ਨਵੀਂ ਦਿੱਲੀ: ਜੰਮੂ ਅਤੇ ਕਸ਼ਮੀਰ ਦੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ 'ਚ ਸੀ. ਆਰ. ਪੀ. ਐੱਫ. ਦੇ 40 ਜਵਾਨਾਂ ਦੇ ਸ਼ਹੀਦ ਹੋ ਗਏ, ਜਿਨ੍ਹਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਘਰਾਂ 'ਚ ਪੁੱਜ ਗਈਆਂ ਹਨ ਅਤੇ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਦੇਸ਼ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-
ਪੁਲਵਾਮਾ ਹਮਲਾ : ਬੈਠਕ 'ਚ ਸਾਰੇ ਦਲਾਂ ਨੇ ਕਿਹਾ- 'ਅੱਤਵਾਦ ਵਿਰੁੱਧ ਇਕਜੁੱਟ ਹਾਂ'
-ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ 'ਚ ਦਿੱਲੀ 'ਚ ਸਾਰੇ ਦਲਾਂ ਦੀ ਬੈਠਕ ਹੋਈ।
ਪੁਲਵਾਮਾ ਹਮਲਾ : ਸ਼ਹੀਦਾਂ ਲਈ ਸੂਬਿਆਂ ਨੇ ਖੋਲ੍ਹਿਆ ਖਜ਼ਾਨਾ
ਅੱਤਵਾਦੀ ਹਮਲੇ 'ਚ ਸ਼ਹੀਦ ਜਵਾਨਾਂ ਦੇ ਰਿਸ਼ਤੇਦਾਰਾਂ ਲਈ ਸੂਬਾ ਸਰਕਾਰਾਂ ਨੇ ਖਜ਼ਾਨਾ ਖੋਲ੍ਹ ਦਿੱਤਾ ਹੈ।
ਫੌਜ ਦੀ ਮੀਡੀਆ ਨੂੰ ਅਪੀਲ, ਨਾ ਦਿਖਾਈਆਂ ਜਾਣ ਸ਼ਹੀਦਾਂ ਦੇ ਪਰਿਵਾਰਾਂ ਦੀਆਂ ਤਸਵੀਰਾਂ
ਫੌਜ ਨੇ ਮੀਡੀਆ ਨੂੰ ਅਪੀਲ ਕੀਤੀ ਹੈ ਕਿ ਇਸ ਨਿਰਾਸ਼ਾਜਨਕ ਅਤੇ ਦਰਦਨਾਕ ਹਾਲਾਤ 'ਚ ਸ਼ਹੀਦਾਂ ਦੇ ਪਰਿਵਾਰਾਂ ਦੀਆਂ ਰੋਣ ਵਾਲੀਆਂ ਤਸਵੀਰਾਂ ਦਿਖਾਉਣ ਤੋਂ ਪਰਹੇਜ ਕੀਤਾ ਜਾਵੇ।
ਪੁਲਵਾਮਾ ਹਮਲਾ- NIA ਨੇ ਸ਼ੁਰੂ ਕੀਤੀ ਆਪਣੀ ਪਹਿਲੀ ਕਾਰਵਾਈ
ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਦੀ ਜਾਂਚ ਲਈ ਰਾਸ਼ਟਰੀ ਜਾਂਚ ਏਜੰਸੀ (ਐੱਨ .ਆਈ. ਏ) ਪੁਲਵਾਮਾ ਪਹੁੰਚ ਕੇ ਆਪਣੀ ਪਹਿਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਵਾਮਾ ਹਮਲਾ: ਅੱਤਵਾਦੀ ਆਦਿਲ ਦਾ ਪਰਿਵਾਰ ਬੇਟੇ ਦੀ ਕਰਤੂਤ 'ਤੇ ਸ਼ਰਮਿੰਦਾ
ਪੁਲਵਾਮਾ 'ਚ ਸੀ.ਆਰ.ਪੀ.ਐੱਫ. ਕਾਫਲੇ 'ਤੇ ਹੋਏ ਅੱਤਵਾਦੀ ਹਮਲੇ ਨੂੰ ਅੰਜਾਮ ਦੇਣ ਵਾਲਾ ਆਦਿਲ ਅਹਿਮਦ ਡਾਰ ਦਾ ਪਰਿਵਾਰ ਵੀ ਇਸ ਘਟਨਾ ਤੋਂ ਬੇਟੇ ਦੀ ਕਰਤੂਤ ਤੋਂ ਬੇਹੱਦ ਸ਼ਰਮਿੰਦਾ ਹੈ।
ਪੁਲਵਾਮਾ ਹਮਲੇ ਨੂੰ ਲੈ ਕੇ ਹੈਰਾਨ ਕਰਨ ਵਾਲਾ ਸੱਚ ਆਇਆ ਸਾਹਮਣੇ
ਪੁਲਵਾਮਾ 'ਚ ਸੀ.ਆਰ.ਪੀ.ਐੱਫ. ਕਾਫਲੇ 'ਤੇ ਹੋਏ ਅੱਤਵਾਦੀ ਹਮਲੇ ਦੀ ਸ਼ੁਰੂਆਤੀ ਰਿਪੋਰਟਾਂ 'ਚ ਹੈਰਾਨ ਕਰਨ ਵਾਲਾ ਸੱਚ ਦਾ ਖੁਲਾਸਾ ਹੋਇਆ ਹੈ।
ਚੁਣੌਤੀਆਂ ਨਾਲ ਨਜਿੱਠਣ ਲਈ ਸੁਰੱਖਿਆ ਢਾਂਚੇ ਨੂੰ ਮਜ਼ਬੂਤ ਕਰਨ ਦੀ ਲੋੜ : ਬੈਜਲ
NEXT STORY