ਰਾਮਨਾਥਪੁਰਮ (ਤਾਮਿਲਨਾਡੂ)- ਜਲ ਸੈਨਾ ਦੇ ਹਵਾਈ ਸਟੇਸ਼ਨ 'ਆਈ.ਐੱਨ.ਐੱਸ. ਪਰੰਦੂ' ਨਾਲ ਸੰਬੰਧਤ 30 ਤੋਂ ਵੱਧ ਕਰਮੀ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ। ਜ਼ਿਲ੍ਹੇ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉੱਥੇ ਹੀ ਚੇਨਈ 'ਚ ਰੱਖਿਆ ਸੂਤਰਾਂ ਨੇ ਕਿਹਾ ਕਿ ਐਡਵਾਂਸ ਓਪਰੇਟਿੰਗ ਬੇਸ (ਅੱਡੇ) 'ਤੇ ਕੰਮ ਜਾਰੀ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਪੀੜਤਾਂ ਦੀ ਗਿਣਤੀ 33 ਦੱਸੀ ਹੈ, ਜਦੋਂ ਕਿ ਰੱਖਿਆ ਸੂਤਰਾਂ ਦਾ ਕਹਿਣਾ ਹੈ ਕਿ ਉਨ੍ਹਾਂ 'ਚੋਂ ਕੁਝ ਕਰਮੀ ਹਾਲ ਹੀ 'ਚ ਅੱਡੇ 'ਤੇ ਆਏ ਸਨ ਅਤੇ ਉਹ ਵਾਇਰਸ ਦੀ ਲਪੇਟ 'ਚ ਆ ਗਏ।
ਉਨ੍ਹਾਂ ਨੇ ਕਿਹਾ ਕਿ ਮਾਨਕ ਨਿਯਮਾਂ ਅਨੁਸਾਰ ਏਕਾਂਤਵਾਸ 'ਚ ਰੱਖਣ ਤੋਂ ਬਾਅਦ ਇਨ੍ਹਾਂ ਕਰਮੀਆਂ ਦੀ ਕੋਰੋਨਾ ਵਾਇਰਸ ਦੀ ਜਾਂਚ ਕੀਤੀ ਗਈ, ਜਿਸ ਤੋਂ ਬਾਅਦ ਉਨ੍ਹਾਂ 'ਚੋਂ ਕੁਝ ਕਰਮੀ ਪੀੜਤ ਪਾਏ ਗਏ। ਉਨ੍ਹਾਂ ਨੇ ਦੱਸਿਆ,''ਆਈ.ਐੱਨ.ਐੱਸ. ਪਰੰਦੂ ਕੰਮ ਕਰ ਰਿਹਾ ਹੈ। ਆਮ ਨਾਗਰਿਕ ਕਰਮੀਆਂ ਦੇ ਪ੍ਰਵੇਸ਼ 'ਤੇ ਪਾਬੰਦੀ ਲੱਗਾ ਦਿੱਤੀ ਹੈ।'' ਜ਼ਿਲ੍ਹਾ ਪ੍ਰਸ਼ਾਸਨ ਅੱਡੇ ਨੂੰ ਰੋਗ ਮੁਕਤ ਕਰਨ ਲਈ ਤਿਆਰ ਹੈ।
ਮਹਾਰਾਸ਼ਟਰ ਨੇ ਕੋਰੋਨਾ ਮਹਾਮਾਰੀ ਨੂੰ ਲੈ ਕੇ ਪਤੰਜਲੀ ਦੀ ਦਵਾਈ 'ਤੇ ਲਾਈ ਰੋਕ
NEXT STORY