ਕੁਰੂਕਸ਼ੇਤਰ (ਧਮੀਜਾ, ਮਦਨ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਸ਼ਾਮ ਨੂੰ ਕੁਰੂਕਸ਼ੇਤਰ ਦੀ ਪਵਿੱਤਰ ਧਰਤੀ ’ਤੇ 350ਵੇਂ ਸ਼ਹੀਦੀ ਸਮਾਗਮ ਅਤੇ ਗੀਤਾ ਮਹਾਉਤਸਵ ’ਚ ਸ਼ਿਰਕਤ ਕਰਨ ਲਈ ਹੈਲੀਕਾਪਟਰ ਰਾਹੀਂ ਪਿਹੋਵਾ ਰੋਡ ’ਤੇ ਲੱਗਭਗ 170 ਏਕੜ ’ਚ ਬਣਾਏ ਗਏ ਸਮਾਗਮ ਵਾਲੀ ਥਾਂ ’ਤੇ ਪੁੱਜੇ। ਪ੍ਰਧਾਨ ਮੰਤਰੀ ਨੇ ਸਭ ਤੋਂ ਪਹਿਲਾਂ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਪਵਿਤਰ ਸ਼ੰਖ ਦੇ ਸਨਮਾਨ ’ਚ ਨਵੇਂ ਬਣੇ ਪੰਚਜਨਯ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੀ ਅਦੁੱਤੀ ਕੁਰਬਾਨੀ ਅਤੇ ਮਨੁੱਖਤਾ ਦੀ ਰਾਖੀ ਲਈ ਦਿੱਤੇ ਗਏ ਸਭ ਤੋਂ ਉੱਚੇ ਤਿਆਗ ਨੂੰ ਸਿਰ ਝੁਕਾਉਂਦਿਆਂ ਦੇਸ਼ ਵਾਸੀਆਂ ਨੂੰ ਵੀ ਉਨ੍ਹਾਂ ਦੀਆਂ ਸਿਖਿਆਵਾਂ ’ਤੇ ਚੱਲਣ ਦਾ ਸੁਨੇਹਾ ਦਿੱਤਾ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਮਹਾਭਾਰਤ ਅਨੁਭਵ ਕੇਂਦਰ ਦਾ ਦੌਰਾ ਕੀਤਾ। ਮੋਦੀ ਨੇ 350ਵੇਂ ਸ਼ਹੀਦੀ ਸਮਾਗਮ ’ਚ ਡਾਕ ਟਿਕਟ ਅਤੇ ਸਿੱਕਾ ਵੀ ਜਾਰੀ ਕੀਤਾ।
ਪੜ੍ਹੋ ਇਹ ਵੀ : ਵੱਡੇ ਕਾਰੋਬਾਰੀ ਦੀ ਨੂੰਹ ਨੇ ਕੀਤੀ ਖ਼ੁਦਕੁਸ਼ੀ, ਲਾਸ਼ ਕੋਲੋਂ ਬਰਾਮਦ ਹੋਇਆ ਸੁਸਾਈਡ ਨੋਟ

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦੁਰ ਜੀ ਨੇ ਧਰਮ ਅਤੇ ਸੱਚ ਦਾ ਰਸਤਾ ਨਹੀਂ ਛੱਡਿਆ। ਗੁਰੂ ਸਾਹਿਬ ਨੇ ਸੱਚ, ਨਿਆਂ ਅਤੇ ਆਸਥਾ ਦੀ ਰਾਖੀ ਨੂੰ ਆਪਣਾ ਧਰਮ ਮੰਨਿਆ ਅਤੇ ਇਸ ਦੇ ਲਈ ਆਪਣਾ ਜੀਵਨ ਕੁਰਬਾਨ ਕਰ ਦਿੱਤਾ। ਜ਼ਾਲਿਮ ਔਰੰਗਜ਼ੇਬ ਨੇ ਸ੍ਰੀ ਗੁਰੂ ਤੇਗ ਬਹਾਦੁਰ ਜੀ ਨੂੰ ਕੈਦ ਕਰ ਕੇ ਦਿੱਲੀ ਲਿਆਉਣ ਦਾ ਹੁਕਮ ਦਿੱਤਾ ਸੀ ਪਰ ਗੁਰੂ ਸਾਹਿਬ ਨੇ ਖੁਦ ਹੀ ਦਿੱਲੀ ਆਉਣ ਦਾ ਐਲਾਨ ਕਰ ਦਿੱਤਾ। ਮੁਗਲ ਸ਼ਾਸਕਾਂ ਨੇ ਉਨ੍ਹਾਂ ਨੂੰ ਲਾਲਚ ਵੀ ਦਿੱਤਾ, ਧਮਕੀਆਂ ਵੀ ਦਿੱਤੀਆਂ ਪਰ ਸ੍ਰੀ ਗੁਰੂ ਤੇਗ ਬਹਾਦੁਰ ਜੀ ਆਪਣੇ ਧਰਮ ਅਤੇ ਸਿੱਧਾਂਤਾਂ ’ਤੇ ਡੱਟ ਕੇ ਖੜ੍ਹੇ ਰਹੇ। ਅੰਤ ’ਚ ਗੁਰੂ ਸਾਹਿਬ ਨੇ ਧਰਮ ਦੀ ਰਾਖੀ ਲਈ ਆਪਣਾ ਸੀਸ ਦੇ ਦਿੱਤਾ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਇਹੀ ਉਹ ਕੁਰਬਾਨੀ ਹੈ, ਜਿਸ ਨੇ ‘ਹਿੰਦ ਦੀ ਚਾਦਰ’ ਸ੍ਰੀ ਗੁਰੂ ਤੇਗ ਬਹਾਦੁਰ ਜੀ ਨੂੰ ਅਮਰ ਬਣਾ ਦਿੱਤਾ ਅਤੇ ਆਉਣ ਵਾਲੀਆਂ ਸਦੀਆਂ ਤੱਕ ਧਰਮ, ਸੱਭਿਆਚਾਰ ਅਤੇ ਮਨੁੱਖਤਾ ਦੀ ਰਾਖੀ ਲਈ ਪ੍ਰੇਰਨਾ ਦਿੰਦਾ ਰਹੇਗਾ।
ਪੜ੍ਹੋ ਇਹ ਵੀ : ਕਰ 'ਤਾ ਓਹੀ ਕੰਮ! ਟਰੇਨ ਦੇ AC ਕੋਚ 'ਚ ਔਰਤ ਨੇ ਬਣਾਈ ਮੈਗੀ, ਅੱਗੋ ਰੇਲ ਵਿਭਾਗ ਹੋ ਗਿਆ ਤੱਤਾ

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਹਰਿਆਣਾ ਗੁਰੂਆਂ ਅਤੇ ਸੰਤਾਂ ਦੀ ਧਰਤੀ ਹੈ। ਮੈਂ ਖੁਦ ਨੂੰ ਮਾਣ ਦੇ ਨਾਲ ਗੁਰੂ ਪ੍ਰੰਪਰਾਵਾਂ ਦਾ ਇਕ ਛੋਟਾ ਜਿਹਾ ਹਿੱਸਾ ਮੰਨਦਾ ਹਾਂ। ਜਦੋਂ ਅਫਗਾਨਿਸਤਾਨ ’ਚ ਸੰਕਟ ਦੇ ਸਮੇਂ ਮੂਲ ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਖ਼ਤਰਾ ਸੀ, ਉਦੋਂ ਸਾਡੀ ਸਰਕਾਰ ਨੇ ਪੂਰੇ ਸਨਮਾਨ ਅਤੇ ਸ਼ਰਧਾ ਨਾਲ ਉਨ੍ਹਾਂ ਨੂੰ ਸੁਰੱਖਿਅਤ ਭਾਰਤ ਲਿਆਉਣ ਦਾ ਕਾਰਜ ਕੀਤਾ ਸੀ। ਅਸੀਂ ਦੇਸ਼-ਵਿਦੇਸ਼ ’ਚ ਗੁਰੂਆਂ ਦੇ ਇਤਿਹਾਸਕ ਤੀਰਥ ਸਥਾਨਾਂ ਭਾਵੇਂ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਹੋਵੇ, ਸ੍ਰੀ ਹੇਮਕੁੰਟ ਸਾਹਿਬ ਤੱਕ ਰੋਪ-ਵੇਅ ਦਾ ਨਿਰਮਾਣ ਹੋਵੇ, ਸੁਲਤਾਨਪੁਰ ਲੋਧੀ ਦਾ ਸ਼ਾਨਦਾਰ ਵਿਕਾਸ ਹੋਵੇ ਜਾਂ ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ’ਤੇ ਬਿਹਾਰ ’ਚ ਪਟਨਾ ਸਾਹਿਬ ਅਤੇ ਤਖ਼ਤ ਸ੍ਰੀ ਹਰਮੰਦਿਰ ਜੀ ਪਟਨਾ ਸਾਹਿਬ ਨੂੰ ਅੰਤਰਰਾਸ਼ਟਰੀ ਪੱਧਰ ਦਾ ਰੂਪ ਦੇਣਾ ਹੋਵੇ, ਇਹ ਸਾਰੇ ਕਾਰਜ ਉਸੇ ਸ਼ਰਧਾ ਦਾ ਪ੍ਰਤੀਕ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਰੂਕਸ਼ੇਤਰ ’ਚ ਚੱਲ ਰਹੇ ਅੰਤਰਰਾਸ਼ਟਰੀ ਗੀਤਾ ਮਹਾਉਤਸਵ-2025 ’ਚ ਬ੍ਰਹਮਸਰੋਵਰ ਦੇ ਪਵਿੱਤਰ ਘਾਟ ’ਤੇ ਮੰਤਰਾਂ ਦੇ ਉਚਾਰਣ ਦਰਮਿਆਨ ਮਹਾਆਰਤੀ ਕੀਤੀ।
ਪੜ੍ਹੋ ਇਹ ਵੀ : Petrol-Diesel ਦੀਆਂ ਨਵੀਆਂ ਕੀਮਤਾਂ ਜਾਰੀ, ਚੈੱਕ ਕਰੋ ਆਪਣੇ ਸ਼ਹਿਰ ਦੇ ਰੇਟ
‘ਨਵਾਂ ਭਾਰਤ ਅੱਤਵਾਦ ਤੋਂ ਨਾ ਤਾਂ ਡਰਦਾ ਹੈ ਤੇ ਨਾ ਹੀ ਝੁਕਦਾ ਹੈ’
ਪ੍ਰਧਾਨ ਮੰਤਰੀ ਨੇ ‘ਆਪ੍ਰੇਸ਼ਨ ਸਿੰਧੂਰ’ ਦਾ ਵੀ ਜ਼ਿਕਰ ਕੀਤਾ ਤੇ ਕਿਹਾ ਕਿ ਪੂਰੀ ਦੁਨੀਆ ਨੇ ਵੇਖਿਆ ਹੈ ਕਿ ਨਵਾਂ ਭਾਰਤ ਅੱਤਵਾਦ ਤੋਂ ਨਾ ਤਾਂ ਡਰਦਾ ਹੈ ਤੇ ਨਾ ਹੀ ਝੁਕਦਾ ਹੈ। ਅਸੀਂ ਸ਼ਾਂਤੀ ਚਾਹੁੰਦੇ ਹਾਂ ਪਰ ਆਪਣੀ ਸੁਰੱਖਿਆ ਨਾਲ ਸਮਝੌਤਾ ਨਹੀਂ ਕਰਦੇ। ਆਪ੍ਰੇਸ਼ਨ ਸਿੰਧੂਰ ਇਸ ਦੀ ਸਭ ਤੋਂ ਵੱਡੀ ਉਦਾਹਰਣ ਹੈ। ਮੋਦੀ ਨੇ ਕਿਹਾ ਕਿ ਕੁਰੂਕਸ਼ੇਤਰ ਦੀ ਪਵਿੱਤਰ ਧਰਤੀ ਸਿੱਖ ਪਰੰਪਰਾ ਦਾ ਇਕ ਅਹਿਮ ਕੇਂਦਰ ਹੈ। ਭਾਰਤ ਸ਼ਾਂਤੀ ਦਾ ਚੈਂਪੀਅਨ ਹੈ। ਅਸੀਂ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਰੱਖਦੇ ਪਰ ਜੇ ਕੋਈ ਸਾਡੇ ’ਤੇ ਬੁਰੀ ਨਜ਼ਰ ਰੱਖਦਾ ਹੈ, ਸਾਡੀ ਪ੍ਰਭੂਸੱਤਾ ਨੂੰ ਚੁਣੌਤੀ ਦਿੰਦਾ ਹੈ ਜਾਂ ਸਾਡੇ ਲੋਕਾਂ ’ਤੇ ਹਮਲਾ ਕਰਦਾ ਹੈ ਤਾਂ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਢੁਕਵਾਂ ਜਵਾਬ ਕਿਵੇਂ ਦੇਣਾ ਹੈ।
ਪੜ੍ਹੋ ਇਹ ਵੀ : ਸੱਸ ਦੀ ਮੌਤ ਤੋਂ ਬਾਅਦ ਉਸ ਦੇ ਗਹਿਣਿਆਂ ਦਾ ਹੱਕਦਾਰ ਕੌਣ? ਧੀ ਜਾਂ ਨੂੰਹ, ਜਾਣ ਲਓ ਨਿਯਮ
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਨੇ ਪੀੜ੍ਹੀਆਂ ਨੂੰ ਬਹਾਦਰੀ ਦਾ ਸੰਦੇਸ਼ ਦਿੱਤਾ : ਸੈਣੀ
