ਬਾਲਾਘਾਟ, (ਭਾਸ਼ਾ)- ਮੱਧ ਪ੍ਰਦੇਸ਼ ’ਚ ਬਾਲਾਘਾਟ ਜ਼ਿਲੇ ਦੇ ਬਿਰਸਾ ਥਾਣਾ ਖੇਤਰ ’ਚ ਕੋਰਕਾ ਦੇ ਕੇਂਦਰੀ ਰਿਜ਼ਰਵ ਪੁਲਸ ਬਲ (ਸੀ. ਆਰ. ਪੀ. ਐੱਫ.) ਕੈਂਪ ’ਚ ਵੀਰਵਾਰ ਨੂੰ 2 ਬਦਨਾਮ ਨਕਸਲੀਆਂ ਦੀਪਕ ਅਤੇ ਰੋਹਿਤ ਨੇ ਆਤਮਸਮਰਪਣ ਕਰ ਦਿੱਤਾ।
ਪੁਲਸ ਦੇ ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਦੀਪਕ ’ਤੇ 29 ਲੱਖ ਰੁਪਏ ਅਤੇ ਰੋਹਿਤ ’ਤੇ 14 ਲੱਖ ਰੁਪਏ ਦਾ ਇਨਾਮ ਐਲਾਨਿਆ ਹੋਇਆ ਸੀ ਅਤੇ ਦੋਵਾਂ ਨੇ ਮੁੱਖ ਧਾਰਾ ’ਚ ਪਰਤਣ ਦੀ ਇੱਛਾ ਪ੍ਰਗਟਾਉਂਦੇ ਹੋਏ ਆਤਮਸਮਰਪਣ ਕੀਤਾ ਹੈ।
ਬਾਲਾਘਾਟ ਦੇ ਪੁਲਸ ਸੁਪਰਡੈਂਟ ਆਦਿਤਿਆ ਮਿਸ਼ਰਾ ਨੇ ਕਿਹਾ ਕਿ ਦੀਪਕ ਅਤੇ ਰੋਹਿਤ ਦੇ ਆਤਮਸਮਰਪਣ ਤੋਂ ਬਾਅਦ ਜ਼ਿਲੇ ’ਚ ਸਰਗਰਮ ਹੁਣ ਕੋਈ ਵੀ ਬਦਨਾਮ ਨਕਸਲੀ ਨਹੀਂ ਬਚਿਆ ਹੈ। ਉਨ੍ਹਾਂ ਕਿਹਾ ਕਿ ਦੀਪਕ ਬਾਲਾਘਾਟ ਜ਼ਿਲੇ ਦੇ ਪਾਲਿਆਗੋਂੜੀ ਦਾ ਰਹਿਣ ਵਾਲਾ ਹੈ ਅਤੇ ਦੋਵੇਂ ਲੰਮੇਂ ਸਮੇਂ ਤੋਂ ਖੇਤਰ ’ਚ ਨਕਸਲੀ ਸਰਗਰਮੀਆਂ ’ਚ ਸਰਗਰਮ ਸਨ।
Wd,Wd,Wd,Wd...! ਟੀ20 ਅਰਸ਼ਦੀਪ ਦਾ ਸ਼ਰਮਨਾਕ ਰਿਕਾਰਡ, ਗੁੱਸੇ ਨਾਲ 'ਲਾਲ' ਹੋਏ ਕੋਚ ਗੰਭੀਰ
NEXT STORY