ਐਂਟਰਟੇਨਮੈਂਟ ਡੈਸਕ - ਗਿੱਪੀ ਗਰੇਵਾਲ ਅਤੇ ਸ਼ਹਿਨਾਜ਼ ਗਿੱਲ ਸਟਾਰਰ ਫਿਲਮ ‘ਸਿੰਘ ਵਰਸਿਸ ਕੌਰ 2’ 11 ਸਤੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ‘ਸਿੰਘ ਵਰਸਿਸ ਕੌਰ 2’ ਸਾਲ 2013 ਵਿੱਚ ਆਈ ਫਿਲਮ ‘ਸਿੰਘ ਵਰਸਿਸ ਕੌਰ’ ਦਾ ਸੀਕਵਲ ਹੈ, ਜਿਸ ਗਿੱਪੀ ਗਰੇਵਾਲ ਦੇ ਨਾਲ ਸੁਰਵੀਨਾ ਚਾਵਲਾ ਨੇ ਮੁੱਖ ਕਿਰਦਾਰ ਨਿਭਾਇਆ ਸੀ।
ਹੁਣ ਪੂਰੇ 13 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਆ ਰਹੀ ਫ਼ਿਲਮ ‘ਸਿੰਘ ਵਰਸਿਸ ਕੌਰ 2’ ਦਾ ਟ੍ਰੇਲਰ ਲਾਂਚ ਹੋ ਚੁੱਕਾ ਹੈ, ਜਿਸ ਨੂੰ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਵਾਰ ਫ਼ਿਲਮ ਵਿੱਚ ਗਿੱਪੀ ਗਰੇਵਾਲ ਅਤੇ ਸ਼ਹਿਨਾਜ਼ ਗਿੱਲ ਤੋਂ ਇਲਾਵਾ ਹਾਰਬੀ ਸੰਘਾ, ਰਘਵੀਰ ਬੋਲੀ ਅਤੇ ਹਨੀ ਮੱਟੂ ਵੀ ਅਹਿਮ ਭੂਮਿਕਾਵਾਂ ਵਿੱਚ ਹਨ। ਹਾਲਾਂਕਿ ਟ੍ਰੇਲਰ ਵਿੱਚ ਹਾਰਬੀ ਸੰਘਾ ਦੇ ਕਿਰਦਾਰ ਨੂੰ ਨਹੀਂ ਦਿਖਾਇਆ ਗਿਆ ਹੈ। ਹਾਲ ਹੀ ਵਿੱਚ ਜਗਬਾਣੀ ਨੂੰ ਦਿੱਤੇ ਇੰਟਰਵਿਊ ਵਿੱਚ ਸ਼ਹਿਨਾਜ਼ ਗਿੱਲ ਨੇ ਮਜ਼ਾਕੀਆ ਅੰਦਾਜ਼ ਵਿੱਚ ਹਾਰਬੀ ਸੰਘਾ ਨੂੰ ਟ੍ਰੇਲਰ ਵਿੱਚ ਨਾ ਦਿਖਾਉਣ ਦੇ ਕਾਰਨ ਸਾਂਝੇ ਕੀਤੇ।
ਦੱਸ ਦੇਈਏ ਕਿ ਇਸ ਫ਼ਿਲਮ ਲਈ ਇਹ ਚਾਰੇ ਕਲਾਕਾਰ ਬਿਲਕੁਲ ਨਵੇਂ ਹਨ। ਕਲਾਕਾਰਾਂ ਨੇ ਸਵੀਕਾਰ ਕੀਤਾ ਕਿ ਪਹਿਲੀ ਫ਼ਿਲਮ ‘ਸਿੰਘ ਵਰਸਿਸ ਕੌਰ’ ਦਾ ਦਰਸ਼ਕਾਂ 'ਤੇ ਇੰਨਾ ਗਹਿਰਾ ਪ੍ਰਭਾਵ ਸੀ ਕਿ ਨਵੀਂ ਸਟਾਰਕਾਸਟ ਹੋਣ ਕਾਰਨ ਸ਼ੁਰੂਆਤ ਵਿੱਚ ਇੱਕ ਪ੍ਰੈਸ਼ਰ ਜ਼ਰੂਰ ਮਹਿਸੂਸ ਹੁੰਦਾ ਹੈ। ਪਰ ਉਹਨਾਂ ਨੂੰ ਪੂਰਾ ਭਰੋਸਾ ਹੈ ਕਿ ਜਦੋਂ ਦਰਸ਼ਕ ਸਿਨੇਮਾਘਰਾਂ ਵਿੱਚ ਜਾ ਕੇ ਇਹਨਾਂ ਨਵੇਂ ਕਿਰਦਾਰਾਂ ਨਾਲ ਰਿਲੇਟ ਕਰਨਗੇ, ਤਾਂ ਉਹਨਾਂ ਨੂੰ ਬਹੁਤ ਪਿਆਰ ਮਿਲੇਗਾ।
ਸ਼ਹਿਨਾਜ਼ ਗਿੱਲ ਨੇ ਸਾਂਝਾ ਕੀਤਾ ਕਿ ਨਿਰਦੇਸ਼ਕ ਨਵਨੀਤ ਸਿੰਘ ਦੀ ਅਗਵਾਈ ਹੇਠ ਬਣੀ ਇਸ ਫ਼ਿਲਮ ਵਿੱਚ 100% ਕਾਮੇਡੀ ਦੇ ਨਾਲ-ਨਾਲ ਭਰਪੂਰ ਐਕਸ਼ਨ, ਰੋਮਾਂਸ ਅਤੇ ਕੁੜੀ ਦੇ ਨਜ਼ਰੀਏ ਤੋਂ ਇੱਕ ਭਾਵੁਕ ਕਹਾਣੀ ਦੇਖਣ ਨੂੰ ਮਿਲੇਗੀ। ਇਸ ਵਾਰ ਫ਼ਿਲਮ ਦੀ ਕਹਾਣੀ ਵਿੱਚ ਪੰਜਾਬ ਦੇ ਨਾਲ-ਨਾਲ ਬੰਗਾਲੀ ਕਲਚਰ ਦਾ ਇੱਕ ਖ਼ਾਸ ਹਿੱਸਾ ਜੋੜਿਆ ਗਿਆ ਹੈ, ਜਿਸ ਕਰਕੇ ਇਸ ਦੀ ਸ਼ੂਟਿੰਗ ਬੰਗਾਲ ਵਿੱਚ ਵੀ ਕੀਤੀ ਗਈ ਹੈ। ਫ਼ਿਲਮ ਵਿੱਚ ਦਰਸ਼ਕਾਂ ਨੂੰ ਪੰਜਾਬੀ, ਅੰਗਰੇਜ਼ੀ ਅਤੇ ਬੰਗਾਲੀ ਭਾਸ਼ਾ ਦਾ ਸੁਮੇਲ ਯਾਨੀ ਇੱਕ ਪੂਰਾ ਮਸਾਲਾ ਦੇਖਣ ਨੂੰ ਮਿਲੇਗਾ।
ਫਿਲਮ ‘ਨਾਇਕ’ ਦੇ 25 ਸਾਲ ਪੂਰੇ: ਨਵੇਂ ਟੀਵੀ ਸ਼ੋਅ ਨਾਲ ਵਾਪਸੀ ਕਰ ਰਹੇ ਹਨ ਅਨਿਲ ਕਪੂਰ
NEXT STORY