ਚੰਡੀਗੜ੍ਹ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਿਹਾ ਕਿ ਪ੍ਰਦੇਸ਼ 'ਚ ਪਰਿਵਾਰਕ ਜ਼ਮੀਨਾਂ ਦੀ ਵੰਡ ਦੇ ਝਗੜੇ ਦਾ ਨਿਪਟਾਰਾ ਹੁਣ ਜਲਦੀ ਹੋਵੇਗਾ। ਸਰਕਾਰ ਜਲਦੀ ਹੀ ਨਵਾਂ ਕਾਨੂੰਨ ਲੈ ਕੇ ਆਉਣ ਵਾਲੀ ਹੈ, ਤਾਂ ਕਿ ਸਾਲਾਂ ਤੱਕ ਅਦਾਲਤਾਂ 'ਚ ਜ਼ਮੀਨਾਂ ਦੀ ਵੰਡ ਦੇ ਝਗੜੇ ਪੈਂਡਿੰਗ ਨਾ ਰਹਿਣ। ਮੁੱਖ ਮੰਤਰੀ ਨੇ ਕੱਲ ਦੇਰ ਰਾਤ ਚੰਡੀਗੜ੍ਹ 'ਚ ਇਕ ਪ੍ਰੋਗਰਾਮ ਦੌਰਾਨ ਦੱਸਿਆ ਕਿ ਸੂਬੇ 'ਚ ਲੱਗਭਗ 100 ਪਿੰਡ ਅਜਿਹੇ ਹਨ, ਜਿਨ੍ਹਾਂ ਦਾ ਏਕੀਕਰਨ ਨਹੀਂ ਹੋਇਆ ਹੈ। ਇਸ ਲਈ ਇਕ ਵਿਗਿਆਨਕ ਤਰੀਕੇ ਨਾਲ ਏਕੀਕਰਨ ਕਰਾਉਣ ਦੀ ਯੋਜਨਾ ਹੈ।
ਖੱਟੜ ਨੇ ਕਿਹਾ ਕਿ ਗੁਰੂਗ੍ਰਾਮ ਦੀ ਤਰਜ਼ 'ਤੇ ਪ੍ਰਦੇਸ਼ ਦੇ ਹੋਰ ਜ਼ਿਲ੍ਹਿਆਂ ਨੂੰ ਵੀ ਉਦਯੋਗਿਕ ਅਤੇ ਆਰਥਿਕ ਰੂਪ ਨਾਲ ਵਿਕਸਿਤ ਕਰਨ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਗੁਰੂਗ੍ਰਾਮ ਅੱਜ ਇਕ ਗਲੋਬਲ ਸਿਟੀ ਅਤੇ ਆਈ. ਟੀ. ਹਬ ਬਣ ਚੁੱਕਾ ਹੈ। ਦੁਨੀਆ ਦੀਆਂ 400 ਕੰਪਨੀਆਂ ਦੇ ਦਫ਼ਤਰ ਗੁਰੂਗ੍ਰਾਮ ਵਿਚ ਹਨ। ਇਸ ਤਰ੍ਹਾਂ ਫਰੀਦਾਬਾਦ ਜ਼ਿਲ੍ਹਾ ਵੀ ਹੁਣ ਅੱਗੇ ਵੱਧ ਰਿਹਾ ਹੈ। 'ਜੇਵਰ ਏਅਰਪੋਰਟ' ਨਾਲ ਕੁਨੈਕਟੀਵਿਟੀ ਹੋਣ ਨਾਲ ਇੱਥੇ ਉਦਯੋਗਿਕ ਗਤੀਵਿਧੀਆਂ ਵਿਚ ਵਾਧਾ ਹੋ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹਿਸਾਰ ਵਿਚ ਏਅਰਪੋਰਟ ਸ਼ੁਰੂ ਹੋਣ ਨਾਲ ਉਸ ਜ਼ਿਲ੍ਹੇ 'ਚ ਹੋਰ ਵੱਧ ਤਰੱਕੀ ਹੋਵੇਗੀ। ਉਨ੍ਹਾਂ ਕਿਹਾ ਕਿ ਪੰਚਕੂਲਾ ਜ਼ਿਲ੍ਹਾ ਵੀ ਇਕ ਸੈਂਟਰਲ ਲੋਕੇਸ਼ਨ 'ਤੇ ਹੈ, ਜਿਸ ਤੋਂ ਚੰਡੀਗੜ੍ਹ ਏਅਰਪੋਰਟ ਨੂੰ ਫਾਇਦਾ ਵੀ ਮਿਲਦਾ ਹੈ।
ਆਸਾਮ ਤੋਂ 3 ਕਰੋੜ ਰੁਪਏ ਮੁੱਲ ਦੀ ਹੈਰੋਇਨ ਜ਼ਬਤ, 2 ਗ੍ਰਿਫ਼ਤਾਰ
NEXT STORY