ਛਤਰਪੁਰ : ਮੱਧ ਪ੍ਰਦੇਸ਼ ਵਿੱਚ ਨਰਾਤਿਆਂ ਦੇ ਮੌਕੇ ਹੋਣ ਵਾਲੇ ਗਰਬਾ ਸਮਾਗਮਾਂ ਨੂੰ ਲੈ ਕੇ "ਮੁਸਲਮਾਨਾਂ ਦੀ NO Entry" ਵਿਵਾਦ ਲਗਾਤਾਰ ਜਾਰੀ ਹੈ। ਇਸ ਵਿਵਾਦ ਨੂੰ ਲੈ ਕੇ ਬਾਗੇਸ਼ਵਰ ਧਾਮ ਦੇ ਮੁੱਖ ਪੁਜਾਰੀ ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਵਲੋਂ ਵੀ ਵੱਡਾ ਬਿਆਨ ਦਿੱਤਾ ਗਿਆ ਹੈ। ਛਤਰਪੁਰ ਜ਼ਿਲ੍ਹੇ ਦੇ ਰਾਜਨਗਰ ਦੇ ਲਵਕੁਸ਼ਨਗਰ ਵਿੱਚ ਮਾਂ ਬੰਬਰ ਬੈਣੀ ਮਾਤਾ ਦੇ ਦਰਸ਼ਨ ਕਰਨ ਪਹੁੰਚੇ ਬਾਬਾ ਨੇ ਗਰਬਾ ਪ੍ਰਬੰਧਕਾਂ ਨੂੰ ਪੰਡਾਲਾਂ ਦੇ ਪ੍ਰਵੇਸ਼ ਦੁਆਰ 'ਤੇ ਗਊ ਮੂਤਰ ਰੱਖਣ ਦੀ ਜ਼ੋਰਦਾਰ ਅਪੀਲ ਕੀਤੀ, ਤਾਂ ਜੋ ਸਿਰਫ਼ "ਸੱਚੇ ਸ਼ਰਧਾਲੂ" ਹੀ ਅੰਦਰ ਆ ਸਕਣ।
ਇਹ ਵੀ ਪੜ੍ਹੋ : ਅੱਧੀ ਰਾਤ ਸੜਕ ਕੰਢੇ ਸੁੱਤੇ ਲੋਕਾਂ 'ਤੇ ਚਾੜ 'ਤੀ ਗੱਡੀ, 4 ਲੋਕਾਂ ਦੀ ਮੌਤ, ਕਈ ਜ਼ਖਮੀਂ
ਉਨ੍ਹਾਂ ਕਿਹਾ, "ਜੇਕਰ ਅਸੀਂ ਉਨ੍ਹਾਂ ਦੀ ਹੱਜ ਯਾਤਰਾ ਵਿਚ ਨਹੀਂ ਜਾਂਦੇ, ਤਾਂ ਉਨ੍ਹਾਂ ਨੂੰ ਸਾਡੀ ਮਾਤਾ ਕੀ ਅਰਾਧਨਾ ਅਤੇ ਗਰਬਾ ਵਿਚ ਵੀ ਨਹੀਂ ਆਉਣਾ ਚਾਹੀਦਾ। ਇਹ ਸਾਡਾ ਪਵਿੱਤਰ ਤਿਉਹਾਰ ਹੈ; ਇਸ ਨੂੰ ਅਪਵਿੱਤਰ ਨਾ ਹੋਣ ਦਿਓ।" ਉਨ੍ਹਾਂ ਨੇ ਪ੍ਰਬੰਧਕਾਂ ਨੂੰ ਹਿੰਦੂ ਪਰੰਪਰਾ ਅਨੁਸਾਰ ਪਵਿੱਤਰ ਮੰਨੇ ਜਾਂਦੇ ਗਊ ਮੂਤਰ ਦਾ ਪ੍ਰਵੇਸ਼ ਦੁਆਰ 'ਤੇ ਪ੍ਰਬੰਧ ਕਰਨ ਲਈ ਕਿਹਾ। ਦੱਸ ਦੇਈਏ ਕਿ ਇਹ ਬਿਆਨ ਲਵਕੁਸ਼ਨਗਰ ਦੇ ਮਾਂ ਬੰਬਰ ਬੈਣੀ ਮਾਤਾ ਮੰਦਰ ਵਿੱਚ ਦਿੱਤਾ ਗਿਆ, ਜਿੱਥੇ ਉਨ੍ਹਾਂ ਦੇ ਨਾਲ ਰਾਜਨਗਰ ਵਿਧਾਨ ਸਭਾ ਹਲਕੇ ਤੋਂ ਭਾਜਪਾ ਵਿਧਾਇਕ ਅਰਵਿੰਦ ਪਾਤਰੀਆ ਵੀ ਸਨ।
ਇਹ ਵੀ ਪੜ੍ਹੋ : ਮਾਸ, ਮੱਛੀ ਤੇ ਅੰਡਿਆਂ ਦੀ ਵਿਕਰੀ 'ਤੇ ਲੱਗੀ ਪਾਬੰਦੀ! ਜਾਣੋ ਕਦੋਂ ਤੱਕ ਜਾਰੀ ਰਹੇਗਾ ਇਹ ਹੁਕਮ
ਬਾਗੇਸ਼ਵਰ ਮਹਾਰਾਜ ਦਾ ਇਹ ਬਿਆਨ ਭੋਪਾਲ, ਇੰਦੌਰ ਅਤੇ ਦਮੋਹ ਵਰਗੇ ਜ਼ਿਲ੍ਹਿਆਂ ਵਿੱਚ ਚੱਲ ਰਹੇ ਗਰਬਾ ਵਿਵਾਦਾਂ ਵਿਚਕਾਰ ਆਇਆ ਹੈ। ਇਨ੍ਹਾਂ ਜ਼ਿਲ੍ਹਿਆਂ ਵਿਚ ਹਿੰਦੂ ਸੰਗਠਨਾਂ ਨੇ ਪੰਡਾਲਾਂ ਵਿੱਚ ਤਿਲਕ, ਪਵਿੱਤਰ ਧਾਗੇ ਅਤੇ ਆਧਾਰ ਕਾਰਡਾਂ ਦੀ ਜਾਂਚ ਕਰਨ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਭੋਪਾਲ ਦੇ ਸੰਸਦ ਮੈਂਬਰ ਆਲੋਕ ਸ਼ਰਮਾ ਨੇ ਪਹਿਲਾਂ ਚਿੰਤਾ ਜ਼ਾਹਰ ਕੀਤੀ ਸੀ ਕਿ ਕੁਝ ਲੋਕ ਹਿੰਦੂ ਔਰਤਾਂ ਨੂੰ ਗਰਬਾ ਸਮਾਗਮਾਂ ਵਿੱਚ ਲੁਭਾਉਣ ਲਈ ਤਿਲਕ ਅਤੇ ਪਵਿੱਤਰ ਧਾਗੇ ਦੀ ਵਰਤੋਂ ਕਰ ਸਕਦੇ ਹਨ।
ਇਹ ਵੀ ਪੜ੍ਹੋ : 6 ਦਿਨ ਬੰਦ ਰਹਿਣਗੇ ਸਕੂਲ-ਕਾਲਜ! ਹੋ ਗਿਆ ਛੁੱਟੀਆਂ ਦਾ ਐਲਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
Nasscom ਨੇ ਦਿੱਤੀ ਰਾਹਤ ਭਰੀ ਖ਼ਬਰ : H-1B ਵੀਜ਼ਾ ਫੀਸਾਂ ਦਾ ਭਾਰਤੀ IT ਸੈਕਟਰ 'ਤੇ ਪਵੇਗਾ ਘੱਟ ਤੋਂ ਘੱਟ ਪ੍ਰਭਾਵ
NEXT STORY