ਮੁੰਬਈ- ਭਾਰਤੀ ਜਲ ਸੈਨਾ ਦਾ ਜਹਾਜ਼ ਤ੍ਰਿਕੰਡ ਕਤਰ ਤੋਂ 40 ਮੀਟ੍ਰਿਕ ਟਨ ਤਰਲ ਮੈਡੀਕਲ ਆਕਸੀਜਨ ਲੈ ਕੇ ਐਤਵਾਰ ਨੂੰ ਮੁੰਬਈ ਪਹੁੰਚਿਆ। ਇਕ ਅਧਿਕਾਰੀ ਨੇ ਇਸ ਬਾਰੇ ਦੱਸਿਆ। ਕੋਰੋਨਾ ਵਾਇਰਸ ਮਹਾਮਾਰੀ ਨਾਲ ਨਜਿੱਠਣ 'ਚ ਮਦਦ ਲਈ ਚਲਾਈ ਜਾ ਰਹੀ 'ਸਮੁੰਦਰ ਸੇਤੂ-2' ਮੁਹਿੰਮ ਦੇ ਅਧੀਨ ਇਹ ਜਹਾਜ਼ ਆਕਸੀਜਨ ਲੈ ਕੇ ਆਇਆ ਹੈ। ਜਲ ਸੈਨਾ ਦੇ ਬੁਲਾਰੇ ਨੇ ਟਵੀਟ ਕੀਤਾ,''ਕੋਵਿਡ ਰਾਹਤ ਸਮੱਗਰੀ ਲਿਆਉਣ ਲਈ ਸਮੁੰਦਰ ਸੇਤੂ-2 ਮੁਹਿੰਮ ਦੇ ਅਧੀਨ ਆਈ.ਐੱਨ.ਐੱਸ. ਤ੍ਰਿਕੰਡ ਕਤਰ ਤੋਂ ਐਤਵਾਰ ਨੂੰ ਮੁੰਬਈ ਪਹੁੰਚ ਗਿਆ। ਇਹ ਜਹਾਜ਼ 2 ਕੰਟੇਨਰ 'ਚ 20-20 ਮੀਟ੍ਰਿਨ ਟਨ ਤਰਲ ਮੈਡੀਕਲ ਆਕਸੀਜਨ ਅਤੇ ਆਕਸੀਜਨ ਦੇ 100 ਸਿਲੰਡਰ ਲੈ ਕੇ ਆਇਆ ਹੈ।''
ਫਾਰਸ ਦੀ ਖਾੜੀ ਅਤੇ ਦੱਖਣ-ਪੂਰਬੀ ਏਸ਼ੀਆ 'ਚ ਮਿੱਤਰ ਦੇਸ਼ਾਂ ਤੋਂ ਮੈਡੀਕਲ ਉਪਕਰਣ ਅਤੇ ਤਰਲ ਆਕਸੀਜਨ ਲਿਆਉਣ ਲਈ ਸਮੁੰਦਰ ਸੇਤੂ ਮੁਹਿੰਮ ਦੇ ਅਧਈਨ ਆਈ.ਐੱਨ.ਐੱਸ. ਤ੍ਰਿਕੰਡ ਸਮੇਤ 9 ਜਹਾਜ਼ ਲਗਾਏ ਗਏ ਹਨ। ਭਾਰਤ 'ਚ ਕੋਰੋਨਾ ਦੇ ਮਾਮਲਿਆਂ 'ਚ ਵਾਧੇ ਤੋਂ ਬਾਅਦ ਆਕਸੀਜਨ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਸਮੁੰਦਰ ਸੇਤੂ-2 ਮੁਹਿੰਮ ਸ਼ੁਰੂ ਕੀਤੀ ਗਈ।
ਦੁਖ਼ਦ ਘਟਨਾ: 5 ਸਾਲ ਦੇ ਬੱਚੇ ਨੂੰ ਆਵਾਰਾ ਕੁੱਤਿਆਂ ਨੇ ਨੋਚ-ਨੋਚ ਖਾਧਾ
NEXT STORY