ਮੁੱਖ ਮੰਤਰੀ ਨਾਇਬ ਸੈਣੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬੇਮਿਸਾਲ ਕੁਰਬਾਨੀ ਨੂੰ ਨਮਨ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਸਿੱਖਿਆਵਾਂ ਨੇ ਪੀੜ੍ਹੀਆਂ ਨੂੰ ਬਹਾਦਰੀ ਦਾ ਸੰਦੇਸ਼ ਦਿੱਤਾ ਹੈ। ਗੁਰੂ ਜੀ ਦੇ ਸ਼ਹੀਦੀ ਦਿਵਸ ’ਤੇ ਸੂਬਾ ਸਰਕਾਰ ਨੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਸੂਬੇ ਦੇ ਹਰ ਬੱਚੇ ਤੱਕ ਪਹੁੰਚਾਉਣ ਲਈ ਕਈ ਸਮਾਗਮ ਆਯੋਜਿਤ ਕੀਤੇ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲ ’ਤੇ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਪੂਰੇ ਦੇਸ਼ ’ਚ ਮਨਾਇਆ ਗਿਆ ਸੀ। ਉਨ੍ਹਾਂ ਦੀ ਯਾਦ ’ਚ ਇਕ ਡਾਕ ਟਿਕਟ ਤੇ ਇਕ ਸਿੱਕਾ ਵੀ ਜਾਰੀ ਕੀਤਾ ਗਿਆ ਸੀ।

ਪੰਚਜਨਯ ਸ਼ੰਖ ਸਮਾਰਕ ਦਾ ਉਦਘਾਟਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਰੂਕਸ਼ੇਤਰ ਦੇ ਜੋਤੀਸਰ ’ਚ ਮਹਾਭਾਰਤ ਅਨੁਭਵ ਕੇਂਦਰ ਕੰਪਲੈਕਸ ਵਿਖੇ ਭਗਵਾਨ ਕ੍ਰਿਸ਼ਨ ਜੀ ਦੇ ਪਵਿੱਤਰ ਸ਼ੰਖ ਤੇ ਪੰਚਜਨਯ ’ਤੇ ਅਾਧਾਰਤ ‘ਪੰਚਜਨਯ ਸ਼ੰਖ ਸਮਾਰਕ’ ਦਾ ਉਦਘਾਟਨ ਕੀਤਾ। ਮਹਾਭਾਰਤ ਦੀ ਜੰਗ ਦੌਰਾਨ ਭਗਵਾਨ ਕ੍ਰਿਸ਼ਨ ਜੀ ਨੇ ਨਿਆਂ ਤੇ ਧਰਮ ਨਾਲ ਖੜ੍ਹੇ ਹੋ ਕੇ ਦਿਵਿਆ ਪੰਚਜਨਯ ਸ਼ੰਖ ਤੋਂ ਸ਼ੰਖਨਾਦ ਕੀਤਾ ਸੀ। ਇਸ ’ਤੇ ਸ਼੍ਰੀਮਦ ਭਗਵਦ ਗੀਤਾ ਦੇ 18 ਸ਼ਲੋਕ ਉੱਕਰੇ ਹੋਏ ਹਨ। ਉਨ੍ਹਾਂ ਗੀਤਾ ਦੀ ਪਵਿੱਤਰ ਧਰਤੀ ਨੂੰ ਸ਼ਰਧਾਂਜਲੀ ਭੇਟ ਕੀਤੀ।
ਪੜ੍ਹੋ ਇਹ ਵੀ : ਅੱਜ ਦੇ ਸਮੇਂ 'ਚ ਵਿਆਹ ਕਰਵਾਉਣ ਤੋਂ ਪਿੱਛੇ ਕਿਉਂ ਹਟਦੀਆਂ ਹਨ ਕੁੜੀਆਂ, ਹੈਰਾਨ ਕਰੇਗੀ ਵਜ੍ਹਾ
ਵੱਡੇ ਕਾਰੋਬਾਰੀ ਦੀ ਨੂੰਹ ਨੇ ਕੀਤੀ ਖ਼ੁਦਕੁਸ਼ੀ, ਲਾਸ਼ ਕੋਲੋਂ ਬਰਾਮਦ ਹੋਇਆ ਸੁਸਾਈਡ ਨੋਟ
NEXT STORY