ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਰਾਜ ਸਭਾ ਦੇ ਡਿਪਟੀ ਸਪੀਕਰ ਹਰਿਵੰਸ਼ ਵਲੋਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਲਿੱਖੀ ਚਿੱਠੀ ਦੇ ਹਰ ਸ਼ਬਦ ਨੂੰ ਲੋਕਤੰਤਰ ਦੇ ਪ੍ਰਤੀ ਆਸਥਾ ਨੂੰ ਨਵਾਂ ਵਿਸ਼ਵਾਸ ਦੇਣ ਵਾਲਾ ਦੱਸਿਆ। ਉਨ੍ਹਾਂ ਨੇ ਕਿਹਾ ਕਿ ਇਸ ਨੂੰ ਸੱਚਾਈ ਦੇ ਨਾਲ-ਨਾਲ ਹਮਦਰਦੀ ਵੀ ਹੈ ਅਤੇ ਦੇਸ਼ ਵਾਸੀਆਂ ਨੂੰ ਇਸ ਨੂੰ ਜ਼ਰੂਰ ਪੜ੍ਹਨਾ ਚਾਹੀਦਾ। ਮੋਦੀ ਨੇ ਚਿੱਠੀ ਦੀ ਕਾਪੀ ਟਵਿੱਟਰ 'ਤੇ ਸਾਂਝੀ ਕਰਦੇ ਹੋਏ ਕਿਹਾ,''ਮਾਨਯੋਗ ਰਾਸ਼ਟਰਪਤੀ ਜੀ ਨੂੰ ਮਾਨਯੋਗ ਹਰਿਵੰਸ਼ ਜੀ ਨੇ ਜੋ ਚਿੱਠੀ ਲਿਖੀ, ਉਸ ਨੂੰ ਮੈਂ ਪੜ੍ਹਿਆ। ਚਿੱਠੀ ਦੇ ਇਕ-ਇਕ ਸ਼ਬਦ ਨੇ ਲੋਕਤੰਤਰ ਦੇ ਪ੍ਰਤੀ ਸਾਡੀ ਆਸਥਾ ਨੂੰ ਨਵਾਂ ਵਿਸ਼ਵਾਸ ਦਿੱਤਾ ਹੈ। ਇਹ ਚਿੱਠੀ ਪ੍ਰੇਰਕ ਵੀ ਹੈ ਅਤੇ ਪ੍ਰਸ਼ੰਸਾਯੋਗ ਵੀ। ਇਸ 'ਚ ਸੱਚਾਈ ਵੀ ਹੈ ਅਤੇ ਹਮਦਰਦੀ ਵੀ। ਮੇਰੀ ਅਪੀਲ ਹੈ, ਸਾਰੇ ਦੇਸ਼ਵਾਸੀ ਇਸ ਨੂੰ ਜ਼ਰੂਰ ਪੜ੍ਹਨ।''
ਦੱਸਣਯੋਗ ਹੈ ਕਿ ਐਤਵਾਰ ਨੂੰ ਰਾਜ ਸਭਾ 'ਚ ਖੇਤੀਬਾੜੀ ਸੰਬੰਧੀ ਬਿੱਲਾਂ ਨੂੰ ਪਾਸ ਕੀਤੇ ਜਾਮ ਦੌਰਾਨ ਭਾਰੀ ਹੰਗਾਮਾ ਹੋਇਆ ਸੀ। ਇਸ ਵਿਰੋਧ ਦੇ ਬਾਵਜੂਦ ਕਿਸਾਨ ਉਤਪਾਦਨ ਵਪਾਰ ਅਤੇ ਵਣਜ (ਤਰੱਕੀ ਅਤੇ ਸਹੂਲਤ) ਬਿੱਲ 2020 ਅਤੇ ਕਿਸਾਨ (ਮਜ਼ਬੂਤੀਕਰਨ ਅਤੇ ਸੁਰੱਖਿਆ) ਮੁੱਲ ਭਰੋਸੇ ਦਾ ਸਮਝੌਤਾ ਅਤੇ ਖੇਤੀਬਾੜੀ ਸੇਵਾ ਬਿੱਲ ਨੂੰ ਜ਼ੁਬਾਨੀ ਵੋਟ ਨਾਲ ਪਾਸ ਕਰ ਦਿੱਤਾ ਗਿਆ ਸੀ। ਅਗਲੇ ਹੀ ਦਿਨ 'ਬੇਤੁੱਕੇ ਰਵੱਈਏ' ਕਾਰਨ ਵਿਰੋਧੀ ਦਲਾਂ ਦੇ 8 ਮੈਂਬਰਾਂ ਨੂੰ ਬਾਕੀ ਸੈਸ਼ਨਾਂ ਲਈ ਮੁਅੱਤਲ ਕਰ ਦਿੱਤਾ ਗਿਆ, ਜਿਸ ਦੇ ਵਿਰੋਧ 'ਚ 8 ਮੁਅੱਤਲ ਮੈਂਬਰ ਸੰਸਦ ਭਵਨ ਕੰਪਲਕੈਸ 'ਚ ਹੀ 'ਅਣਮਿੱਥੇ' ਸਮੇਂ ਲਈ ਧਰਨੇ 'ਤੇ ਬੈਠ ਗਏ।
ਰਾਸ਼ਟਰਪਤੀ ਨੂੰ ਲਿੱਖੀ ਚਿੱਠੀ 'ਚ ਹਰਿਵੰਸ਼ ਨੇ ਵਿਰੋਧੀ ਮੈਂਬਰਾਂ ਦੇ ਅਪਮਾਨਜਨਕ ਆਚਰਨ 'ਤੇ ਡੂੰਘਾ ਦਰਦ ਜਤਾਇਆ ਹੈ ਅਤੇ ਐਲਾਨ ਕੀਤਾ ਕਿ ਉਹ 24 ਘੰਟੇ ਦਾ ਵਰਤ ਕਰਨਗੇ। ਚਿੱਠੀ 'ਚ ਉਨ੍ਹਾਂ ਨੇ ਉਮੀਦ ਜਤਾਈ ਕਿ ਇਸ ਨਾਲ ਅਪਮਾਨਜਨਕ ਆਚਰਨ ਕਰਨ ਵਾਲੇ ਮੈਂਬਰਾਂ 'ਚ 'ਆਤਮ-ਸ਼ੁੱਧੀ' ਦਾ ਭਾਵ ਪੈਦਾ ਹੋਵੇਗਾ। ਉਨ੍ਹਾਂ ਨੇ ਕਿਹਾ,''20 ਸਤੰਬਰ ਨੂੰ ਰਾਜ ਸਭਾ 'ਚ ਜੋ ਕੁਝ ਵੀ ਹੋਇਆ, ਉਸ ਨਾਲ ਪਿਛਲੇ 2 ਦਿਨਾਂ ਤੋਂ ਡੂੰਘੇ ਆਤਮ ਦਰਦ, ਆਤਮ ਤਣਾਅ ਅਤੇ ਮਾਨਸਿਕ ਤਣਾਅ 'ਚ ਹਾਂ। ਪੂਰੀ ਰਾਤ ਸੌਂ ਨਹੀਂ ਸਕਿਆ।'' ਹਰਿਵੰਸ਼ ਨੇ ਕਿਹਾ ਕਿ 20 ਸਤੰਬਰ ਨੂੰ ਉੱਚ ਸਦਨ 'ਚ ਜੋ ਦ੍ਰਿਸ਼ ਪੈਦਾ ਹੋਇਆ, ਉਸ ਨੇ ਸਦਨ ਅਤੇ ਆਸਨ ਦੀ ਮਰਿਆਦਾ ਨੂੰ ਨੁਕਸਾਨ ਹੋਇਆ ਹੈ। ਹਰਿਵੰਸ਼ ਨੇ ਰਾਜ ਸਭਾ ਦੇ ਸਪੀਕਰ ਐੱਮ. ਵੈਂਕਈਆ ਨਾਇਡੂ ਨੂੰ ਵੀ ਇਕ ਚਿੱਠੀ ਲਿੱਖ ਕੇ ਆਪਣਾ ਦਰਦ ਜ਼ਾਹਰ ਕੀਤਾ।
ਜ਼ਰੂਰੀ ਵਸਤਾਂ ਸੋਧ ਬਿੱਲ ਵੀ ਰਾਜ ਸਭਾ ’ਚ ਹੋਇਆ ਪਾਸ
NEXT STORY