਦਾ ਹੋਏ ਬੱਚਿਆਂ ਦਾ ਨਾਮ 'ਸਿੰਦੂਰ' ਰੱਖਿਆ ਗਿਆ ਸੀ। ਆਪਰੇਸ਼ਨ ਸਿੰਦੂਰ ਲੈ ਕੇ ਸੋਸ਼ਲ ਮੀਡੀਆ 'ਤੇ ਕਵਿਤਾਵਾਂ ਲਿਖੀਆਂ ਜਾ ਰਹੀਆਂ ਸਨ ਅਤੇ ਸੰਕਲਪ ਗੀਤ ਗਾਏ ਜਾ ਰਹੇ ਸਨ। ਛੋਟੇ ਬੱਚੇ ਅਜਿਹੀਆਂ ਪੇਂਟਿੰਗਾਂ ਬਣਾ ਰਹੇ ਸਨ ਜਿਨ੍ਹਾਂ 'ਚ ਵੱਡੇ ਸੁਨੇਹੇ ਲੁਕੇ ਹੋਏ ਸਨ। ਦੇਸ਼ ਦੇ ਕਈ ਸ਼ਹਿਰਾਂ, ਪਿੰਡਾਂ ਅਤੇ ਛੋਟੇ ਕਸਬਿਆਂ 'ਚ ਤਿਰੰਗਾ ਯਾਤਰਾਵਾਂ ਕੱਢੀਆਂ ਗਈਆਂ। ਹਜ਼ਾਰਾਂ ਲੋਕ, ਹੱਥਾਂ 'ਚ ਤਿਰੰਗਾ ਫੜ ਕੇ, ਦੇਸ਼ ਦੀ ਫੌਜ ਨੂੰ ਸ਼ਰਧਾਂਜਲੀ ਦੇਣ ਲਈ ਬਾਹਰ ਆਏ। ਕਈ ਸ਼ਹਿਰਾਂ 'ਚ, ਵੱਡੀ ਗਿਣਤੀ 'ਚ ਨੌਜਵਾਨ ਸਿਵਲ ਡਿਫੈਂਸ ਵਲੰਟੀਅਰ ਬਣਨ ਲਈ ਇਕੱਠੇ ਹੋਏ ਅਤੇ ਅਸੀਂ ਦੇਖਿਆ ਕਿ ਚੰਡੀਗੜ੍ਹ ਤੋਂ ਵੀਡੀਓ ਵਾਇਰਲ ਹੋਏ।

ਮਹਾਰਾਸ਼ਟਰ ਦੇ ਗੜ੍ਹਚਿਰੌਲੀ 'ਚ ਪਹੁੰਚੀ ਪਹਿਲੀ ਵਾਰ ਬੱਸ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੈਂ ਤੁਹਾਨੂੰ ਇਕ ਅਜਿਹੇ ਪਿੰਡ ਬਾਰੇ ਦੱਸਣਾ ਚਾਹੁੰਦਾ ਹਾਂ ਜਿੱਥੇ ਪਹਿਲੀ ਵਾਰ ਬੱਸ ਆਈ। ਉੱਥੋਂ ਦੇ ਲੋਕ ਸਾਲਾਂ ਤੋਂ ਇਸ ਦਿਨ ਦੀ ਉਡੀਕ ਕਰ ਰਹੇ ਸਨ ਅਤੇ ਜਦੋਂ ਬੱਸ ਪਹਿਲੀ ਵਾਰ ਪਿੰਡ ਪਹੁੰਚੀ ਤਾਂ ਲੋਕਾਂ ਨੇ ਢੋਲ ਵਜਾ ਕੇ ਇਸ ਦਾ ਸਵਾਗਤ ਕੀਤਾ। ਬੱਸ ਦੇਖ ਕੇ ਲੋਕ ਬਹੁਤ ਖੁਸ਼ ਹੋਏ। ਪਿੰਡ 'ਚ ਇਕ ਪੱਕੀ ਸੜਕ ਸੀ, ਲੋਕਾਂ ਨੂੰ ਇਸ ਦੀ ਲੋੜ ਸੀ ਪਰ ਇੱਥੇ ਪਹਿਲਾਂ ਕਦੇ ਬੱਸ ਨਹੀਂ ਚੱਲੀ ਸੀ। ਕਿਉਂਕਿ ਇਹ ਪਿੰਡ ਮਾਓਵਾਦੀ ਹਿੰਸਾ ਤੋਂ ਪ੍ਰਭਾਵਿਤ ਸੀ। ਇਹ ਜਗ੍ਹਾ ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ 'ਚ ਹੈ ਅਤੇ ਇਸ ਪਿੰਡ ਦਾ ਨਾਮ ਕਾਟੇਝਰੀ ਹੈ। ਹੁਣ ਇੱਥੇ ਸਥਿਤੀ ਤੇਜ਼ੀ ਨਾਲ ਆਮ ਹੁੰਦੀ ਜਾ ਰਹੀ ਹੈ। ਮਾਓਵਾਦ ਵਿਰੁੱਧ ਸਮੂਹਿਕ ਲੜਾਈ ਦੇ ਕਾਰਨ, ਹੁਣ ਬੁਨਿਆਦੀ ਸਹੂਲਤਾਂ ਵੀ ਅਜਿਹੇ ਖੇਤਰਾਂ ਤੱਕ ਪਹੁੰਚਣ ਲੱਗ ਪਈਆਂ ਹਨ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਬੱਸ ਦੇ ਆਉਣ ਨਾਲ ਉਨ੍ਹਾਂ ਦੀ ਜ਼ਿੰਦਗੀ ਬਹੁਤ ਆਸਾਨ ਹੋ ਜਾਵੇਗੀ।

ਗੁਜਰਾਤ 'ਚ ਸ਼ੇਰਾਂ ਦੀ ਗਿਣਤੀ ਵਧੀ
ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼ੇਰਾਂ ਨਾਲ ਸਬੰਧਤ ਇਕ ਬਹੁਤ ਚੰਗੀ ਖ਼ਬਰ ਹੈ। ਪਿਛਲੇ ਪੰਜ ਸਾਲਾਂ 'ਚ, ਗੁਜਰਾਤ ਦੇ ਗਿਰ 'ਚ ਸ਼ੇਰਾਂ ਦੀ ਆਬਾਦੀ 674 ਤੋਂ ਵਧ ਕੇ 891 ਹੋ ਗਈ ਹੈ। ਸ਼ੇਰਾਂ ਦੀ ਗਣਨਾ ਤੋਂ ਬਾਅਦ ਸਾਹਮਣੇ ਆਈ ਸ਼ੇਰਾਂ ਦੀ ਇਹ ਗਿਣਤੀ ਬਹੁਤ ਉਤਸ਼ਾਹਜਨਕ ਹੈ। ਦੋਸਤੋ, ਤੁਹਾਡੇ 'ਚੋਂ ਬਹੁਤ ਸਾਰੇ ਇਹ ਜਾਣਨਾ ਚਾਹੋਗੇ ਕਿ ਇਹ ਜਾਨਵਰਾਂ ਦੀ ਗਣਨਾ ਕਿਵੇਂ ਹੁੰਦੀ ਹੈ। ਇਹ ਕਸਰਤ ਬਹੁਤ ਚੁਣੌਤੀਪੂਰਨ ਹੈ। ਪੀ.ਐੱਮ. ਮੋਦੀ ਦੀ 'ਮਨ ਕੀ ਬਾਤ' ਨੂੰ 22 ਭਾਰਤੀ ਭਾਸ਼ਾਵਾਂ ਅਤੇ 29 ਬੋਲੀਆਂ ਤੋਂ ਇਲਾਵਾ 11 ਵਿਦੇਸ਼ੀ ਭਾਸ਼ਾਵਾਂ 'ਚ ਵੀ ਬ੍ਰਾਡਕਾਸਟ ਕੀਤਾ ਜਾਂਦਾ ਹੈ। ਇਨ੍ਹਾਂ 'ਚ ਫਰੈਂਚ, ਚੀਨੀ, ਇੰਡੋਨੇਸ਼ੀਆਈ, ਤਿੱਬਤੀ, ਬਰਮੀ, ਬਲੂਚੀ, ਅਰਬੀ, ਪਸ਼ਤੂ, ਫਾਰਸੀ, ਦਾਰੀ ਅਤੇ ਸਵਾਹਿਲੀ ਸ਼ਾਮਲ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ED ਦੀ ਵੱਡੀ ਕਾਰਵਾਈ, UCO Bank ਦੇ ਸਾਬਕਾ MD ਕੋਲੋਂ ਮਿਲੀ 75 ਕਰੋੜ ਦੀ ਜਾਇਦਾਦ
NEXT STORY