ਵਿਸ਼ਾਖਾਪਟਨਮ- ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਸ਼ਹਿਰ ਦੇ ਐੱਲ.ਵੀ. ਨਗਰ ਇਲਾਕੇ ਤੋਂ ਇਕ ਬੇਹੱਦ ਖੌਫਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਨੇਵੀ ਕਰਮਚਾਰੀ ਨੇ ਆਪਣੀ ਪ੍ਰੇਮਿਕਾ ਦਾ ਕਤਲ ਕਰਕੇ ਉਸ ਦੀ ਲਾਸ਼ ਦੇ ਟੁਕੜੇ-ਟੁਕੜੇ ਕਰ ਦਿੱਤੇ। ਦੋਸ਼ੀ ਨੇ ਲਾਸ਼ ਦੇ ਕੁਝ ਹਿੱਸੇ ਆਪਣੇ ਫਲੈਟ ਦੇ ਫਰਿੱਜ 'ਚ ਰੱਖੇ ਅਤੇ ਸਿਰ ਨੂੰ ਸ਼ਹਿਰ ਦੇ ਬਾਹਰੀ ਇਲਾਕੇ 'ਚ ਲਿਜਾ ਕੇ ਸਾੜ ਦਿੱਤਾ।
ਪੁਲਸ ਅਨੁਸਾਰ, 35 ਸਾਲਾ ਚਿੰਤੜਾ ਰਵਿੰਦਰ, ਜੋ ਕਿ ਭਾਰਤੀ ਜਲ ਸੈਨਾ (Navy) 'ਚ ਇਕ ਟੈਕਨੀਸ਼ੀਅਨ ਵਜੋਂ ਕੰਮ ਕਰਦਾ ਹੈ, ਨੇ ਆਪਣੀ ਪ੍ਰੇਮਿਕਾ ਮੌਨਿਕਾ (29) ਨੂੰ ਐਤਵਾਰ ਨੂੰ ਆਪਣੇ ਫਲੈਟ 'ਤੇ ਬੁਲਾਇਆ ਸੀ। ਉਸ ਸਮੇਂ ਰਵਿੰਦਰ ਦੀ ਪਤਨੀ ਆਪਣੇ ਪੇਕੇ ਗਈ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਤਿੱਖੀ ਬਹਿਸ ਹੋਈ, ਜਿਸ ਦੌਰਾਨ ਰਵਿੰਦਰ ਨੇ ਮੌਨਿਕਾ 'ਤੇ ਚਾਕੂ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ। ਕਤਲ ਕਰਨ ਤੋਂ ਬਾਅਦ ਦੋਸ਼ੀ ਨੇ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਅਤੇ ਲਾਸ਼ ਨੂੰ ਟੁਕੜਿਆਂ 'ਚ ਕੱਟ ਦਿੱਤਾ। ਉਸ ਨੇ ਧੜ ਦੇ ਹਿੱਸੇ ਨੂੰ ਫਰਿੱਜ 'ਚ ਰੱਖਿਆ, ਜਦਕਿ ਮੌਨਿਕਾ ਦਾ ਸਿਰ ਅਤੇ ਉਸ ਦਾ ਫੋਨ ਸ਼ਹਿਰ ਦੇ ਬਾਹਰ ਧਾਰਾਪਾਲੇਮ ਵਿਖੇ ਇਕ ਸੁੰਨਸਾਨ ਜਗ੍ਹਾ 'ਤੇ ਸਾੜ ਦਿੱਤਾ। ਖੂਨ ਦੇ ਨਿਸ਼ਾਨ ਮਿਟਾਉਣ ਲਈ ਉਸ ਨੇ ਪੂਰੇ ਫਲੈਟ ਦੀ ਸਫਾਈ ਕੀਤੀ ਅਤੇ ਬਦਬੂ ਫੈਲਣ ਤੋਂ ਰੋਕਣ ਲਈ ਰੂਮ ਫਰੈਸ਼ਨਰ ਦੀ ਵਰਤੋਂ ਵੀ ਕੀਤੀ।
ਬਲੈਕਮੇਲਿੰਗ ਬਣੀ ਕਤਲ ਦਾ ਕਾਰਨ
ਪੁਲਸ ਪੁੱਛਗਿੱਛ ਦੌਰਾਨ ਰਵਿੰਦਰ ਨੇ ਖੁਲਾਸਾ ਕੀਤਾ ਕਿ ਉਸ ਦੀ ਮੁਲਾਕਾਤ ਮੌਨਿਕਾ ਨਾਲ ਲੌਕਡਾਊਨ ਦੌਰਾਨ ਇਕ ਡੇਟਿੰਗ ਐਪ ਰਾਹੀਂ ਹੋਈ ਸੀ। ਉਸ ਨੇ ਦੋਸ਼ ਲਾਇਆ ਕਿ ਮੌਨਿਕਾ ਉਸ ਨੂੰ ਪੈਸਿਆਂ ਲਈ ਬਲੈਕਮੇਲ ਕਰ ਰਹੀ ਸੀ ਅਤੇ ਹੁਣ ਤੱਕ ਉਹ ਉਸ ਨੂੰ 3.50 ਲੱਖ ਰੁਪਏ ਦੇ ਚੁੱਕਾ ਸੀ। ਰਵਿੰਦਰ ਅਨੁਸਾਰ, ਉਸ ਨੇ ਉਸ ਦਾ ਨੇਵੀ ਆਈਡੀ ਕਾਰਡ ਵੀ ਖੋਹ ਲਿਆ ਸੀ, ਜਿਸ ਕਾਰਨ ਉਹ ਲਗਾਤਾਰ ਮਾਨਸਿਕ ਪ੍ਰੇਸ਼ਾਨੀ 'ਚ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਰਵਿੰਦਰ ਨੇ ਆਪਣੇ ਇਕ ਦੋਸਤ ਨੂੰ ਫੋਨ ਕਰਕੇ ਆਪਣੇ ਗੁਨਾਹ ਬਾਰੇ ਦੱਸਿਆ। ਦੋਸਤ ਵੱਲੋਂ ਦਿੱਤੀ ਸਲਾਹ ਅਤੇ ਚਿਤਾਵਨੀ ਤੋਂ ਬਾਅਦ ਉਹ ਗਾਜੂਵਾਕਾ ਪੁਲਸ ਸਟੇਸ਼ਨ ਪਹੁੰਚਿਆ ਅਤੇ ਆਤਮ-ਸਮਰਪਣ ਕਰ ਦਿੱਤਾ। ਪੁਲਸ ਨੇ ਦੋਸ਼ੀ ਦੇ ਫਲੈਟ ਤੋਂ ਲਾਸ਼ ਦੇ ਅੰਗ ਬਰਾਮਦ ਕਰ ਲਏ ਹਨ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਭਾਰਤੀ ਨਿਰਯਾਤ 'ਤੇ ਵੱਡਾ ਅਸਰ: ਖ਼ਤਰੇ 'ਚ 10 ਅਰਬ ਡਾਲਰ ਦਾ ਕਾਰੋਬਾਰ, ਡੇਅਰੀ ਸਮੇਤ ਇਹ ਉਤਪਾਦ ਹੋਏ ਪ੍ਰਭਾਵਿਤ
NEXT STORY