ਗਿਰੀਡੀਹ (ਭਾਸ਼ਾ)- ਝਾਰਖੰਡ ਦੇ ਗਿਰੀਡੀਹ 'ਚ ਭਾਕਪਾ (ਮਾਓਵਾਦੀ) ਦੇ ਨਕਸਲੀਆਂ ਨੇ ਡੁਮਰੀ ਥਾਣਾ ਖੇਤਰ ਦੇ ਤੇਲਿਆਬਹਿਆਰ ਪਿੰਡ 'ਚ ਮੰਗਲਵਾਰ ਰਾਤ ਲਗਭਗ 11 ਵਜੇ ਅਸਲਮ ਅੰਸਾਰੀ ਨਾਮੀ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਪੁਲਸ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪੈਦਲ ਆਏ ਚਾਰ ਹਥਿਆਰਬੰਦ ਨਕਸਲੀਆਂ ਨੇ ਅਸਲਮ ਅੰਸਾਰੀ ਦੇ ਘਰ 'ਚ ਦਾਖ਼ਲ ਹੋ ਕੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ। ਉਨ੍ਹਾਂ ਦੱਸਿਆ ਕਿ ਤਿੰਨ ਨਕਸਲੀਆਂ ਕੋਲ ਬੰਦੂਕ ਆਦਿ ਹਥਿਆਰ ਸਨ, ਜਦੋਂ ਕਿ ਇਕ ਕੋਲ ਲੋਹੇ ਦੀ ਛੜ ਸੀ।
ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਦਾਅਵਾ ਕੀਤਾ ਕਿ ਗੋਲੀ ਮਾਰਨ ਤੋਂ ਬਾਅਦ ਨਕਸਲੀਆਂ ਨੇ ਬੇਰਹਿਮੀ ਨਾਲ ਲੋਹੇ ਦੀ ਛੜ ਨਾਲ ਵੀ ਅਸਲਮ ਦੀ ਕੁੱਟਮਾਰ ਕੀਤੀ। ਅਸਲਮ (40) ਸਾਬਕਾ ਉੱਪ ਮੁਖੀਆ ਸੀ। ਮ੍ਰਿਤਕ ਦੇ ਪਿਤਾ ਅਬਦੁੱਲ ਅੰਸਾਰੀ ਨੇ ਦੱਸਿਆ ਕਿ ਕਤਲ ਤੋਂ ਬਾਅਦ ਸਾਰੇ ਹਮਲਾਵਰ ਪੈਦਲ ਹੀ ਚਲੇ ਗਏ। ਡੁਮਰੀ ਦੇ ਸਬ ਡਿਵੀਜ਼ਨ ਪੁਲਸ ਅਹੁਦਾ ਅਧਿਕਾਰੀ (ਐੱਸ.ਡੀ.ਪੀ.ਓ.) ਮਨੋਜ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਹਾਦਸੇ ਵਾਲੀ ਜਗ੍ਹਾ ਤੋਂ 2 ਕਾਰਤੂਸ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਨਕਸਲੀਆਂ ਨੂੰ ਫੜਨ ਲਈ ਛਾਪੇਮਾਰੀ ਤੇਜ਼ ਕਰ ਦਿੱਤੀ ਗਈ ਹੈ।
ਯੋਗੀ ਸਰਕਾਰ ਨੇ ਰਾਮ ਮੰਦਰ ਕੰਪਲੈਕਸ ਨੇੜੇ ਸ਼ਰਾਬ ਦੀ ਵਿਕਰੀ 'ਤੇ ਲਗਾਈ ਰੋਕ
NEXT STORY