ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਯਾਨੀ ਕਿ ਅੱਜ ਲੋਕ ਸਭਾ ’ਚ ਰਾਸ਼ਟਰਪਤੀ ਦੇ ਭਾਸ਼ਣ ’ਤੇ ਚਰਚਾ ਦਾ ਜਵਾਬ ਦੇ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਰਾਸ਼ਟਰਪਤੀ ਦਾ ਭਾਸ਼ਣ ਸੰਕਲਪ ਸ਼ਕਤੀ ਦਾ ਪਰਿਚਾਰਕ ਹੈ। ਪ੍ਰਧਾਨ ਮੰਤਰੀ ਨੇ ਚਰਚਾ ’ਚ ਹਿੱਸਾ ਲੈਣ ਵਾਲੇ ਸੰਸਦ ਮੈਂਬਰਾਂ ਦਾ ਧੰਨਵਾਦ ਕਰਦਾ ਹਾਂ। ਉਨ੍ਹਾਂ ਕਿਹਾ ਕਿ ਸੰਸਦ ਮੈਂਬਰਾਂ ਨੇ ਚਰਚਾ ਨੂੰ ਜੀਵੰਤ ਬਣਾਇਆ। ਸੰਕਟ ਕਾਲ ’ਚ ਦੇਸ਼ ਨੇ ਆਪਣਾ ਰਾਹ ਚੁਣਿਆ। 75 ਸਾਲ ਦਾ ਪੜਾਅ ਹਰ ਹਿੰਦੋਸਤਾਨ ਲਈ ਮਾਣ ਦੀ ਗੱਲ ਹੈ। ਸਾਨੂੰ ਸਾਰਿਆਂ ਨੂੰ ਮਿਲ ਕੇ ਆਜ਼ਾਦੀ ਦੇ ਇਸ ਤਿਉਹਾਰ ਤੋਂ ਇਕ ਨਵੀਂ ਪ੍ਰੇਰਣਾ ਪ੍ਰਾਪਤ ਕਰ ਕੇ 2047 ਨੂੰ ਜਦੋਂ ਦੇਸ਼ ਆਜ਼ਾਦੀ ਦੇ 100 ਸਾਲ ਪੂਰਾ ਕਰ ਰਿਹਾ ਹੋਵੇਗਾ ਤਾਂ ਸਾਡਾ ਦੇਸ਼ ਕਿੱਥੇ ਹੋਵੇ, ਇਸ ਲਈ ਸੰਕਲਪ ਲੈਣ ਦਾ ਕੰਮ ਇਸ ਕੰਪਲੈਕਸ ਦਾ ਹੈ।
ਆਜ਼ਾਦੀ ਦੇ 75 ਸਾਲ ਜਲਦ ਪੂਰੇ ਹੋਣ ਵਾਲੇ ਹਨ। ਆਜ਼ਾਦੀ ਦੇ 75 ਸਾਲ ਦੇ ਮੌਕੇ ਦੇਸ਼ ਵਾਸੀਆਂ ਨੂੰ ਨਵੇਂ ਸੰਕਲਪ ਲੈਣੇ ਹਨ। ਅੰਗਰੇਜ਼ ਕਹਿੰਦੇ ਸਨ ਕਿ ਭਾਰਤ ਕਈ ਦੇਸ਼ਾਂ ਦਾ ਮਹਾਦੀਪ ਹੈ। ਭਾਰਤ ਨੇ ਅੰਗਰੇਜ਼ਾਂ ਦੇ ਭਰਮ ਨੂੰ ਤੋੜਿਆ ਹੈ। ਘੋਸ਼ਣਾ ਹੋਈ ਸੀ ਕਿ ਕੋਈ ਇਸ ਨੂੰ ਇਕ ਦੇਸ਼ ਨਹੀਂ ਬਣਾ ਸਕਦਾ। ਸੈਂਕੜੇ ਭਾਸ਼ਾਵਾਂ, ਵੱਖ-ਵੱਖ ਬੋਲੀਆਂ ਦੇ ਬਾਵਜੂਦ ਅੱਜ ਸਾਡਾ ਦੇਸ਼ ਇਕਜੁੱਟ ਹੈ। ਅੱਜ 75 ਸਾਲ ਦੀ ਯਾਤਰਾ ’ਚ ਅਸੀਂ ਦੁਨੀਆ ਲਈ ਇਕ ਆਸ ਦੀ ਕਿਰਨ ਬਣ ਕੇ ਖੜ੍ਹੇ ਹਾਂ। ਕੋਰੋਨਾ ਕਾਲ ’ਚ ਭਾਰਤ ਨੇ ਖੁਦ ਨੂੰ ਸੰਭਾਲਿਆ ਹੈ। ਆਤਮ ਨਿਰਭਰ ਭਾਰਤ ਨੇ ਇਕ ਤੋਂ ਬਾਅਦ ਇਕ ਕਦਮ ਚੁੱਕੇ। ਕੋਰੋਨਾ ਕਾਲ ਦੌਰਾਨ ਭਾਰਤ ਨੇ ਜਿਸ ਤਰ੍ਹਾਂ ਖ਼ੁਦ ਨੂੰ ਸੰਭਾਲਿਆ ਅਤੇ ਦੁਨੀਆ ਨੂੰ ਸੰਭਲਣ ’ਚ ਮਦਦ ਕੀਤੀ, ਉਹ ਇਕ ਤਰ੍ਹਾਂ ਦਾ ਟਰਨਿੰਗ ਪੁਆਇੰਟ ਹੈ।
ਸੁਪਰੀਮ ਕੋਰਟ ਨੇ INS ਵਿਰਾਟ ਨੂੰ ਤੋੜਨ 'ਤੇ ਲਗਾਈ ਰੋਕ
NEXT STORY