ਬਿਲਾਸਪੁਰ (ਮੁਕੇਸ਼)— ਹਿਮਾਚਲ ਪ੍ਰਦੇਸ਼ ਦੇ ਵਿਸ਼ਵ ਪ੍ਰਸਿੱਧ ਸ਼ਕਤੀਪੀਠ ਨੈਨਾ ਦੇਵੀ ਮੰਦਰ ਨੂੰ ਨਵਰਾਤਿਆਂ ਲਈ ਦੁਲਹਨ ਵਾਂਗ ਸਜਾਇਆ ਗਿਆ ਹੈ। ਕੋਵਿਡ-19 ਮਹਾਮਾਰੀ ਦੇ ਚੱਲਦੇ ਇਸ ਵਾਰ ਨਵਰਾਤੇ ਮੇਲਾ ਵਿਚ ‘ਨੋ ਮਾਸਕ, ਨੋ ਦਰਸ਼ਨ’ ਦਾ ਨਿਯਮ ਸਖ਼ਤੀ ਨਾਲ ਲਾਗੂ ਹੋਵੇਗਾ। ਨਵਰਾਤੇ ਮੇਲੇ ਨੂੰ ਲੈ ਕੇ ਸਾਰੇ ਵਿਭਾਗਾਂ-ਬਿਜਲੀ, ਪੀਣ ਵਾਲੇ ਪਾਣੀ, ਟਰਾਂਸਪੋਰਟ, ਮੈਡੀਕਲ, ਲੋਕ ਨਿਰਮਾਣ ਅਤੇ ਨਗਰ ਪਰੀਸ਼ਦ ਨੇ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਇਸ ਵਾਰ ਮੇਲੇ ਦੌਰਾਨ ਕਾਨੂੰਨ ਅਤੇ ਵਿਵਸਥਾ ਸਚਾਰੂ ਰੱਖਣ ਲਈ ਲੱਗਭਗ 700 ਦੇ ਕਰੀਬ ਪੁਲਸ ਅਤੇ ਹੋਮ ਗਾਰਡ ਦੇ ਜਵਾਨ ਤਾਇਨਾਤ ਰਹਿਣਗੇ।
ਖ਼ਾਸ ਗੱਲ ਇਹ ਹੈ ਕਿ ਇਸ ਵਾਰ ਨਵਰਾਤਿਆਂ ਦੌਰਾਨ ਮੰਦਰ ਵਿਚ ਨਾਰੀਅਲ, ਕੜ੍ਹਾਹ ਪ੍ਰਸਾਦ ਚੜ੍ਹਾਉਣ ਦੀ ਮਨਾਹੀ ਰਹੇਗੀ। ਵੀਰਵਾਰ ਤੋਂ ਸ਼ੁਰੂ ਹੋ ਰਹੇ ਨਵਰਾਤਿਆਂ ਦੇ ਚੱਲਦੇ ਯਾਤਰੀਆਂ ਦੀ ਸੁਰੱਖਿਆ ਲਈ ਸਾਰੇ ਇੰਤਜ਼ਾਮ ਪੂਰੇ ਕਰਨ ਲਈ ਮੰਦਰ ਟਰੱਸਟ ਅਤੇ ਨਗਰ ਪ੍ਰਸ਼ਾਸਨ ਆਪਣੇ-ਆਪਣੇ ਕੰਮਾਂ ਵਿਚ ਜੁੱਟ ਗਏ ਹਨ।7 ਤੋਂ 15 ਅਕਤੂਬਰ ਤੱਕ ਚੱਲਣ ਵਾਲੇ ਨਵਰਾਤਿਆਂ ਦੌਰਾਨ ਹਜ਼ਾਰਾਂ ਦੀ ਗਿਣਤੀ ’ਚ ਸ਼ਰਧਾਲੂਆਂ ਦੇ ਆਉਣ ਦੀ ਉਮੀਦ ਹੈ। ਓਧਰ ਡੀ. ਐੱਸ. ਪੀ. ਪੂਰਨ ਚੰਦ ਨੇ ਦੱਸਿਆ ਕਿ ਜਿਨ੍ਹਾਂ ਯਾਤਰੀਆਂ ਨੇ ਕੋਵਿਡ ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਲਗਵਾਈਆਂ ਹਨ ਜਾਂ ਆਰ. ਟੀ-ਪੀ. ਸੀ. ਆਰ. ਦੀ ਰਿਪੋਰਟ ਨੈਗੇਟਿਵ ਹੋਵੇ, ਉਨ੍ਹਾਂ ਨੂੰ ਮਾਤਾ ਦੇ ਦਰਸ਼ਨਾਂ ਦੀ ਆਗਿਆ ਹੋਵੇਗੀ। ਰਿਪੋਰਟ ਚੈਕ ਕਰਨ ਮਗਰੋਂ ਹੀ ਉਨ੍ਹਾਂ ਨੂੰ ਮਾਤਾ ਦੇ ਦਰਸ਼ਨਾਂ ਨੂੰ ਭੇਜਿਆ ਜਾਵੇਗਾ।
ਨਵਰਾਤੇ ਮੇਲੇ ਦੌਰਾਨ ਮੰਦਰ ’ਚ 3 ਐਂਬੂਲੈਂਸ ਅਤੇ 3 ਸਿਹਤ ਉੱਪ ਕੇਂਦਰ ਲਾਏ ਗਏ ਹਨ। ਇਸ ਤੋਂ ਇਲਾਵਾ ਨੈਨਾ ਦੇਵੀ ਵਿਚ ਸਿਹਤ ਕੇਂਦਰ ਖੁੱਲ੍ਹੇ ਰਹਿਣਗੇ। ਸ਼ਰਾਰਤੀ ਅਨਸਰਾਂ ’ਤੇ ਨਜ਼ਰ ਰੱਖਣ ਲਈ ਲੱਗਭਗ 110 ਸੀ. ਸੀ. ਟੀ. ਵੀ. ਕੈਮਰੇ ਕੋਲਾਂ ਵਾਲਾ ਟੋਬਾ ਤੋਂ ਨੈਨਾ ਦੇਵੀ ਖੇਤਰ ਅਤੇ ਭਾਖੜਾ ਡੈਮ ਰੋਡ ਤੱਕ ਹਰ ਗਤੀਵਿਧੀ ’ਤੇ ਨਜ਼ਰ ਰੱਖਣਗੇ।
ਲਖੀਮਪੁਰ ਖੀਰੀ ਘਟਨਾ: ਮ੍ਰਿਤਕਾਂ ਦੇ ਪਰਿਵਾਰਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ
NEXT STORY