ਅੰਬਾਲਾ- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮੰਗਲਵਾਰ ਨੂੰ ਅੰਬਾਲਾ 'ਚ ਪਾਰਟੀ ਦੀ ਲੋਕ ਸਭਾ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੀਜੀ ਵਾਰ ਸੱਤਾ 'ਚ ਲਿਆਉਣਾ ਹੈ। ਲੋਕ ਸਭਾ ਮੁਹਿੰਮ ਦੀ ਸ਼ੁਰੂਆਤ ਤੋਂ ਪਹਿਲਾਂ ਮੁੱਖ ਮੰਤਰੀ ਪੰਚਕੂਲਾ ਦੇ ਗੁਰਦੁਆਰਾ ਸ਼੍ਰੀ ਨਾਡਾ ਸਾਹਿਬ ਵਿਖੇ ਵੀ ਨਤਮਸਤਕ ਹੋਏ ਅਤੇ ਸਰਬਤ ਦੇ ਭਲੇ ਲਈ ਅਰਦਾਸ ਕੀਤੀ। ਸੈਣੀ ਨੇ ਕਿਹਾ ਕਿ ਮੈਂ ਅੰਬਾਲਾ ਵਿਚ ਆਪਣੇ ਸਾਰੇ ਪਾਰਟੀ ਵਰਕਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਅਤੇ ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਆਪਣੀਆਂ ਕੀਮਤੀ ਵੋਟਾਂ ਸਾਡੇ ਉਮੀਦਵਾਰ ਬੰਤੋ ਕਟਾਰੀਆ ਨੂੰ ਪਾਓ। ਅਸੀਂ ਪ੍ਰਧਾਨ ਮੰਤਰੀ ਮੋਦੀ ਨੂੰ ਜਿੱਤ ਕੇ ਸੱਤਾ ਵਿਚ ਵਾਪਸ ਲਿਆਉਣਾ ਹੈ।
ਇਸ ਤੋਂ ਪਹਿਲਾਂ 14 ਮਾਰਚ ਨੂੰ ਮੁੱਖ ਮੰਤਰੀ ਸੈਣੀ ਨੇ ਦਿੱਲੀ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਮਗਰੋਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਮੈਨੂੰ ਆਸ਼ੀਰਵਾਦ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰਿਆਂ ਨੂੰ ਨਾਲ ਲੈ ਕੇ ਹਰਿਆਣਾ ਨੂੰ ਮਜ਼ਬੂਤੀ ਨਾਲ ਅੱਗੇ ਲੈ ਕੇ ਜਾਣਾ ਹੈ। ਉਨ੍ਹਾਂ ਕਿਹਾ ਕਿ ਮਨੋਹਰ ਲਾਲ ਦੀ ਅਗਵਾਈ ਵਿਚ ਹਰਿਆਣਾ ਦਾ ਜੋ ਅਕਸ ਬਣਿਆ ਹੈ, ਉਸ ਨੂੰ ਅੱਗੇ ਵਧਾਇਆ ਜਾਵੇਗਾ।
ਸੈਣੀ ਮੁਤਾਬਕ ਮੈਂ ਇਕ ਸਾਧਾਰਣ ਪਰਿਵਾਰਕ ਤੋਂ ਹਾਂ, ਮੇਰੇ ਪਰਿਵਾਰ ਵਿਚ ਕੋਈ ਵੀ ਸਿਆਸਤ ਵਿਚ ਨਹੀਂ ਹੈ। ਮੈਂ ਸਿਰਫ਼ ਭਾਜਪਾ ਦਾ ਇਕ ਪਾਰਟੀ ਵਰਕਰ ਹਾਂ ਅਤੇ ਅੱਜ ਮੈਨੂੰ ਇੰਨਾ ਵੱਡਾ ਮੌਕਾ ਦਿੱਤਾ ਗਿਆ ਹੈ। ਇਹ ਭਾਜਪਾ ਵਾਂਗ ਇਕ ਪਾਰਟੀ ਵਿਚ ਹੀ ਸੰਭਵ ਹੋ ਸਕਦਾ ਹੈ। ਦੱਸ ਦੇਈਏ ਕਿ ਨਾਇਬ ਸੈਣੀ ਨੇ ਬੁੱਧਵਾਰ ਨੂੰ ਚੰਡੀਗੜ੍ਹ ਦੇ ਰਾਜ ਭਵਨ ਵਿਚ ਇਕ ਸਹੁੰ ਚੁੱਕ ਸਮਾਰੋਹ ਵਿਚ ਹਰਿਆਣਾ ਦੇ ਮੁੱਖ ਮੰਤਰੀ ਦੇ ਰੂਪ ਵਿਚ ਸਹੁੰ ਚੁੱਕੀ ਸੀ।
ਜੰਮੂ ਕਸ਼ਮੀਰ 'ਚ 2 ਲੋਕਾਂ ਨੂੰ PSA ਦੇ ਅਧੀਨ ਕੀਤਾ ਗਿਆ ਗ੍ਰਿਫ਼ਤਾਰ
NEXT STORY