ਮੁੰਬਈ- ਮੁੰਬਈ 'ਚ ਇਕ ਵਿਅਕਤੀ ਨੇ ਪੁਲਸ ਕੰਟਰੋਲ ਰੂਮ ਨੂੰ ਫੋਨ ਕਰਕੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਦੇਸ਼ ਯਾਤਰਾ ਦੌਰਾਨ ਉਨ੍ਹਾਂ ਦੇ ਜਹਾਜ਼ 'ਤੇ ਅੱਤਵਾਦੀਆਂ ਹਮਲਾ ਹੋ ਸਕਦਾ ਹੈ। ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਕਾਲ ਮੰਗਲਵਾਰ ਨੂੰ ਆਈ ਸੀ, ਜਿਸ ਤੋਂ ਬਾਅਦ ਪੁਲਸ ਨੇ ਹੋਰ ਏਜੰਸੀਆਂ ਨੂੰ ਸੂਚਿਤ ਕੀਤਾ ਅਤੇ ਜਾਂਚ ਸ਼ੁਰੂ ਕੀਤੀ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਇਸ ਸਮੇਂ ਫਰਾਂਸ ਦੇ ਦੌਰੇ 'ਤੇ ਹਨ, ਜਿੱਥੋਂ ਉਹ ਅਮਰੀਕਾ ਜਾਣਗੇ।
ਇਹ ਵੀ ਪੜ੍ਹੋ- CM ਨੂੰ ਵਾਇਰਲ ਇਨਫੈਕਸ਼ਨ, ਘਰ 'ਚ ਹੋਏ 'ਆਈਸੋਲੇਟ'
ਅਧਿਕਾਰੀ ਨੇ ਦੱਸਿਆ ਕਿ ਫੋਨ ਕਰਨ ਵਾਲੇ ਸ਼ਖ਼ਸ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਵਿਦੇਸ਼ ਯਾਤਰਾ ਦੌਰਾਨ ਅੱਤਵਾਦੀ ਉਨ੍ਹਾਂ ਦੇ ਜਹਾਜ਼ 'ਤੇ ਹਮਲਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਕੰਟਰੋਲ ਰੂਮ ਨੂੰ ਧਮਕੀਆਂ ਸਬੰਧੀ ਇਕੋ ਨੰਬਰ ਤੋਂ ਕਈ ਕਾਲਾਂ ਆਈਆਂ। ਅਧਿਕਾਰੀ ਨੇ ਕਿਹਾ ਕਿ ਕਾਲ ਕਰਨ ਵਾਲਾ ਮਾਨਸਿਕ ਤੌਰ 'ਤੇ ਪਰੇਸ਼ਾਨ ਹੋਣ ਦਾ ਸ਼ੱਕ ਹੈ। ਉਨ੍ਹਾਂ ਕਿਹਾ ਕਿ ਪੁਲਸ ਚੌਕਸ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ- ਘਰ-ਘਰ ਲੱਗਣਗੇ ਪ੍ਰੀਪੇਡ ਸਮਾਰਟ ਮੀਟਰ, ਇਸ ਤਰ੍ਹਾਂ ਹੋਣਗੇ ਰੀਚਾਰਜ
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਜਿਸ ਜਹਾਜ਼ ਤੋਂ ਯਾਤਰਾ ਕਰਦੇ ਹਨ, ਉਸ ਦਾ ਨਾਂ ਏਅਰ ਇੰਡੀਆ ਵਨ ਹੈ। ਇਹ ਕੋਈ ਸਾਧਾਰਣ ਜਹਾਜ਼ ਨਹੀਂ ਹੈ। ਹਜ਼ਾਰਾਂ ਕਰੋੜ ਰੁਪਏ ਦੇ ਇਸ ਜਹਾਜ਼ ਵਿਚ ਅਜਿਹੇ ਫੀਚਰ ਹਨ ਕਿ ਇਸ 'ਤੇ ਪਰਿੰਦਾ ਵੀ ਖੰਭ ਨਹੀਂ ਮਾਰ ਸਕਦਾ। ਪ੍ਰਧਾਨ ਮੰਤਰੀ ਮੋਦੀ ਤੋਂ ਇਲਾਵਾ ਰਾਸ਼ਟਰਪਤੀ ਵੀ ਇਸ ਜਹਾਜ਼ ਦਾ ਇਸਤੇਮਾਲ ਕਰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੰਬਾਨੀ ਪਰਿਵਾਰ ਦੀਆਂ ਚਾਰ ਪੀੜ੍ਹੀਆਂ ਨੇ ਮਹਾਕੁੰਭ 'ਚ ਸ਼ਰਧਾ ਨਾਲ ਕੀਤਾ ਇਸ਼ਨਾਨ, ਕੀਤੀ ਸ਼ਰਧਾਲੂਆਂ ਦੀ ਸੇਵਾ
NEXT STORY