ਨਵੀਂ ਦਿੱਲੀ, (ਭਾਸ਼ਾ)- ਸਰਕਾਰ ਦੀ ਰਾਸ਼ਟਰੀ ਖਪਤਕਾਰ ਹੈਲਪਲਾਈਨ (ਐੱਨ. ਸੀ. ਐੱਚ.) ਨੇ ਖਪਤਕਾਰਾਂ ਦੇ ਹਿੱਤ ’ਚ ਮਹੱਤਵਪੂਰਨ ਪ੍ਰਾਪਤੀ ਦਰਜ ਕੀਤੀ ਹੈ। ਇਸ ਸਾਲ ਹੈਲਪਲਾਈਨ ਰਾਹੀਂ 45 ਕਰੋੜ ਰੁਪਏ ਵਸੂਲੇ ਗਏ ਅਤੇ 67,265 ਖਪਤਕਾਰ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ।
ਅਪ੍ਰੈਲ ਤੋਂ ਦਸੰਬਰ 2025 ਵਿਚ 67,265 ਭਾਰਤੀਆਂ ਨੂੰ ਇਸ ਸਰਕਾਰੀ ਮੰਚ ਰਾਹੀਂ ਆਪਣੀਆਂ ਸ਼ਿਕਾਇਤਾਂ ਦਾ ਹੱਲ ਮਿਲਿਆ, ਜਿਸ ਨਾਲ ਕੁੱਲ 45 ਕਰੋੜ ਰੁਪਏ ਦੀ ਵਾਪਸੀ ਹੋਈ। ਸਾਲ 2025 ਦੇ ਅੰਕੜੇ ਭਾਰਤ ਦੀ ਡਿਜੀਟਲ ਅਰਥਵਿਵਸਥਾ ਅਤੇ ਉਸ ਦੇ ਝੰਝਟਾਂ ਦੀ ਕਹਾਣੀ ਦੱਸਦੇ ਹਨ। ਈ-ਕਾਮਰਸ ਮੰਚ ਤੋਂ ਲੱਗਭਗ 40,000 ਸ਼ਿਕਾਇਤਾਂ ਆਈਆਂ ਅਤੇ 32 ਕਰੋੜ ਰੁਪਏ ਦਾ ਰਿਫੰਡ ਹੋਇਆ। ਇਸ ਤੋਂ ਬਾਅਦ ਯਾਤਰਾ ਅਤੇ ਸੈਰ-ਸਪਾਟਾ ਖੇਤਰ ’ਚ 3.5 ਕਰੋੜ ਰੁਪਏ ਦਾ ਰਿਫੰਡ ਹੋਇਆ।
ਬੈਂਗਲੁਰੂ ’ਚ ਇਕ ਖਪਤਕਾਰ ਨੇ ਸਾਲਾਨਾ ਇੰਟਰਨੈੱਟ ਪਲਾਨ ਲਈ ਭੁਗਤਾਨ ਕੀਤਾ। ਪੈਸੇ ਖਾਤੇ ’ਚੋਂ ਕੱਟੇ ਗਏ ਪਰ ਇੰਟਰਨੈੱਟ ਕੁਨੈਕਸ਼ਨ ਕਦੇ ਨਹੀਂ ਮਿਲਿਆ। ਗਾਹਕ ਸੇਵਾ ਨੇ 10 ਕੰਮ-ਕਾਜੀ ਦਿਨਾਂ ’ਚ ਪੈਸਾ ਵਾਪਸੀ ਦਾ ਵਾਅਦਾ ਕੀਤਾ ਪਰ 4 ਮਹੀਨੇ ਲੰਘ ਗਏ। ਵਾਰ-ਵਾਰ ਕਾਲ ਕਰਨ ’ਤੇ ਸਿਰਫ ਤਿਆਰ ਕੀਤੇ ਗਏ ਜਵਾਬ ਅਤੇ ਮੁਆਫੀ ਸੁਣਨ ਨੂੰ ਮਿਲੀ। ਐੱਨ. ਸੀ. ਐੱਚ. ਨੇ ਦਖਲ ਦਿੱਤਾ ਅਤੇ ਤੁਰੰਤ ਰਿਫੰਡ ਮਿਲ ਗਿਆ।
ਚੇਨਈ ’ਚ ਇਕ ਖਪਤਕਾਰ ਨੇ ਫਲਾਈਟ ਟਿਕਟ 96 ਘੰਟੇ ਪਹਿਲਾਂ ਰੱਦ ਕੀਤੀ ਪਰ ਏਅਰਲਾਈਨ ਨੇ ਰਿਫੰਡ ਦੇਣ ਤੋਂ ਮਨ੍ਹਾ ਕੀਤਾ। ਐੱਨ. ਸੀ. ਐੱਚ. ਦੀ ਮਦਦ ਨਾਲ ਉਨ੍ਹਾਂ ਨੂੰ ਰਿਫੰਡ ਮਿਲ ਗਿਆ।
ਦਿੱਲੀ ਸਰਕਾਰ ਦਾ ਵੱਡਾ ਫੈਸਲਾ, ਮਾਰਚ 2026 ’ਚ ਹੋਣ ਵਾਲੀਆਂ TGT-PGT ਭਰਤੀ ਪ੍ਰੀਖਿਆਵਾਂ ਮੁਲਤਵੀ
NEXT STORY