ਬੀਜਾਪੁਰ (ਵਾਰਤਾ)- ਛੱਤੀਸਗੜ੍ਹ ਦੇ ਬੀਜਾਪੁਰ 'ਚ ਪੁਲਸ ਅਤੇ ਨਕਸਲੀਆਂ ਵਿਚਾਲੇ ਹੋਏ ਮੁਕਾਬਲੇ 'ਚ ਪੁਲਸ ਨੇ ਇਕ ਨਕਸਲੀ ਨੂੰ ਮਾਰ ਸੁੱਟਿਆ ਹੈ। ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਤੜਕੇ ਰੈੱਡੀ ਕੈਂਪ ਤੋਂ ਡੀ.ਆਰ.ਜੀ. ਦੀ ਟੀਮ ਇਲਾਕੇ ਦੀ ਗਸ਼ਤ ਸਰਚਿੰਗ ਲਈ ਰਵਾਨਾ ਹੋਈ ਸੀ। ਇਸੇ ਦਰਮਿਆਨ ਨੈਮੇਡ ਥਾਣਾ ਖੇਤਰ ਦੇ ਕਚਲਾਵਾਰੀ ਦੇ ਜੰਗਲਾਂ 'ਚ ਡੀ.ਆਰ.ਜੀ. ਜਵਾਨਾਂ ਅਤੇ ਨਕਸਲੀਆਂ ਵਿਚਾਲੇ ਮੁਕਾਬਲਾ ਸ਼ੁਰੂ ਹੋ ਗਿਆ। ਕੁਝ ਦੇਰ ਚੱਲੇ ਮੁਕਾਬਲੇ ਤੋਂ ਬਾਅਦ ਨਕਸਲੀ ਦੌੜ ਨਿਕਲੇ।
ਮੁਕਾਬਲੇ ਵਾਲੀ ਜਗ੍ਹਾ ਦੀ ਸਰਚਿੰਗ ਦੌਰਾਨ ਜਵਾਨਾਂ ਨੇ ਇਕ ਪੁਰਸ਼ ਨਕਸਲੀ ਦੀ ਲਾਸ਼ ਅਤੇ ਮੌਕੇ 'ਤੇ ਇਕ ਜਖ਼ਮੀ ਨਕਸਲੀ ਸਮੇਤ 2 ਨਕਸਲੀਆਂ ਨੂੰ ਗ੍ਰਿਫ਼ਤਾਰ ਕੀਤਾ। ਮਾਰੇ ਗਏ ਨਕਸਲੀ ਅਤੇ ਫੜੇ ਗਏ ਨਕਸਲੀਆਂ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ। ਮੁਕਾਬਲੇ ਵਾਲੀ ਜਗ੍ਹਾ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਸੋਮਵਾਰ ਨੂ ਵੀ ਜਾਂਗਲਾ ਥਾਣਾ ਖੇਤਰ ਦੇ ਵੱਡੇ ਤੁੰਗਾਲੀ 'ਚ ਮੁਕਾਬਲੇ ਤੋਂ ਬਾਅਦ ਜਵਾਨਾਂ ਨੇ ਆਈ.ਈ.ਡੀ. ਬਰਾਮਦ ਕੀਤਾ ਗਿਆ ਸੀ। ਜਿਸ ਨੂੰ ਨਕਾਰਾ ਕਰਦੇ ਹੋਏ ਡੀ.ਆਰ.ਜੀ. ਜਵਾਨ ਸ਼ੰਕਰ ਪਾਰੇਟ ਮਾਮੂਲੀ ਰੂਪ ਨਾਲ ਜ਼ਖ਼ਮੀ ਹੋ ਗਏ ਸਨ।
ਖੱਟੜ ਸਰਕਾਰ ਦੀ ਪਹਿਲਕਦਮੀ, ਪਰਿਵਾਰਕ ਜ਼ਮੀਨਾਂ ਦੀ ਵੰਡ ਲਈ ਲਿਆਏਗੀ ਨਵਾਂ ਕਾਨੂੰਨ
NEXT STORY